Home >>Punjab

High Court News: ਅਦਾਲਤ ਦੀ ਟਿੱਪਣੀ; ਪਿਆਰ ਨੂੰ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ...; ਨਾਬਾਲਿਗਾ ਨੂੰ ਭਜਾਉਣ ਦਾ ਮਾਮਲਾ ਰੱਦ

High Court News:  ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 14 ਸਾਲ ਪੁਰਾਣੇ ਨਾਬਾਲਿਗਾ ਨੂੰ ਭਜਾਉਣ ਮਾਮਲੇ ਦੀ ਐਫਆਈਆਰ ਖਾਰਿਜ ਕਰ ਦਿੱਤੀ ਹੈ। 

Advertisement
High Court News: ਅਦਾਲਤ ਦੀ ਟਿੱਪਣੀ; ਪਿਆਰ ਨੂੰ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ...; ਨਾਬਾਲਿਗਾ ਨੂੰ ਭਜਾਉਣ ਦਾ ਮਾਮਲਾ ਰੱਦ
Stop
Ravinder Singh|Updated: Jun 11, 2024, 04:23 PM IST

High Court News:  ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 14 ਸਾਲ ਪੁਰਾਣੇ ਨਾਬਾਲਿਗਾ ਨੂੰ ਭਜਾਉਣ ਦੇ ਮਾਮਲੇ ਦੀ ਐਫਆਈਆਰ ਖਾਰਿਜ ਕਰ ਦਿੱਤੀ ਹੈ। ਅਦਾਲਤ ਨੇ ਅੰਗਰੇਜ਼ੀ ਦੇ ਪ੍ਰਸਿੱਧ ਕਵੀ ਅਤੇ ਨਾਟਕਕਾਰ ਵਿਲੀਅਮ ਸੇਕਸ਼ਪੀਅਰ ਦੇ ਨਾਟਕ ਹੇਨਰੀ VI ਦੀ ਇੱਕ ਸਤਰ ਦਾ ਜ਼ਿਕਰ ਕੀਤਾ। ਇਸ ਵਿੱਚ ਉਨ੍ਹਾਂ ਨੇ ਕਿਹਾ ਕਿ, ''ਵਿਆਹ ਵਕੀਲੀ ਨਾਲ ਨਿਪਟਾਏ ਜਾਣ ਨਾਲ ਕਿਤੇ ਜ਼ਿਆਦਾ ਕੀਮਤੀ ਹਨ।'' ਨਾਲ ਹੀ ਐਫਆਰਆਈ ਨੂੰ ਖਾਰਿਜ ਕਰ ਦਿੱਤਾ ਗਿਆ ਹੈ।

ਅਦਾਲਤ ਨੇ ਕਿਹਾ ਕਿ ਜਿਸ ਸਮੇਂ ਲੜਕਾ ਲੜਕੀ ਨੂੰ ਭਜਾ ਕੇ ਲੈ ਗਿਆ ਸੀ। ਉਸ ਸਮੇਂ ਉਹ ਬਾਲਿਗ ਨਹੀਂ ਸੀ। ਅੱਜ ਦੇ ਸਮੇਂ ਉਹ ਬਾਲਿਗ ਹੈ। ਦਰਅਸਲ ਵਿੱਚ ਅਦਾਲਤ ਵਿੱਚ 14 ਸਾਲ ਪੁਰਾਣੇ ਮਾਮਲੇ ਵਿੱਚ ਸੁਣਵਾਈ ਹੋਈ ਸੀ। ਜਿਸ ਵਿੱਚ ਅਦਾਲਤ ਨੇ ਕਾਫੀ ਸੰਵੇਦਨਸ਼ੀਲਤਾ ਦਿਖਾਈ। 2009 ਵਿੱਚ ਲੜਕਾ ਲੜਕੀ ਨੂੰ ਘਰੋਂ ਭਜਾ ਕੇ ਲੈ ਗਿਆ ਸੀ।

ਇਸ ਉਤੇ 2009 ਵਿੱਚ ਨਾਬਾਲਿਗ ਲੜਕੀ ਨੂੰ ਭਜਾਉਣ ਦਾ ਮਾਮਲਾ ਦਰਜ ਹੋਇਆ ਸੀ। ਕਰੀਬ ਅੱਠ ਸਾਲ ਬਾਅਦ ਉਹ ਲੜਕਾ ਫੜਿਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਦੋਵੇਂ 2010 ਤੋਂ ਪਤੀ-ਪਤਨੀ ਦੇ ਰੂਪ ਵਿੱਚ ਰਹਿ ਰਹੇ ਹਨ।

ਇਹ ਵੀ ਪੜ੍ਹੋ : Sidhu Moosewala Birthday: ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ 'ਚ ਜ਼ਿੰਦਾ ਹੈ ਮੂਸੇਵਾਲਾ! ਅੱਜ ਜਨਮ ਦਿਨ ਦੇ ਜਾਣੋ ਕੁਝ ਖਾਸ ਗੱਲਾਂ

ਜਦਕਿ ਕਿ ਕਿਸ ਤਰ੍ਹਾਂ ਕੋਈ ਵਿਵਾਦ ਨਹੀਂ ਹੋਇਆ ਹੈ। ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਜਸਟਿਸ ਸੁਮੀਤ ਗੋਇਲ ਨੇ ਕਿਹਾ ਪਿਆਰ ਨੂੰ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਅਦਾਲਤ ਨੇ ਫੈਸਲੇ ਵਿੱਚ ਇੱਕ ਪੇਂਟਰ ਤੱਕ ਦੀ ਉਦਾਹਰਣ ਵੀ ਦਿੱਤੀ ਹੈ।

ਇਹ ਵੀ ਪੜ੍ਹੋ : Paddy Farming: ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਪੰਜਾਬ ਦੇ 6 ਜਿਲ੍ਹਿਆਂ 'ਚ ਝੋਨੇ ਦੀ ਲਵਾਈ ਸ਼ੁਰੂ

 

{}{}