Home >>Punjab

Punjab News: ਨਜਾਇਜ਼ ਮਾਈਨਿੰਗ ਦੀ ਵਜ੍ਹਾ ਕਰਕੇ ਸਵਾਂ ਨਦੀ 'ਤੇ ਬਣੇ ਐਲਗਰਾਂ ਪੁੱਲ ਨੂੰ ਖਤਰਾ, ਹੋ ਸਕਦਾ ਹੈ ਵੱਡਾ ਹਾਦਸਾ

Punjab News: ਕਰੀਬ ਇੱਕ ਕਿਲੋਮੀਟਰ ਲੰਬੇ ਪੁੱਲ ਦੀਆਂ ਸਲੈਬਾਂ ਉੱਤੇ ਗੈਪ ਵਧਿਆ ਹੈ। ਨੰਗਲ ਦੇ ਰਸਤੇ ਨੂਰਪੁਰ ਬੇਦੀ ਤੋਂ ਰੋਪੜ, ਦਿੱਲੀ ਤੇ ਹੁਸ਼ਿਆਰਪੁਰ ਦੀ ਆਵਾਜਾਈ ਇਸੇ ਰਸਤੇ ਤੋਂ ਹੋ ਕੇ ਗੁਜ਼ਰਦੀ ਹੈ। 

Advertisement
Punjab News: ਨਜਾਇਜ਼ ਮਾਈਨਿੰਗ ਦੀ ਵਜ੍ਹਾ ਕਰਕੇ ਸਵਾਂ ਨਦੀ 'ਤੇ ਬਣੇ ਐਲਗਰਾਂ ਪੁੱਲ ਨੂੰ ਖਤਰਾ, ਹੋ ਸਕਦਾ ਹੈ ਵੱਡਾ ਹਾਦਸਾ
Stop
Bimal Kumar - Zee PHH|Updated: Dec 04, 2023, 10:10 AM IST

Punjab News: ਨਜਾਇਜ਼ ਮਾਈਨਿੰਗ ਦੇ ਨਾਲ ਜਿੱਥੇ ਕੁਦਰਤੀ ਸਰੋਤਾ ਦੀ ਜਮ ਕੇ ਲੁੱਟ ਹੋ ਰਹੀ ਹੈ , ਜ਼ਮੀਨੀ ਪਾਣੀ ਦਾ ਪੱਧਰ ਡਿੱਗਦਾ ਜਾ ਰਿਹਾ। ਉੱਥੇ ਹੀ ਪੁਲਾਂ ਦੇ ਨਜ਼ਦੀਕ ਹੋ ਰਹੀ ਨਜਾਇਜ਼ ਮਾਈਨਿੰਗ ਦੇ ਚਲਦਿਆਂ ਨੰਗਲ ਦੇ ਨਜ਼ਦੀਕ ਪੈਂਦੇ ਪਿੰਡ ਐਲਗਰਾਂ ਵਿਖੇ ਸਵਾਂ ਨਦੀ ਤੇ ਬਣੇ ਪੁਲ ਨੂੰ ਵੀ ਲਗਾਤਾਰ ਖਤਰਾ ਪੈਦਾ ਹੁੰਦਾ ਜਾ ਰਿਹਾ ਹੈ। ਸਵਾਂ ਨਦੀ ਤੇ ਬਣੇ ਇਸ ਪੁੱਲ ਦੇ ਜਿੱਥੇ ਪਿੱਲਰ ਨੰਗੇ ਹੋ ਚੁੱਕੇ ਹਨ ਓਥੇ ਹੀ ਪੁੱਲ ਦੀਆਂ ਸਲੈਬਾਂ ਵਿੱਚ ਗ਼ੈਪ ਵੀ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਇਸ ਪੁੱਲ ਨੂੰ ਖ਼ਤਰਾ ਪੈਦਾ ਹੋ ਚੁੱਕਾ ਹੈ। 

ਦੱਸ ਦਈਏ ਕਿ ਜਿੱਥੇ ਨੰਗਲ ਦੇ ਰਸਤੇ ਨੂਰਪੁਰ ਬੇਦੀ ਤੋਂ ਰੋਪੜ, ਦਿੱਲੀ ਤੇ ਹੁਸ਼ਿਆਰਪੁਰ ਦੀ ਆਵਾਜਾਈ ਇਸੇ ਰਸਤੇ ਤੋਂ ਹੋ ਕੇ ਗੁਜ਼ਰਦੀ ਹੈ। ਓਥੇ ਹੀ ਓਵਰਲੋਡ ਟਿੱਪਰ ਵੀ ਗੁਜ਼ਰਦੇ ਹਨ। ਇਸ ਬਾਰੇ ਨੰਗਲ ਦੇ ਤਹਿਸੀਲਦਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਵਿਭਾਗ ਦੇ ਧਿਆਨ ਵਿੱਚ ਹੈ ਜਲਦ ਹੀ ਵਿਭਾਗ ਇਸ ਉੱਤੇ ਕੰਮ ਸ਼ੁਰੂ ਕਰੇਗਾ।
         
ਕਾਨੂੰਨੀ ਤੌਰ ਤੇ ਪੁਲਾਂ ਦੇ 500 ਮੀਟਰ ਦੇ ਘੇਰੇ ਦੇ ਨਜ਼ਦੀਕ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਪ੍ਰੰਤੂ ਨੰਗਲ ਦੇ ਨਜ਼ਦੀਕੀ ਪਿੰਡ ਐਲਗਰਾ ਵਿਖੇ ਬਣੇ ਪੁਲ ਦੇ ਹਲਾਤ ਦੇਖ ਕੇ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਇਲਾਕੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਜੋਰਾਂ ਸ਼ੋਰਾਂ ਨਾਲ ਕੁਦਰਤੀ ਸਰੋਤਾਂ ਦੀ ਲੁੱਟ ਮਚਾ ਰਹੇ ਹਨ। ਇਸ ਪੁੱਲ ਉੱਤੇ 24 ਘੰਟੇ ਆਵਾਜਾਈ ਰਹਿੰਦੀ ਹੈ। ਆਲੇ ਦੁਆਲੇ ਕਈ ਦਰਜਨਾਂ ਪਿੰਡਾਂ ਦੇ ਲੋਕ ਇਸੇ ਪੁੱਲ ਤੋਂ ਹੋ ਕੇ ਗੁਜ਼ਰਦੇ ਹਨ ਅਗਰ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਭੱਲੜੀ ਭਲਾਣ ਨਾਨਗਰਾਂ ਐਲਗਰਾ ਮੌਜੋਵਾਲ ਸਹਿਤ ਕਈ ਦਰਜਨਾਂ ਪਿੰਡਾਂ ਲਈ ਇਹ ਨੰਗਲ ਨੂਰਪੁਰ ਬੇਦੀ ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜੋੜਨ ਵਾਲਾ ਪੁਲ ਹੈ।

ਇਹ ਵੀ ਪੜ੍ਹੋ: Punjab News: ਬਟਾਲਾ ਸ਼ਹਿਰ ਨੂੰ ਮਿਲੇਗੀ ਗੰਦਗੀ ਤੇ ਕੁੜੇ ਤੋਂ ਨਿਜਾਤ! ਪੰਜਾਬ ਸਰਕਾਰ ਨੇ ਕੀਤਾ ਪ੍ਰਬੰਧ

ਨੰਗਲ ਦੇ ਵਿੱਚ ਫਲਾਈ ਓਵਰ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਤੇ ਸਾਰੀ ਆਵਾਜਾਈ ਇਸ ਪੁੱਲ ਤੋਂ ਹੋ ਕੇ ਹੀ ਗੁਜ਼ਰਦੀ ਸੀ। ਇਸ ਤੋਂ ਪਹਿਲਾਂ ਕੀ ਇਸ ਪੁੱਲ ਨਾਲ ਕੋਈ ਨੁਕਸਾਨ ਹੋਵੇ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਸ ਦੀ ਮੁਰੰਮਤ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਅਗਰ ਇਸ ਪੁਲ ਦਾ ਨੁਕਸਾਨ ਹੁੰਦਾ ਹੈ ਤਾਂ ਕਾਫੀ ਵੱਡੇ ਪੱਧਰ ਤੇ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ ਅਤੇ ਨੰਗਲ ਰਸਤੇ ਸ੍ਰੀ ਅਨੰਦਪੁਰ ਸਾਹਿਬ ਵੱਲ ਟਰੈਫਿਕ ਵੀ ਵਧੇਗਾ।

ਇਹ ਵੀ ਪੜ੍ਹੋ: Punjab News: ਬਟਾਲਾ ਸ਼ਹਿਰ ਨੂੰ ਮਿਲੇਗੀ ਗੰਦਗੀ ਤੇ ਕੁੜੇ ਤੋਂ ਨਿਜਾਤ! ਪੰਜਾਬ ਸਰਕਾਰ ਨੇ ਕੀਤਾ ਪ੍ਰਬੰਧ
    

ਉਧਰ ਐਡਵੋਕੇਟ ਵਿਸ਼ਾਲ ਸੈਣੀ  ਨੇ ਕਿਹਾ ਕਿ ਇਹ ਪੁਲ ਆਲੇ ਦੁਆਲੇ ਦੇ ਪਿੰਡਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਚੰਡੀਗੜ੍ਹ ਨਾਲ ਜੋੜਦਾ ਹੈ। ਖਾਸ ਤੌਰ ਤੇ ਹੋਲਾ ਮਹੱਲਾ ਦੇ ਮੌਕੇ ਤੇ ਜਿੱਥੇ ਸੰਗਤਾਂ ਦੇ ਵੱਲੋਂ ਆਵਾਜਾਈ ਦੇ ਲਈ ਵਰਤਿਆ ਜਾਂਦਾ ਹੈ ਉੱਥੇ ਹੀ ਗੁਰਦੁਆਰਾ ਬਿਭੋਰ ਸਾਹਿਬ ਜਾਣ ਵਾਲੀ ਸੰਗਤ ਵੀ ਇਸੇ ਰਸਤੇ ਤੋਂ ਹੋ ਕੇ ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਇਸ ਪੁੱਲ ਤੋਂ ਲੰਘਦੀ ਹੈ, ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਤੋਂ ਪਹਿਲਾਂ ਕਿ ਕੋਈ ਵੱਡਾ ਹਾਦਸਾ ਹੋਵੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਖੇਤਰ ਦੇ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਜਿੱਥੇ ਬੰਦ ਕੀਤਾ ਜਾਵੇ ਉੱਥੇ ਹੀ ਇਸ ਪੁੱਲ ਦੀ ਪਹਿਲ ਦੇ ਅਧਾਰ ਤੇ ਮੁਰੰਮਤ ਕਰਵਾਈ ਜਾਵੇ।

ਇਹ ਵੀ ਪੜ੍ਹੋ: Nangal Bhakra Dam News: ਨੰਗਲ ਡੈਮ ਪੁਲ ਤੋਂ ਜਾਣ ਵਾਲੇੇ ਹੋ ਜਾਓ ਸਾਵਧਾਨ! 
 

{}{}