Home >>Punjab

Jalandhar Firing News: CIA ਟੀਮ ਛਾਪੇਮਾਰੀ ਕਰਨ ਗਈ ਤਾਂ ਗੈੰਗਸਟਰਾਂ ਨੇ ਚਲਾਈਆਂ ਗੋਲੀਆਂ, CCTV ਆਇਆ ਸਾਹਮਣੇ

Jalandhar Firing News:  ਜਲੰਧਰ 'ਚ ਗੈਂਗਸਟਰ ਚਿੰਟੂ ਦਾ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। CCTV ਵੀ ਸਾਹਮਣੇ ਆਇਆ ਹੈ।   

Advertisement
Jalandhar Firing News: CIA ਟੀਮ ਛਾਪੇਮਾਰੀ ਕਰਨ ਗਈ ਤਾਂ ਗੈੰਗਸਟਰਾਂ ਨੇ ਚਲਾਈਆਂ ਗੋਲੀਆਂ, CCTV ਆਇਆ ਸਾਹਮਣੇ
Stop
Riya Bawa|Updated: Mar 29, 2024, 11:23 AM IST

Jalandhar Firing News/ਸੁਨੀਲ ਮਹਿੰਦਰੂ:  ਬੀਤੀ ਦੇਰ ਰਾਤ ਸੀਆਈਏ ਸਟਾਫ਼ ਦੀ ਟੀਮ ਜਲੰਧਰ ਦੇ ਆਬਾਦਪੁਰਾ ਵਿੱਚ ਛਾਪੇਮਾਰੀ ਕਰਨ ਗਈ ਤਾਂ ਬਦਮਾਸ਼ਾਂ ’ਤੇ ਗੋਲੀਆਂ ਚਲਾ ਦਿੱਤੀਆਂ। ਜਦੋਂ ਪੁਲਸ ਅਪਰਾਧੀ ਚਿੰਟੂ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਥੇ ਮੌਜੂਦ 4 ਵਿਅਕਤੀਆਂ ਨੇ ਪੁਲਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ 'ਚ ਜਦੋਂ ਪੁਲਿਸ ਨੇ ਗੋਲੀ ਚਲਾਈ ਤਾਂ ਇੱਕ ਵਿਅਕਤੀ ਨੂੰ ਗੋਲੀ ਲੱਗ ਗਈ। 

ਇਲਾਕਾ ਵਾਸੀਆਂ ਦੀ ਮਦਦ ਨਾਲ ਪੁਲਿਸ ਨੇ ਚਾਰੋਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਸੂਤਰਾਂ ਮੁਤਾਬਕ ਮੁਕਾਬਲੇ 'ਚ ਬਦਨਾਮ ਅਪਰਾਧੀ ਚਿੰਟੂ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਸੀਆਈਏ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾ ਮਾਰਿਆ। ਇਸ ਕਾਰਵਾਈ ਵਿੱਚ ਮੁਲਜ਼ਮ ਚਿੰਟੂ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਦਾ ਪੂਰਾ CCTV ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: Barnala Crime News: ਭਦੌੜ 'ਚ ਲੁੱਟ ਦੀ ਵੱਡੀ ਵਾਰਦਾਤ! ਵਪਾਰੀ ਤੋਂ ਲੱਖ ਰੁਪਏ ਦੀ ਨਕਦੀ ਲੈ ਕੇ ਹੋਏ ਫਰਾਰ

ਜਾਣੋ ਪੂਰਾ ਮਾਮਲਾ 

ਵੀਰਵਾਰ ਦੇਰ ਰਾਤ ਸਿਟੀ ਪੁਲਿਸ ਦੇ ਸੀਆਈਏ ਸਟਾਫ਼ ਦੀ ਟੀਮ ਨੇ ਜਲੰਧਰ ਸ਼ਹਿਰ ਦੇ ਸਭ ਤੋਂ ਪੌਸ਼ ਖੇਤਰ ਨਾਲ ਲੱਗਦੇ ਆਬਾਦਪੁਰਾ ਵਿੱਚ ਗੈਂਗਸਟਰ ਚਿੰਟੂ ਅਤੇ ਉਸਦੇ ਸਾਥੀਆਂ ਨਾਲ ਐਨਕਾਊਂਟਰ ਕੀਤਾ। ਘਟਨਾ ਵਿੱਚ ਗੋਲੀ ਇੱਕ ਗੈਂਗਸਟਰ ਦੀ ਲੱਤ ਨੂੰ ਛੂਹ ਕੇ ਬਾਹਰ ਨਿਕਲ ਗਈ। ਇਸ ਪੂਰੀ ਘਟਨਾ ਵਿੱਚ ਦੋਵਾਂ ਪਾਸਿਆਂ ਤੋਂ ਕਰੀਬ 12 ਗੋਲੀਆਂ ਚੱਲੀਆਂ।

ਸਾਰੀ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਦੋਸ਼ੀ ਪੁਲਿਸ ਪਾਰਟੀ ਨੂੰ ਦੇਖ ਕੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। ਫਿਲਹਾਲ ਪੁਲਸ ਨੇ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ ਕੋਲੋਂ ਅਤਿ ਆਧੁਨਿਕ ਹਥਿਆਰ ਵੀ ਬਰਾਮਦ ਹੋਏ ਹਨ। ਚਾਰਾਂ ਖ਼ਿਲਾਫ਼ ਥਾਣਾ ਸਿਟੀ ਡਵੀਜ਼ਨ ਨੰਬਰ 6 (ਮਾਡਲ ਟਾਊਨ ਥਾਣਾ) ਵਿੱਚ ਵੱਖਰਾ ਕੇਸ ਦਰਜ ਕੀਤਾ ਗਿਆ ਹੈ।

ਗੈਂਗਸਟਰ ਚਿੰਟੂ ਖ਼ਿਲਾਫ਼ ਪਹਿਲਾਂ ਵੀ ਜਲੰਧਰ ਸ਼ਹਿਰ ਅਤੇ ਦਿਹਾਤੀ ਇਲਾਕਿਆਂ ਵਿੱਚ ਕਈ ਕੇਸ ਦਰਜ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਫੜੇ ਗਏ ਮੁਲਜ਼ਮਾਂ ਦੀ ਪਛਾਣ ਚਿੰਟੂ, ਨੀਰਜ, ਸਾਜਨ ਜੋਸ਼ੀ ਅਤੇ ਕਿਸ਼ਨ ਉਰਫ਼ ਗਾਂਜਾ ਵਾਸੀ ਜਲੰਧਰ ਵਜੋਂ ਹੋਈ ਹੈ। ਚਾਰੋਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ।

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਗੁਆਢੀਆਂ ਦੀ ਲੜਾਈ ਛੁਡਵਾਉਣ ਗਏ ਵਿਅਕਤੀ ਦੀ ਵੱਢ ਦਿੱਤੀ ਗਰਦਨ 

Read More
{}{}