Home >>Punjab

Hoshiarpur Encounter News: ਹੁਸ਼ਿਆਰਪੁਰ 'ਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਹੋਈ ਮੁਠਭੇੜ, ਇੱਕ ਜ਼ਖ਼ਮੀ

Hoshiarpur Police Encounter News: ਇਹ ਗੋਲੀਬਾਰੀ ਮਹਾਵੀਰ ਸੇਤੂ ਨੇੜੇ ਸੀਆਈਏ ਸਟਾਫ਼ ਅਤੇ ਬਦਮਾਸ਼ਾਂ ਵਿਚਾਲੇ ਹੋਈ ਅਤੇ ਇਹ ਗੋਲੀਬਾਰੀ ਕਾਫੀ ਲੰਬੀ ਦੇਰ ਤੱਕ ਚੱਲੀ ਸੀ। 

Advertisement
Hoshiarpur Encounter News: ਹੁਸ਼ਿਆਰਪੁਰ 'ਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਹੋਈ ਮੁਠਭੇੜ, ਇੱਕ ਜ਼ਖ਼ਮੀ
Stop
Zee Media Bureau|Updated: Sep 21, 2023, 08:48 AM IST

Punjab's Hoshiarpur Police Encounter News: ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਰਾਤ ਪੁਲਿਸ ਨਾਲ ਹੋਈ ਮੁਠਭੇੜ ਚ ਇੱਕ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਸ ਨੌਜਵਾਨ ਦੀ ਪਛਾਣ ਵਿੱਕੀ ਥਾਪੜ ਵਜੋਂ ਹੋਈ ਹੈ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ।  

ਫਿਲਹਾਲ ਵਿੱਕੀ ਥਾਪੜ ਨੂੰ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਹੈ ਅਤੇ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਵਿੱਕੀ ਥੱਪੜ ਨਾਮ ਦਾ ਇਹ ਨੌਜਵਾਨ ਬੀਤੇ ਦਿਨਾਂ ਤੋਂ ਲਗਤਾਰ ਹੁਸ਼ਿਆਰਪੁਰ ਵਿੱਚ ਪਿਸਤੌਲ ਦਿਖਾ ਕੇ ਕਰ ਲੁੱਟ ਖੋਹ ਕਰ ਰਿਹਾ ਸੀ ਅਤੇ ਪੁਲਿਸ ਲਗਤਾਰ ਉਸਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ। 

ਦੱਸਿਆ ਜਾ ਰਿਹਾ ਹੈ ਕਿ ਵਿੱਕੀ ਥਾਪਰ ਨੂੰ ਦੋ ਗੋਲੀਆਂ ਲੱਗੀਆਂ ਹਨ ਅਤੇ ਫਿਲਹਾਲ ਉਸਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਜੀ ਇਹ ਗੋਲੀਬਾਰੀ ਮਹਾਵੀਰ ਸੇਤੂ ਨੇੜੇ ਸੀਆਈਏ ਸਟਾਫ਼ ਅਤੇ ਬਦਮਾਸ਼ਾਂ ਵਿਚਾਲੇ ਹੋਈ ਅਤੇ ਇਹ ਗੋਲੀਬਾਰੀ ਕਾਫੀ ਲੰਬੀ ਦੇਰ ਤੱਕ ਚੱਲੀ ਸੀ। 

ਇਹ ਵੀ ਪੜ੍ਹੋ: NIA Action: ਐਨਆਈਏ ਨੇ ਅੱਤਵਾਦੀ ਹਰਵਿੰਦਰ ਰਿੰਦਾ ਤੇ ਲਖਬੀਰ ਲੰਡਾ 'ਤੇ 10-10 ਲੱਖ ਰੁਪਏ ਦਾ ਇਨਾਮ ਰੱਖਿਆ

ਇਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਵੱਲੋਂ ਬਦਮਾਸ਼ਾਂ ਦਾ ਪਿੱਛਾ ਕੀਤਾ ਗਿਆ ਸੀ। ਜਿੱਥੇ ਪੁਲਿਸ ਵੱਲੋਂ ਉਨ੍ਹਾਂ ਨੂੰ ਘੇਰ ਕੇ ਫੜਨ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਉਸੇ ਦੌਰਾਨ ਗੋਲੀਬਾਰੀ ਹੋ ਗਈ। 

ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੀ.ਆਈ.ਏ ਸਟਾਫ਼ ਵੱਲੋਂ ਅਪਰਾਧੀਆਂ ਦਾ ਪਿੱਛਾ ਕੀਤਾ ਗਿਆ ਅਤੇ ਫਿਲਹਾਲ ਉਹ ਮੌਕੇ 'ਤੇ ਵੀ ਜਾਂਚ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਸੀਂ ਕੁਝ ਕਹਿ ਸਕਾਂਗੇ। ਇਸ ਕਰਕੇ ਪੁਲਿਸ ਨੇ ਇਸ ਮਾਮਲੇ 'ਚ ਫਿਲਹਾਲ ਕੋਈ ਵੀ ਰਸਮੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Master Saleem News: ਮਾਸਟਰ ਸਲੀਮ ਵਿਵਾਦਾਂ 'ਚ ਘਿਰਿਆ; ਅਦਾਲਤ ਨੇ ਐਸਐਚਓ ਕੈਂਟ ਤੋਂ ਰਿਪੋਰਟ ਕੀਤੀ ਤਲਬ

ਇਹ ਵੀ ਪੜ੍ਹੋ: Punjab News: ਦਿੱਲੀ ਪੁਲਿਸ ਨੇ ਪੰਜਾਬ ਦੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਘਰ ਹੋਈ ਚੋਰੀ ਦੀ ਗੁੱਥੀ ਸੁਲਝਾਈ, ਦੋਸ਼ੀ ਗ੍ਰਿਫਤਾਰ

Read More
{}{}