Home >>Punjab

Punjab Flood News: ਫਾਜ਼ਿਲਕਾ 'ਚ ਪਾਕਿਸਤਾਨ ਦੇ ਪਾਣੀ ਨੂੰ ਰੋਕਣ ਲਈ ਬਣਾਇਆ ਬੰਨ੍ਹ, ਹਿਮਾਚਲ 'ਚ ਮੁੜ ਮੀਂਹ ਦਾ ਅਲਰਟ

Himachal Pradesh Weather Update: ਮੌਸਮ ਵਿਭਾਗ ਦੇ ਮਾਡਲ ਦੇ ਮੁਤਾਬਕ ਮਾਨਸੂਨ ਦੇ ਬੱਦਲ ਮੁੜ ਉੱਤਰੀ ਦਿਸ਼ਾ ਵੱਲ ਵਧ ਰਹੇ ਹਨ।

Advertisement
Punjab Flood News: ਫਾਜ਼ਿਲਕਾ 'ਚ ਪਾਕਿਸਤਾਨ ਦੇ ਪਾਣੀ ਨੂੰ ਰੋਕਣ ਲਈ ਬਣਾਇਆ ਬੰਨ੍ਹ, ਹਿਮਾਚਲ 'ਚ ਮੁੜ ਮੀਂਹ ਦਾ ਅਲਰਟ
Stop
Zee Media Bureau|Updated: Aug 21, 2023, 07:36 AM IST

Punjab Flood News and Himachal Pradesh Weather Update: ਹਿਮਾਚਲ ਪ੍ਰਦੇਸ਼ ਦੇ 13 ਤੋਂ 16 ਅਗਸਤ ਵਿਚਕਾਰ ਪਏ ਭਾਰੀ ਮੀਂਹ ਦੇ ਕਾਰਨ ਪੰਜਾਬ ਦੇ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਇਸ ਦੌਰਾਨ ਸਰਹੱਦੀ ਜ਼ਿਲ੍ਹਿਆਂ ਜਿਵੇਂ ਫਾਜ਼ਿਲਕਾ, ਫਿਰੋਜ਼ਪੁਰ ਅਤੇ ਤਰਨਤਾਰਨ ਵਿੱਚ ਤਬਾਹੀ ਮਚੀ ਹੋਈ ਹੈ। ਭਾਖੜਾ ਅਤੇ ਪੌਂਗ ਡੈਮਾਂ ਵੱਲੋਂ ਐਤਵਾਰ ਨੂੰ ਵੀ ਪਾਣੀ ਛੱਡਿਆ ਗਿਆ ਜਿਸ ਤੋਂ ਬਾਅਦ ਫਾਜ਼ਿਲਕਾ ਸੈਕਟਰ ਵਿੱਚ ਭਾਰਤ-ਪਾਕਿ ਸਰਹੱਦ 'ਤੇ ਹੜ੍ਹ ਦਾ ਪੰਜ ਫੁੱਟ ਪਾਣੀ ਜਮ੍ਹਾ ਹੋ ਗਿਆ। ਇੱਕ ਰਿਪੋਰਟ ਦੇ ਮੁਤਾਬਕ ਬੀਐੱਸਐੱਫ ਦੀਆਂ ਚੌਕੀਆਂ ਅਤੇ ਕੰਡਿਆਲੀ ਤਾਰਾਂ ਵੀ ਪਾਣੀ 'ਚ ਡੁੱਬ ਗਈਆਂ। 

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਪਿੰਡ ਕਾਂਵਾਂਵਾਲੀ ਵਿਖੇ ਸਤਲੁਜ ਦਰਿਆ ’ਤੇ ਬਣਿਆ ਪੁਲ ਵੀ ਪਾਣੀ ਵਿੱਚ ਡੁੱਬ ਗਿਆ ਜਿਸ ਕਰਕੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਤਕਰੀਬਨ 14 ਪਿੰਡਾਂ ਨਾਲ ਉਸਦਾ ਸੰਪਰਕ ਟੁੱਟ ਗਿਆ। ਇਸ ਦੌਰਾਨ ਬੀਐਸਐਫ ਦੇ ਜਵਾਨਾਂ ਦੇ ਨਾਲ ਪਿੰਡ ਵਾਸੀਆਂ ਵੱਲੋਂ ਪਾਕਿਸਤਾਨ ਤੋਂ ਆਉਣ ਵਾਲੇ ਪਾਣੀ ਨੂੰ ਰੋਕਣ ਲਈ ਕੰਡਿਆਲੀ ਤਾਰ ਦੇ ਨੇੜੇ ਤਕਰੀਬਨ 2200 ਮੀਟਰ ਲੰਬਾ ਬੰਨ੍ਹ ਬਣਾਇਆ ਗਿਆ ਅਤੇ 3000 ਏਕੜ ਤੋਂ ਵੱਧ ਫਸਲਾਂ ਨੂੰ ਬਚਾਇਆ ਗਿਆ।

ਇਸ ਦੌਰਾਨ ਫਿਰੋਜ਼ਪੁਰ ਵਿੱਚ ਬਚਾਅ ਕਾਰਜਾਂ 'ਚ ਜੁਟੀਆਂ ਟੀਮਾਂ ਵੱਲੋਂ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ 'ਚ ਤਾਪਮਾਨ ਮੁੜ 4 ਡਿਗਰੀ ਤੱਕ ਚੜ੍ਹ ਗਿਆ ਹੈ ਅਤੇ ਸੋਮਵਾਰ ਤੋਂ ਹਿਮਾਚਲ ਵਿੱਚ ਮਾਨਸੂਨ ਮੁੜ ਸਰਗਰਮ ਹੋ ਰਿਹਾ ਹੈ ਜਿਸ ਕਰਕੇ ਮੌਸਮ ਵਿਭਾਗ ਵੱਲੋਂ 10 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਬੀਤੇ ਦਿਨੀਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਹਿਮਾਚਲ ਪ੍ਰਦੇਸ਼ ਵਿੱਚ ਆਫ਼ਤ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਐਸ.ਡੀ.ਆਰ.ਐਫ ਦੇ ਤਹਿਤ 200 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਦੌਰੇ ਦੇ ਦੌਰਾਨ ਉਨ੍ਹਾਂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਸਾਰੇ ਸੰਸਦ ਮੈਂਬਰ ਆਪਣੇ ਐਮਪੀ ਲੈਡ ਫੰਡ ਦਾ ਬਾਕੀ ਪੈਸਾ ਰਾਹਤ ਫੰਡ ਵਿੱਚ ਦੇਣਗੇ।

ਦੂਜੇ ਪਾਸੇ ਮੌਸਮ ਵਿਭਾਗ ਦੇ ਮਾਡਲ ਦੇ ਮੁਤਾਬਕ ਮਾਨਸੂਨ ਦੇ ਬੱਦਲ ਮੁੜ ਉੱਤਰੀ ਦਿਸ਼ਾ ਵੱਲ ਵਧ ਰਹੇ ਹਨ। ਇਸ ਦੌਰਾਨ ਅਗਲੇ ਇੱਕ ਹਫ਼ਤੇ ਤੱਕ ਪਹਾੜੀ ਸੂਬੇ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਤਿੰਨ ਦਿਨਾਂ ਤੱਕ ਆਮ ਨਾਲੋਂ ਵੱਧ ਮੀਂਹ ਪੈਣ ਦੇ ਆਸਾਰ ਹਨ। ਹਾਲਾਂਕਿ ਇਸ ਤੋਂ ਬਾਅਦ ਭਾਰਤ ਦੇ ਹੋਰ ਬਾਕੀ ਇਲਾਕਿਆਂ ਵਿੱਚ ਮੀਂਹ 'ਚ ਇਤਿਹਾਸਕ ਕਮੀ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ: Sri Anandpur Sahib Flood News: ਸਤਲੁਜ ਨੇ ਬੇਲਿਆਂ ਦੇ ਪਿੰਡਾਂ ਵਿੱਚ ਕੀਤਾ ਭਾਰੀ ਨੁਕਸਾਨ, ਸੜਕਾਂ 'ਤੇ ਪਾੜ, ਬਾਕੀ ਪਿੰਡਾਂ ਨਾਲੋਂ ਟੁੱਟਿਆ ਸੰਪਰਕ 

(For more news apart from Punjab Flood News and Himachal Pradesh Weather Update, stay tuned to Zee PHH)

Read More
{}{}