Home >>Punjab

Governor VS CM: ਰਾਜਪਾਲ ਪੁਰੋਹਿਤ ਨੇ CM ਮਾਨ ਨੂੰ ਪੜ੍ਹਾਇਆ ਕਾਨੂੰਨ ਦਾ ਕੈਦਾ!

ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਵਿਚਾਲੇ ਛਿੜਿਆ ਵਿਵਾਦ ਗਰਮਾਉਂਦਾ ਜਾ ਰਿਹਾ ਹੈ। ਹੁਣ ਰਾਜਪਾਲ ਪੁਰੋਹਿਤ ਨੇ CM ਭਗਵੰਤ ਮਾਨ ਨੂੰ ਸੰਵਿਧਾਨ ਦਾ ਪਾਠ ਪੜ੍ਹਾਇਆ ਹੈ। CM ਮਾਨ ਨੂੰ ਰਾਜਪਾਲ ਨੇ ਕਿਹਾ ਕਿ, "ਲੱਗਦਾ ਹੈ ਮੁੱਖ ਮੰਤਰੀ ਉਨ੍ਹਾਂ ਤੋਂ ਕਾਫ਼ੀ ਨਰਾਜ਼ ਹਨ। ਹੋਰ ਤਾਂ ਹੋਰ CM ਮਾਨ ਦੇ

Advertisement
Governor VS CM: ਰਾਜਪਾਲ ਪੁਰੋਹਿਤ ਨੇ CM ਮਾਨ ਨੂੰ ਪੜ੍ਹਾਇਆ ਕਾਨੂੰਨ ਦਾ ਕੈਦਾ!
Stop
Zee Media Bureau|Updated: Sep 24, 2022, 07:15 PM IST

ਚੰਡੀਗੜ੍ਹ: ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਵਿਚਾਲੇ ਛਿੜਿਆ ਵਿਵਾਦ ਗਰਮਾਉਂਦਾ ਜਾ ਰਿਹਾ ਹੈ। ਹੁਣ ਰਾਜਪਾਲ ਪੁਰੋਹਿਤ ਨੇ CM ਭਗਵੰਤ ਮਾਨ ਨੂੰ ਸੰਵਿਧਾਨ ਦਾ ਪਾਠ ਪੜ੍ਹਾਇਆ ਹੈ।

CM ਮਾਨ ਨੂੰ ਰਾਜਪਾਲ ਨੇ ਕਿਹਾ ਕਿ, "ਲੱਗਦਾ ਹੈ ਮੁੱਖ ਮੰਤਰੀ ਉਨ੍ਹਾਂ ਤੋਂ ਕਾਫ਼ੀ ਨਰਾਜ਼ ਹਨ। ਹੋਰ ਤਾਂ ਹੋਰ CM ਮਾਨ ਦੇ ਕਾਨੂੰਨੀ ਸਲਾਹਕਾਰ (Legal Advisor) ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦੇ ਰਹੇ। ਇਸ ਲਈ ਸੰਵਿਧਾਨ ਦੀਆਂ ਧਰਾਵਾਂ 167/168 ਤੁਹਾਡੇ ਪੜ੍ਹਨ ਲਈ ਭੇਜ ਰਿਹਾ ਹਾਂ। ਸ਼ਾਇਦ ਇਸ ਨੂੰ ਪੜ੍ਹਨ ਤੋਂ ਬਾਅਦ ਤੁਹਾਡੀ ਰਾਏ ਮੇਰੇ ਪ੍ਰਤੀ ਜ਼ਰੂਰ ਬਦਲ ਜਾਵੇਗੀ।"  

ਧਾਰਾ 167 ਅਨੁਸਾਰ ਰਾਜਪਾਲ ਨੂੰ ਸੂਚਨਾ ਦੇਣ ਦੇ ਸਬੰਧ ’ਚ CM ਦੇ ਕਰਤੱਵ
ਹਰ ਸੂਬੇ ਦੇ ਮੁੱਖ ਮੰਤਰੀ (Chief Minister) ਦਾ ਇਹ ਕਰਤੱਵ ਹੋਵੇਗਾ ਕਿ ਉਹ ਸੂਬੇ ਦੇ ਰਾਜਪਾਲ ਨੂੰ ਸੂਬੇ ਦੇ ਮਾਮਲਿਆਂ ਤੇ ਪ੍ਰਸ਼ਾਸਨ ਨਾਲ ਸਬੰਧਤ ਮੰਤਰੀ ਮੰਡਲ ਦੇ ਫ਼ੈਸਲਿਆਂ ਅਤੇ ਕਾਨੂੰਨ ਬਣਾਉਣ ਦੇ ਪ੍ਰਸਤਾਵਾਂ ਬਾਰੇ ਸੂਚਿਤ ਕਰੇ। ਰਾਜ ਦੇ ਮਾਮਲਿਆਂ ਨਾਲ ਸਬੰਧਤ ਪ੍ਰਸ਼ਾਸਕੀ ਅਤੇ ਕਾਨੂੰਨ ਦੀਆਂ ਤਜਵੀਜ਼ਾਂ ਨਾਲ ਸਬੰਧਤ ਜਾਣਕਾਰੀ ਮੁਹੱਇਆ ਕਰਵਾਉਣ, ਜਿਸਦੀ ਰਾਜਪਾਲ ਦੁਆਰਾ ਮੰਗ ਕੀਤੀ ਗਈ ਹੋਵੇ। ਜੇਕਰ ਰਾਜਪਾਲ ਨੂੰ ਜ਼ਰੂਰਤ ਹੋਵੇ ਤਾਂ ਕਿਸੇ ਵੀ ਮਾਮਲੇ ਨੂੰ ਮੰਤਰੀ ਪਰਿਸ਼ਦ ’ਚ ਵਿਚਾਰ ਵਟਾਂਦਰੇ ਲਈ ਪੇਸ਼ ਕਰੇ। ਜਿਸ ’ਚ ਸਿਰਫ਼ ਇੱਕ ਮੰਤਰੀ ਵਲੋਂ ਫ਼ੈਸਲਾ ਲਿਆ ਗਿਆ ਹੋਵੇ, ਪਰ ਮੰਤਰੀ ਪਰਿਸ਼ਦ ’ਚ ਵਿਚਾਰ ਚਰਚਾ ਨਾ ਕੀਤੀ ਗਈ ਹੋਵੇ।

 

 
ਧਾਰਾ 168 ਦੇ ਤਹਿਤ 
ਹਰ ਸੂਬੇ ’ਚ ਰਾਜਪਾਲ ਦੀ ਅਗਵਾਈ ’ਚ ਵਿਧਾਨ ਪਰਿਸ਼ਦ ਦਾ ਗਠਨ ਹੋਵੇਗਾ। ਕੁਝ ਸੂਬਿਆਂ ’ਚ 2 ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਹਨ, ਪਰ ਕੁਝ ’ਚ ਇੱਕ ਸਦਨ ਵਾਲੀ ਵਿਧਾਨ ਸਭਾ ਹੈ।  
ਜ਼ਿਕਰਯੋਗ ਹੈ ਕਿ ਪੰਜਾਬ ਦੀ 'ਆਪ' ਸਰਕਾਰ ਅਤੇ ਬਨਵਾਰੀਲਾਲ ਪੁਰੋਹਿਤ ਵਿਚਾਲੇ 27 ਸਤੰਬਰ ਨੂੰ ਬੁਲਾਏ ਗਏ ਸੈਸ਼ਨ ਨੂੰ ਲੈਕੇ ਤਕਰਾਰ ਹੋ ਗਿਆ ਹੈ। ਰਾਜਪਾਲ ਪੁਰੋਹਿਤ ਨੇ ਸਰਕਾਰ ਦੇ ਮੁੱਖ ਸਕੱਤਰ ਨੂੰ ਸਵਾਲ ਕੀਤਾ ਹੈ ਕਿ ਸੈਸ਼ਨ ਦਾ ਏਜੰਡਾ ਕੀ ਹੈ?  

 

Read More
{}{}