Home >>Punjab

ਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ; ਅੱਜ ਰਾਤ 12 ਵਜੇ ਤੋਂ ਬੰਦ ਹੋ ਜਾਣਗੇ ਇਹ 3 ਟੋਲ ਪਲਾਜ਼ੇ

Hoshiarpur Nawanshahr Toll Plaza News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫ਼ੈਸਲਾ ਲਿਆ ਹੈ ਕਿ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਟੋਲ ਪਲਾਜ਼ੇ ਨੂੰ ਅੱਜ ਰਾਤ ਤੋਂ ਬੰਦ ਕੀਤਾ ਜਾਵੇਗਾ।   

Advertisement
ਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ; ਅੱਜ ਰਾਤ 12 ਵਜੇ ਤੋਂ ਬੰਦ ਹੋ ਜਾਣਗੇ ਇਹ 3 ਟੋਲ ਪਲਾਜ਼ੇ
Stop
Updated: Feb 14, 2023, 02:16 PM IST

Hoshiarpur Nawanshahr Toll Plaza News: ਪੰਜਾਬ ਸਰਕਾਰ ਨੇ ਅੱਜ ਟੋਲ ਪਲਾਜ਼ਿਆਂ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਦੱਸ ਦੇਈਏ ਕਿ ਸੂਬੇ ਦੇ ਰਾਜ ਮਾਰਗਾਂ 'ਤੇ ਲੱਗੇ ਟੋਲ ਪਲਾਜ਼ਿਆਂ ਨੂੰ ਪੰਜਾਬ ਸਰਕਾਰ (CM Bhagwant mann)ਹੌਲੀ-ਹੌਲੀ ਬੰਦ ਕਰ ਰਹੀ ਹੈ। ਇਸ ਸਿਲਸਿਲੇ ਵਿੱਚ ਅਗਲਾ ਨੰਬਰ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਤਿੰਨ ਟੋਲ ਪਲਾਜ਼ਿਆਂ ਦਾ ਹੈ। ਅੱਜ ਰਾਤ ਤੋਂ ਹੀ ਸਰਕਾਰ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ, ਮਾਨਗੜ੍ਹ ਦੇ ਮਜਾਰੀ ਟੋਲ ਪਲਾਜ਼ਾ ਅਤੇ ਨਵਾਂਸ਼ਹਿਰ ਨੂੰ ਬੰਦ ਕਰ ਰਹੀ ਹੈ। ਇਹ ਫੈਸਲਾ ਦੋ ਦਿਨ ਪਹਿਲਾਂ ਸਰਕਾਰ ਨੇ ਲਿਆ ਸੀ।

ਤਿੰਨੋਂ ਟੋਲ ਪਲਾਜ਼ੇ ਰੋਹਨ ਰਾਜਦੀਪ ਦੀ ਇੱਕੋ ਕੰਪਨੀ ਦੇ ਹਨ ਅਤੇ ਸਰਕਾਰ (CM Bhagwant mann)ਨੇ ਕੰਪਨੀ ਨੂੰ ਟ੍ਰਿਪਲ ਪੀ ਯਾਨੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਬਿਲਟ, ਓਪਰੇਟ ਅਤੇ ਟ੍ਰਾਂਸਫਰ ਮੋਡ 'ਤੇ ਦਿੱਤਾ ਸੀ। ਕੰਪਨੀ ਦਾ ਠੇਕਾ ਅੱਜ ਖਤਮ ਹੋ ਗਿਆ ਹੈ ਅਤੇ ਅੱਧੀ ਰਾਤ 12 ਤੋਂ ਉਨ੍ਹਾਂ ਦੀ ਕੋਈ ਪਰਚੀ ਨਹੀਂ ਕੱਟੀ ਜਾਵੇਗੀ। ਹੁਣ ਸਰਕਾਰ ਖੁਦ ਇਸ ਸੜਕ ਦੀ ਦੇਖਭਾਲ ਕਰੇਗੀ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ; 10 ਮਹੀਨਿਆਂ 'ਚ 138 ਗੈਂਗਸਟਰ ਤੇ 25 ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼

ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਮਹੀਨੇ ਵੀ ਆਪਣੀ (CM Bhagwant mann) ਹੁਸ਼ਿਆਰਪੁਰ ਫੇਰੀ ਦੌਰਾਨ ਤਿੰਨ ਟੋਲ ਪਲਾਜ਼ੇ ਬੰਦ ਕਰ ਦਿੱਤੇ ਸਨ। ਬਲਾਚੌਰ ਤੋਂ ਦਸੂਹਾ ਤੱਕ 104.96 ਕਿਲੋਮੀਟਰ ਦੇ ਰਸਤੇ 'ਤੇ ਹੁਣ ਲੋਕਾਂ ਨੂੰ ਕਿਸੇ ਕਿਸਮ ਦਾ ਟੋਲ ਨਹੀਂ ਦੇਣਾ ਪਵੇਗਾ। ਇਸ ਮਾਰਗ ’ਤੇ ਪਹਿਲਾਂ ਲੋਕਾਂ ਦੀਆਂ ਜੇਬਾਂ ’ਤੇ ਪਏ ਬੋਝ ਤੋਂ ਹੁਣ ਪੂਰੀ ਤਰ੍ਹਾਂ ਰਾਹਤ ਮਿਲ ਗਈ ਹੈ।

Read More
{}{}