Home >>Punjab

Punjab News: ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ! ਪੁਲਿਸ ਹੋਈ ਸਖ਼ਤ; ਹੁਣ ਕੱਟੇ ਜਾ ਰਹੇ ਹਨ ਚਲਾਨ

Bullet Bike Challan News: ਏਡੀਜੀਪੀ ਟ੍ਰੈਫਿਕ ਦੇ ਨਿਰਦੇਸ਼ਾਂ ਤੋਂ ਬਾਅਦ ਲੁਧਿਆਣਾ ਪੁਲਿਸ ਸਖ਼ਤ ਹੋ ਗਈ ਹੈ। ਪਟਾਕੇ ਪਾਉਣ ਵਾਲਿਆਂ ਦੇ ਕੱਟੇ ਚਲਾਨ ਜਾ ਰਹੇ ਹਨ।  

Advertisement
Punjab News:  ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ! ਪੁਲਿਸ ਹੋਈ ਸਖ਼ਤ; ਹੁਣ ਕੱਟੇ ਜਾ ਰਹੇ ਹਨ ਚਲਾਨ
Stop
Bharat Sharma |Updated: Jun 07, 2023, 01:08 PM IST

Bullet Bike Challan News: ਏਡੀਜੀਪੀ ਟ੍ਰੈਫਿਕ ਪੰਜਾਬ ਵੱਲੋਂ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ ਜਾਣਗੇ ਅਤੇ ਮਕੈਨਿਕ ਉਪਰ ਵੀ ਕਾਰਵਾਈ ਕੀਤੀ ਜਾਵੇਗੀ।  ਉਨ੍ਹਾਂ ਨੇ ਕਿਹਾ ਸੀ ਕਿ ਬੁਲਟ ਦੇ ਸਲੰਸਰਾਂ ਨੂੰ ਬਦਲਵਾਉਣ ਅਤੇ ਪਟਾਕੇ ਪਾਉਣ ਵਾਲਿਆਂ ਉਪਰ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। 

ਉਨ੍ਹਾਂ ਨੇ ਕਿਹਾ ਸੀ ਕਿ ਮੋਟਰਸਾਈਕਲ ਸਵਾਰ ਤੋਂ ਇਲਾਵਾ ਮਕੈਨਿਕ ਉਪਰ ਵੀ ਕਾਰਵਾਈ ਹੋਵੇਗੀ, ਚਲਾਨ ਦੇ ਨਾਲ ਨਾਲ 6 ਮਹੀਨੇ ਦੀ ਸਜਾ ਵੀ ਹੋ ਸਕਦੀ ਹੈ ਜਿਸ ਨੂੰ ਲੈ ਕੇ ਲੁਧਿਆਣਾ ਪੁਲਿਸ ਸਖ਼ਤ ਨਜ਼ਰ ਆ ਰਹੀ ਹੈ, ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ।

ਇਸ ਮੌਕੇ ਤੇ ਬੋਲਦੇ ਹੋਏ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿਚ ਪੁਲਸ ਨੂੰ ਮੋਡੀਫਾਈ ਕਰ ਸਲੰਸਰ ਲਗਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ । ਉਨ੍ਹਾਂ ਨੇ ਦੱਸਿਆ ਕਿ ਬੁਲਟ ਦੇ ਪਟਾਕਿਆਂ ਨਾਲ ਹਾਰਟ ਦੇ ਮਰੀਜ਼ਾਂ ਨੂੰ ਦਿੱਕਤ ਆ ਸਕਦੀ ਹੈ । 

ਇਹ ਵੀ ਪੜ੍ਹੋ: Punjab News: ਪਟਨਾ ਦੇ ਮਾਲ ਅੰਦਰ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣ 'ਤੇ ਵਿਵਾਦ! ਸਿੱਖਾਂ 'ਚ ਭਾਰੀ ਰੋਸ

ਉਹਨਾਂ ਜਿਥੇ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਉਥੇ ਹੀ ਕਿਹਾ ਕਿ ਮਕੈਨਿਕਾਂ ਉਪਰ ਵੀ ਕਾਰਵਾਈ ਕੀਤੀ ਜਾਵੇਗੀ । ਜੋ ਕੇ ਸਲੰਸਰਾਂ ਨੂੰ ਬਦਲਦੇ  ਹਨ। ਉਥੇ ਹੀ ਇਸ ਮੌਕੇ ਤੇ ਨੌਜਵਾਨ ਵੱਲੋਂ ਆਪਣੀ ਗਲਤੀ ਮੰਨੀ ਗਈ ਅਤੇ ਕਿਹਾ ਕਿ ਇਸ ਤੋ ਗਲਤੀ ਹੋ ਗਈ ਉਹ ਜਲਦ ਹੀ ਆਪਣਾ ਮੋਟਰਸਾਈਕਲ ਦਾ ਸਲੰਸਰ ਬਦਲਵਾਏਗਾ।

Read More
{}{}