Home >>Punjab

Kisan Andolan 2.0: ਕੇਂਦਰ ਸਰਕਾਰ ਟਾਲ-ਮਟੋਲ ਦੀ ਨੀਤੀ ਛੱਡ ਕਿਸਾਨਾਂ ਦੇ ਮਸਲੇ ਕਰੇ ਹੱਲ; ਡੱਲੇਵਾਲ ਨੇ ਕਹੀ ਵੱਡੀ ਗੱਲ

ਕੇਂਦਰ ਤੇ ਕਿਸਾਨਾਂ ਵਿਚਾਲੇ ਸ਼ਾਮ ਨੂੰ ਹੋਣ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਟਾਲ-ਮਟੋਲ ਦੀ ਨੀਤੀ ਛੱਡ ਦਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਮੀਟਿੰਗ ਤੋਂ ਮੀਟਿੰਗ ਕਰਕੇ ਸਮਾਂ ਲੰਘਾ ਰਹੀ ਅਤੇ ਬਾਅਦ ਵਿੱਚ ਚੋਣ ਜ਼ਾਬਤੇ ਦਾ ਬਹਾਨਾ ਬਣਾਉਣ ਦੀ ਨੀਤੀ ਉਪਰ ਤੁਰੀ ਹੋਈ ਹੈ। ਇਸ ਲ

Advertisement
Kisan Andolan 2.0: ਕੇਂਦਰ ਸਰਕਾਰ ਟਾਲ-ਮਟੋਲ ਦੀ ਨੀਤੀ ਛੱਡ ਕਿਸਾਨਾਂ ਦੇ ਮਸਲੇ ਕਰੇ ਹੱਲ; ਡੱਲੇਵਾਲ ਨੇ ਕਹੀ ਵੱਡੀ ਗੱਲ
Stop
Ravinder Singh|Updated: Feb 18, 2024, 12:18 PM IST

Kisan Andolan 2.0: ਕੇਂਦਰ ਤੇ ਕਿਸਾਨਾਂ ਵਿਚਾਲੇ ਸ਼ਾਮ ਨੂੰ ਹੋਣ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਟਾਲ-ਮਟੋਲ ਦੀ ਨੀਤੀ ਛੱਡ ਦਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਮੀਟਿੰਗ ਤੋਂ ਮੀਟਿੰਗ ਕਰਕੇ ਸਮਾਂ ਲੰਘਾ ਰਹੀ ਅਤੇ ਬਾਅਦ ਵਿੱਚ ਚੋਣ ਜ਼ਾਬਤੇ ਦਾ ਬਹਾਨਾ ਬਣਾਉਣ ਦੀ ਨੀਤੀ ਉਪਰ ਤੁਰੀ ਹੋਈ ਹੈ। ਇਸ ਲਈ ਸਰਕਾਰ ਇਸ ਨੀਤੀ ਨੂੰ ਛੱਡ ਦਵੇ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ਬੈਠਕ ਲਈ ਪੱਤਰ ਆ ਗਿਆ। ਇੱਕ ਪਾਸੇ ਤਾਂ ਸਰਕਾਰ ਗੱਲਬਾਤ ਕਰ ਰਹੀ ਹੈ ਪਰ ਦੂਜੇ ਪਾਸੇ ਸਰਕਾਰ ਵੱਲੋਂ ਕੁਝ ਲੋਕ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਨੇ ਨਾ ਤਾਂ ਵਰਦੀ ਪਾਈ ਨਾ ਹੀ ਨੇਮ ਪਲੇਟ ਲੱਗੀ ਹੈ। ਹੁਣ ਬੈਠਕਾਂ ਬਹੁਤ ਹੋ ਚੁੱਕੀਆਂ ਹਨ। ਤੀਜੀ ਬੈਠਕ ਵਿੱਚ ਸਰਕਾਰ ਨੇ ਸਾਡੇ ਤੋਂ ਸਮਾਂ ਮੰਗਿਆ ਸੀ ਕਿ ਐਤਵਾਰ ਤੱਕ ਪੂਰੀ ਤਿਆਰੀ ਕਰਕੇ ਆਵਾਂਗੇ।

ਅੱਜ ਵੇਖਣਾ ਹੋਵੇਗਾ ਕਿ ਸਰਕਾਰ ਕੀ ਤਜਵੀਜ਼ ਦਿੰਦੀ ਹੈ। ਸਰਕਾਰ ਮੀਟਿੰਗ ਤੋਂ ਬਾਅਦ ਮੀਟਿੰਗ ਕਰ ਰਹੀ ਹੈ ਤਾਂ ਕੀ ਚੋਣ ਜ਼ਾਬਤੇ ਤੱਕ ਇਸ ਮਸਲੇ ਨੂੰ ਖਿੱਚ ਸਕੇ ਪਰ ਕਿਸਾਨ ਵਾਪਸ ਜਾਣ ਵਾਲੇ ਨਹੀਂ ਹਨ। ਇਸ ਲਈ ਸਰਕਾਰ ਹੁਣ ਮਸਲੇ ਦਾ ਹੱਲ ਕਰੇ ਅਤੇ ਚੋਣ ਜ਼ਾਬਤੇ ਤੋਂ ਪਹਿਲਾਂ ਹੱਲ ਕਰੇ, ਕਿਉਂਕਿ ਇਹ ਸੋਚ ਰਹੇ ਹਨ ਕਿ ਚੋਣ ਜ਼ਾਬਤਾ ਲੱਗ ਗਿਆ ਤਾਂ ਕਿਸਾਨ ਵਾਪਸ ਚਲੇ ਜਾਣਗੇ।

ਸਰਕਾਰ ਵੱਲੋਂ ਹਰਿਆਣੇ ਵਾਲੇ ਪਾਸੇ ਕੁਝ ਅੱਗ ਨਾਲ ਨਸ਼ਟ ਹੋਈਆਂ ਗੱਡੀਆਂ ਲਗਾਈਆਂ ਗਈਆਂ ਹਨ ਤਾਂ ਕਿ ਕਿਸਾਨਾਂ ਉਪਰ ਦੋਸ਼ ਮੜ੍ਹੇ ਜਾ ਸਕਣ। ਪਿਛਲੀ ਮੀਟਿੰਗ ਵਿੱਚ ਇਹ ਸਹਿਮਤੀ ਬਣੀ ਸੀ ਕਿ ਅਗਲੀ ਮੀਟਿੰਗ ਤਾਂ ਹੀ ਹੋਵੇਗੀ ਅਤੇ ਜੇ ਮਾਹੌਲ ਸੁਖਾਵਾਂ ਹੋਵੇਗਾ। ਪੰਜਾਬ ਵਿੱਚ ਇੰਟਰਨੈੱਟ ਬਹਾਲ ਕੀਤਾ ਜਾਵੇ ਤੇ ਸੋਸ਼ਲ ਮੀਡੀਆ ਅਕਾਊਂਟ ਬਹਾਲ ਕੀਤੇ ਜਾਣ।

ਇਹ ਵੀ ਪੜ੍ਹੋ : Punjab Farmers Protest Live: ਕਿਸਾਨ ਅੰਦੋਲਨ 6ਵੇਂ ਦਿਨ 'ਚ ਦਾਖ਼ਲ; ਹਰਿਆਣਾ 'ਚ 19 ਫਰਵਰੀ ਤੱਕ ਇੰਟਰਨੈਟ ਬੰਦ

ਉਸ ਪਾਸੇ ਤੋਂ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਛੱਡਿਆ ਜਾਵੇ। ਪੰਜਾਬ ਵਿੱਚ ਜੋ ਬੈਰੀਕੇਡਿੰਗ ਹੋਈ ਹੈ ਉਸ ਉਤੇ ਪੰਜਾਬ ਸਰਕਾਰ ਨੇ ਕੋਈ ਨੋਟਿਸ ਨਹੀਂ ਲਿਆ ਹੈ। ਐਮਐਸਪੀ ਉਤੇ ਆਰਡੀਨੈਂਸ ਰਾਤੋ ਰਾਤ ਲਿਆਂਦਾ ਜਾ ਸਕਦਾ। ਕੇਂਦਰ ਸਰਕਾਰ ਸਭ ਕੁਝ ਠੱਕ ਕਰ ਸਕਦੀ ਹੈ ਜੇਕਰ ਨੀਅਤ ਸਾਫ ਹੋਵੇ ਤਾਂ ਉਹ ਅੱਜ ਵੀ ਸੈਸ਼ਨ ਬੁਲਾ ਸਕਦੀ ਹੈ।

ਇਹ ਵੀ ਪੜ੍ਹੋ : Kisan Andolan 2.0: ਅੱਜ ਦੀ ਮੀਟਿੰਗ ਕਰੇਗੀ ਤੈਅ; ਕਿਸਾਨ ਦਿੱਲੀ ਜਾਣਗੇ ਜਾਂ ਵਾਪਸ ਆਉਣਗੇ, ਪੰਧੇਰ ਦਾ ਵੱਡਾ ਬਿਆਨ ਆਇਆ ਸਾਹਮਣੇ

Read More
{}{}