Home >>Punjab

Punjab News: ਡਿਊਟੀ ਦੌਰਾਨ ਬਰਫ਼ 'ਚ ਪੈਰ ਫਿਸਲਨ ਕਰਕੇ ਜਵਾਨ ਹੋਇਆ ਸ਼ਹੀਦ; ਪੂਰੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ

Punjab News: ਸ਼ਹੀਦ ਦੇ ਭਰਾ ਨੇ ਕਿਹਾ ਡਿਊਟੀ ਉੱਤੇ ਜਾਣ ਤੋਂ ਪਹਿਲਾਂ ਉਸ ਨਾਲ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਫਾਰਵਰਡ ਜਾ ਰਿਹਾ ਹੈ ਅਤੇ ਪਿੱਛੇ ਤੋਂ ਘਰ ਦਾ ਧਿਆਨ ਰੱਖੀਂ।

Advertisement
Punjab News: ਡਿਊਟੀ ਦੌਰਾਨ ਬਰਫ਼ 'ਚ ਪੈਰ ਫਿਸਲਨ ਕਰਕੇ ਜਵਾਨ ਹੋਇਆ ਸ਼ਹੀਦ; ਪੂਰੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ
Stop
Bimal Kumar - Zee PHH|Updated: Jul 28, 2023, 04:18 PM IST

Punjab News: ਨੰਗਲ ਦੇ ਨਾਲ ਲਗਦੇ ਪਿੰਡ ਤਰਫ਼ ਮਜਾਰੀ ਦਾ ਜਵਾਨ ਜਤਿੰਦਰ ਕੁਮਾਰ ਪੁੱਤਰ ਸ਼ਮਸ਼ੇਰ ਸਿੰਘ ਜੋ ਸਿੱਕਮ ਪੰਜਾਬ 19 ਯੂਨਿਟ ਵਿੱਚ ਫਾਰਵਰਡ ਚੀਨ ਸਰਹੱਦ ਤੇ ਤੈਨਾਤ ਸੀ ਡਿਊਟੀ ਦੌਰਾਨ ਬਰਫ਼ ਤੋਂ ਪੈਰ ਫਿਸਲਨ ਕਰਕੇ ਸ਼ਹੀਦ ਹੋ ਗਿਆ ਸੀ। ਸ਼ਹੀਦ ਜਤਿੰਦਰ ਸਿੰਘ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ, ਵਿਆਹ ਇਕ ਡੇਢ ਸਾਲ ਦੀ ਛੋਟੀ ਬੱਚੀ ਹੈ। ਸ਼ਹੀਦ ਸੈਨਿਕ ਜਤਿੰਦਰ ਸਿੰਘ ਦਾ ਪਾਰਥਿਵ ਸ਼ਰੀਰ ਮਾਨ-ਸਨਮਾਨ ਨਾਲ ਜੱਦੀ ਪਿੰਡ ਐਲਗਰਾਂ ਲਿਆਂਦਾ ਗਿਆ। ਜਿੱਥੇ ਪੂਰੇ ਪਿੰਡ ਵਿੱਚ ਗ਼ਮ ਦਾ ਮਾਹੌਲ ਛਾ ਗਿਆ, ਨੌਜਵਾਨਾਂ ਵੱਲੋਂ ਨਮ ਅੱਖਾਂ ਦੇ ਨਾਲ ਭਾਰਤ ਮਾਤਾ ਕੀ ਜੈ ਦੇ ਜੈ ਜੈ ਗੋਸ਼ ਲਾਏ ਗਏ। 
     
ਮਿਲੀ ਜਾਣਕਾਰੀ ਅਨੁਸਾਰ ਨੰਗਲ ਦੇ ਨਾਲ ਲੱਗਦੇ ਪਿੰਡ ਤਰਫ ਮਜਾਰੀ ਦਾ ਨੌਜਵਾਨ ਦੇਸ਼ ਦੀ ਸੇਵਾ ਵਿੱਚ ਸਿੱਕਮ ਚੀਨ ਸਰਹੱਦ 'ਤੇ ਡਿਊਟੀ ਤੇ ਤਾਇਨਾਤ ਸੀ ਤੇ ਅਚਾਨਕ ਬਰਫ਼ ਤੋਂ ਫਿਸਲਣ ਕਾਰਨ ਡੂੰਘੀ ਖੱਡ ਵਿੱਚ ਗਿਰਨ ਕਰਕੇ ਸੱਟ ਲੱਗ ਗਈ ਤੇ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਦੱਸ ਦੇਈਏ ਕਿ ਸ਼ਹੀਦ ਦਾ ਛੋਟਾ ਭਰਾ ਵੀ ਫੌਜ ਵਿੱਚ ਪੁੰਛ ਵਿਖੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਵੀਰ ਨੇ ਡਿਊਟੀ 'ਤੇ ਜਾਣ ਤੋਂ ਪਹਿਲਾਂ ਉਸ ਨਾਲ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਫਾਰਵਰਡ ਜਾ ਰਿਹਾ ਹੈ ਅਤੇ ਪਿੱਛੇ ਤੋਂ ਘਰ ਦਾ ਧਿਆਨ ਰੱਖੀਂ।

ਇਹ ਵੀ ਪੜ੍ਹੋ:  Ludhiana News: ਮਕਾਨ ਗਿਰਵੀ ਰੱਖ ਵਿਦੇਸ਼ ਭੇਜਣ ਲਈ ਏਜੰਟ ਨੂੰ ਦਿੱਤੇ ਸੀ 28 ਲੱਖ, ਏਜੰਟ ਨੇ ਦਿੱਤਾ ਜਾਅਲੀ ਵੀਜ਼ਾ 

ਉਨ੍ਹਾਂ ਨੇ ਨਮ ਅੱਖਾਂ ਨਾਲ ਕਿਹਾ ਕਿ ਉਨਾਂ ਨੂੰ ਕੀ ਪਤਾ ਸੀ ਭਰਾ ਦੇ ਇਹ ਆਖ਼ਰੀ ਸ਼ਬਦ ਹੋਣਗੇ। ਪੰਜਾਬ ਯੂਨਿਟ 19 ਦੇ ਜਵਾਨ ਆਪਣੇ ਸ਼ਹੀਦ ਹੋਏ ਸੈਨਿਕ ਨੂੰ ਪਿੰਡ ਦੇ ਹੀ ਸ਼ਮਸ਼ਾਨ ਘਾਟ ਲੈ ਕੇ ਆਏ ਤੇ ਜਿੱਥੇ ਪੂਰੇ ਯੂਨਿਟ ਨੇ ਨਮ ਅੱਖਾਂ ਦੇ ਨਾਲ ਸਲਾਮੀ ਦਿੱਤੀ ਉਥੇ ਹੀ ਭਾਰਤ ਮਾਤਾ ਦੀ ਜੈ ਕਾਰਿਆਂ ਨਾਲ ਸ਼ਮਸ਼ਾਨ ਘਾਟ ਗੂੰਜ ਉਠਿਆ ਸ਼ਹੀਦ ਸੈਨਿਕ ਨੂੰ ਉਸ ਦੇ ਛੋਟੇ ਭਰਾ ਨੇ ਅਗਨ ਭੇਂਟ ਕੀਤਾ। ਸਿੱਕਮ ਯੂਨਿਟ 19 ਪੰਜਾਬ ਦੇ ਆਰਮੀ ਅਫ਼ਸਰ ਨੇ ਸ਼ਹੀਦ ਹੋਏ ਸੈਨਿਕ ਦੀ ਵਰਦੀ ਅਤੇ ਤਿਰੰਗਾ ਉਹਨਾਂ ਦੇ ਪਿਤਾ ਜੀ ਨੂੰ ਭੇਟ ਕੀਤਾ ਤੇ ਪੂਰੀ ਬਟਾਲੀਨ ਨੇ ਸਲਾਮੀ ਦੇ ਕੇ ਸ਼ਹੀਦ ਹੋਏ ਸੈਨਿਕ ਨੂੰ ਸਲਾਮੀ ਭੇਟ ਕੀਤੀ।

ਇਹ ਵੀ ਪੜ੍ਹੋ: Punjab News: ਹਲਕਾ ਵਿਧਾਇਕ ਨੇ ਅਧਿਆਪਿਕਾ ਦਾਂ ਮੂੰਹ ਮਿੱਠਾ ਕਰਵਾ ਦਿੱਤੇ ਨਿਯੁਕਤੀ ਪੱਤਰ, ਟੀਚਰਾਂ ਦੇ ਚਿਹਰੇ 'ਤੇ ਝਲਕ ਰਹੀ ਖ਼ੁਸ਼ੀ 

Read More
{}{}