Home >>Punjab

Mansa News: ਅੱਖਾਂ ਸਾਹਮਣੇ ਡੁੱਬ ਰਹੇ ਪਿੰਡ; ਚਾਂਦਪੁਰ ਦਾ ਬੰਨ੍ਹ ਟੁੱਟਣ ਮਗਰੋਂ ਮਚ ਰਹੀ ਤਬਾਹੀ! ਅਲਰਟ ਜਾਰੀ

Punjab Flood News: ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਹਾਲਾਤ ਵਿਗੜ ਗਏ ਹਨ। ਪਿੰਡਾਂ ਵਿੱਚ ਪਾਣੀ ਭਰ ਗਿਆ ਹੈ।  

Advertisement
Mansa News: ਅੱਖਾਂ ਸਾਹਮਣੇ ਡੁੱਬ ਰਹੇ ਪਿੰਡ; ਚਾਂਦਪੁਰ ਦਾ ਬੰਨ੍ਹ ਟੁੱਟਣ ਮਗਰੋਂ ਮਚ ਰਹੀ ਤਬਾਹੀ! ਅਲਰਟ ਜਾਰੀ
Stop
Riya Bawa|Updated: Jul 16, 2023, 10:31 AM IST

Punjab Flood News: ਮਾਨਸਾ ਜ਼ਿਲ੍ਹੇ ਦੇ ਨਾਲ ਲੱਗਦੇ ਹਰਿਆਣਾ ਦੇ ਚਾਂਦਪੁਰਾ ਬੰਨ੍ਹ ਟੁੱਟਣ ਤੋਂ ਬਾਅਦ ਹੁਣ ਪਾਣੀ ਪੰਜਾਬ ਦੇ ਪਿੰਡਾਂ ਵਿੱਚ ਦਾਖ਼ਲ ਹੋ ਗਿਆ। ਇਸ ਤੋਂ ਬਾਅਦ ਹੁਣ ਪੰਜਾਬ ਦਾ ਪਿੰਡ ਗੋਰਖਪੁਰ ਨਵਾਂ ਗਾਉਂ ਕੁਲਰੀਆਂ ਅਤੇ ਬਬਨਪੁਰ ਵੀ ਆਪਣੀ ਪਾਣੀ ਦੀ ਚਪੇਟ ਵਿੱਚ ਆ ਗਿਆ ਹੈ। ਦੱਸ ਦਈਏ ਕਿ ਇਹ ਬੰਨ੍ਹ ਵਿੱਚ 80 ਫੁੱਟ ਚੌੜਾ ਪਾੜ ਪੈ ਗਿਆ ਹੈ। ਇਸ ਤੋਂ ਬਾਅਦ ਹੁਣ ਨੇੜਲੇ ਇਲਾਕੇ ਹੜ੍ਹ ਦੀ ਮਾਰ ਹੇਠ ਆ ਗਏ ਹਨ। ਤਲਵੰਡੀ ਦੇ 12 ਪਿੰਡਾਂ ਵਿੱਚ ਹੜ੍ਹ ਤੋਂ ਪਹਿਲਾਂ ਪੁਖ਼ਤਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਹਨ।

ਦੂਜੇ ਪਾਸੇ ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਅੱਜ 15 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਸੰਗਰੂਰ, ਪਟਿਆਲਾ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਐਸਬੀਐਸ ਨਗਰ, ਫਿਰੋਜ਼ਪੁਰ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਸ਼ਾਮਲ ਹਨ।

ਇਹ ਵੀ ਪੜ੍ਹੋ: Ghaggar River: ਜ਼ਿਲ੍ਹਾ ਸੰਗਰੂਰ 'ਚ ਘੱਗਰ ਨਦੀ 'ਤੇ ਕਈ ਥਾਂ ਤੋਂ ਟੁੱਟਿਆ ਬੰਨ੍ਹ, ਹੜ੍ਹ ਵਰਗੇ ਬਣੇ ਹਾਲਾਤ

ਬੀਤੇ ਦਿਨੀ ਸੰਗਰੂਰ ਜ਼ਿਲ੍ਹੇ ਵਿੱਚ ਘੱਗਰ ਦਰਿਆ ਦਾ ਖਨੌਰੀ ਦੇ ਪਿੰਡ ਬਨਾਰਸੀ ਵਿੱਚ ਦੋ ਥਾਵਾਂ ਤੋਂ ਬੰਨ੍ਹ ਟੁੱਟ ਗਿਆ ਸੀ। ਦੋਵੇਂ ਵੱਡੇ ਪਾੜ ਪੈਣ ਕਾਰਨ ਆਲੇ-ਦੁਆਲੇ ਪਾਣੀ ਭਰ ਗਿਆ ਸੀ। ਹਾਲਾਂਕਿ ਬਨਾਰਸੀ ਪਿੰਡ ਦੇ ਲੋਕਾਂ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਇੱਕ ਬੰਨ੍ਹ ਨੂੰ ਬੰਦ ਕਰ ਦਿੱਤਾ ਸੀ। ਦੂਜੇ ਪਾਸੇ ਸੰਗਰੂਰ ਤੇ ਪਟਿਆਲਾ ਵਿੱਚ ਕਈ ਥਾਈਂ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। 

ਪੰਜਾਬ 'ਚ ਹੜ੍ਹ ਦਾ ਪਾਣੀ ਹੌਲੀ-ਹੌਲੀ ਘੱਟਣ ਲੱਗਾ ਹੈ ਪਰ ਅਜੇ ਵੀ 14 ਜ਼ਿਲਿਆਂ ਦੇ ਕਰੀਬ 115 ਪਿੰਡ ਹੜ੍ਹਾਂ ਦੀ ਲਪੇਟ 'ਚ ਹਨ। ਸਭ ਤੋਂ ਵੱਧ 60 ਪਿੰਡ ਜਲੰਧਰ ਜ਼ਿਲ੍ਹੇ ਦੇ ਹਨ। ਇਸ ਤੋਂ ਇਲਾਵਾ ਸੰਗਰੂਰ ਦੇ 16, ਫਿਰੋਜ਼ਪੁਰ ਦੇ 15 ਅਤੇ ਫਾਜ਼ਿਲਕਾ ਦੇ 10 ਪਿੰਡਾਂ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਕਰੀਬ 15 ਪਿੰਡ ਹੜ੍ਹਾਂ ਦੀ ਮਾਰ ਤੋਂ ਬਾਹਰ ਨਹੀਂ ਆ ਸਕੇ ਹਨ। 

ਕੁਦਰਤ ਦੇ ਕਹਿਰ ਨੇ ਮਨੁੱਖਤਾ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਭਾਰੀ ਮੀਂਹ ਤੋਂ ਅਜੇ ਤੱਕ ਹੜ੍ਹ ਦਾ ਕਹਿਰ ਜਾਰੀ ਹੈ। ਇਸ ਕੁਦਰਤੀ ਕਹਿਰ ਕਾਰਨ ਲੋਕਾਂ ਦੀ ਜ਼ਿੰਦਗੀ ਭਰ ਦੀ ਮਿਹਨਤ ਦੀ ਕਮਾਈ ਨਾਲ ਬਣਾਏ ਆਸ਼ਿਆਨੇ ਚੰਦ ਹੀ ਮਿੰਟਾਂ ਵਿੱਚ ਢਹਿ-ਢੇਰੀ ਹੋ ਰਹੇ ਹਨ। ਇਸ ਪ੍ਰਲਯ ਮਗਰੋਂ ਲੋਕਾਂ ਦਾ ਵੱਡੇ ਪੱਧਰ ਉਤੇ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਹੈ।

 

Read More
{}{}