Home >>Punjab

Mansa Flood News: ਚਾਂਦਪੁਰਾ ਬੰਨ੍ਹ ਟੁੱਟਣ ਨਾਲ ਵੱਧ ਰਿਹਾ ਪਾਣੀ ਦਾ ਪੱਧਰ; ਲੋਕ ਆਪਣੇ ਘਰ ਛੱਡਣ ਨੂੰ ਹੋਏ ਮਜ਼ਬੂਰ

Punjab Mansa Flood News: ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਹਾਲਾਤ ਹੋਰ ਵਿਗੜਦੇ ਨਜ਼ਰ ਆ ਰਹੇ ਹਨ। ਪਿੰਡਾਂ ਵਿੱਚ ਲਗਾਤਾਰ ਪਾਣੀ ਭਰ ਰਿਹਾ ਹੈ।    

Advertisement
Mansa Flood News: ਚਾਂਦਪੁਰਾ ਬੰਨ੍ਹ ਟੁੱਟਣ ਨਾਲ ਵੱਧ ਰਿਹਾ ਪਾਣੀ ਦਾ ਪੱਧਰ; ਲੋਕ ਆਪਣੇ ਘਰ ਛੱਡਣ ਨੂੰ ਹੋਏ ਮਜ਼ਬੂਰ
Stop
Riya Bawa|Updated: Jul 17, 2023, 10:07 AM IST

Punjab Mansa Flood News: ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚ ਘੱਗਰ ਦਰਿਆ ’ਤੇ ਬਣੇ ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਦਰਅਸਲ ਜ਼ਿਲ੍ਹੇ ਦੇ ਚਾਂਦਪੁਰ ਬੰਨ੍ਹ  ਟੁੱਟਣ ਅਤੇ ਘੱਗਰ ਦੇ ਵਿੱਚ ਪਾੜ ਪੈਣ ਦੇ ਕਾਰਨ ਮਾਨਸਾ ਜ਼ਿਲ੍ਹੇ ਦੇ ਕਈ ਪਿੰਡ ਵਿੱਚ ਪਾਣੀ ਭਰ ਗਿਆ ਹੈ। ਇਹਨਾਂ ਹੀ ਨਹੀਂ ਪਿੰਡਾਂ ਦਾ ਦੂਸਰੇ ਪਿੰਡਾਂ ਦੇ ਨਾਲੋਂ ਸੰਪਰਕ ਟੁੱਟ ਚੁੱਕਾ ਹੈ।

ਚਾਂਦਪੁਰਾ ਦੇ ਨਜ਼ਦੀਕ ਬਬਨਪੁਰ, ਗੋਰਖਨਾਥ,ਭਾਵਾ, ਕੁਲਰੀਆਂ, ਬੀਰੇਵਾਲਾ ਡੋਗਰਾਂ ਆਦਿ ਪਿੰਡਾਂ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਵਿੱਚ ਫਸੇ ਲੋਕਾਂ ਨੂੰ ਐਨ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਰੇਸਕਿਊ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਖਾਣ-ਪੀਣ ਦੀ ਸਮਗਰੀ ਵੀ ਪਹੁੰਚਾਈ ਜਾ ਰਹੀ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੀ ਇਨ੍ਹਾਂ ਲੋਕਾਂ ਤੱਕ ਦਵਾਈਆਂ ਪਹੁੰਚਾਣ ਦਾ ਕਾਰਜ ਕਰ ਰਹੀਆਂ ਹਨ ਅਤੇ ਐਮਰਜੈਂਸੀ ਲਈ ਹਸਪਤਾਲ ਦੀ ਬਣਾ ਦਿੱਤੇ ਗਏ ਹਨ।

ਇਹ ਵੀ ਪੜ੍ਹੋ : Mansa Ghaggar news: ਮਾਨਸਾ 'ਚ ਘੱਗਰ ਦੀ ਤਬਾਹੀ! ਚਾਂਦਪੁਰਾ ਬੰਨ੍ਹ ਤੋਂ ਸਰਦੂਲਗੜ੍ਹ 'ਚੋਂ ਲੰਘਣ ਵਾਲੇ ਘੱਗਰ 'ਚ ਪਿਆ ਪਾੜ

ਇਸ ਦੇ ਨਾਲ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਵੱਧ ਰਿਹਾ ਹੈ। ਕਈ ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਪਾਣੀ ਨੂੰ ਰੋਕਣ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਪਾਣੀ ਦੀ ਮਾਰ ਝੱਲ ਰਹੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਪਿੰਡ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਅਪੀਲ ਕੀਤੀ ਹੈ। ਪਿੰਡ ਦੇ ਲੋਕਾਂ ਨੂੰ ਖਾਣ-ਪੀਣ ਲਈ ਵੀ ਸਮੱਗਰੀ ਪਹੁੰਚਾਈ ਜਾਵੇ।

ਮਾਨਸਾ ਜ਼ਿਲ੍ਹੇ ਦੇ ਨਾਲ ਲੱਗਦੇ ਹਰਿਆਣਾ ਦੇ ਵਿੱਚ ਚਾਂਦਪੁਰਾ ਬੰਨ੍ਹ 'ਤੇ 30 ਫੁੱਟ ਤੇ ਕਰੀਬ ਪਾੜ ਪੈ ਗਿਆ ਸੀ ਅਤੇ ਪਾੜ ਨੂੰ ਬੰਦ ਕਰਨ ਲਈ ਸਥਾਨਕ ਲੋਕਾਂ ਵੱਲੋਂ ਜੱਦੋਜਹਿਦ ਕੀਤੀ ਗਈ। ਦੂਜੇ ਪਾਸੇ ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਅੱਜ 15 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਸੰਗਰੂਰ, ਪਟਿਆਲਾ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਐਸਬੀਐਸ ਨਗਰ, ਫਿਰੋਜ਼ਪੁਰ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਸ਼ਾਮਲ ਹਨ।

ਇਹ ਵੀ ਪੜ੍ਹੋ : PunjabNews: ਭਾਖੜਾ ਡੈਮ ਵਿੱਚ ਦਰਜ ਕੀਤੀ ਗਈ 61226 ਕਿਊਸਿਕ ਪਾਣੀ ਦੀ ਆਮਦ!  

{}{}