Home >>Punjab

Punjab News: ਕਿਸਾਨਾਂ ਨੂੰ ਨਹੀਂ ਘਬਰਾਉਣ ਦੀ ਲੋੜ, ਦਸੰਬਰ ਤੱਕ ਵੀ ਲੱਗ ਸਕਦੀ ਹੈ ਕਣਕ ਦੀਆਂ ਇਹ ਕਿਸਮਾਂ

Punjab News:ਇਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਸਲ ਵਿਗਿਆਨ ਮਾਹਰ ਡਾਕਟਰ ਮੱਖਣ ਭੁੱਲਰ ਵੱਲੋਂ ਕਿਸਾਨਾਂ ਨੂੰ ਅਜਿਹੀਆਂ ਕਿਸਮਾਂ ਕਣਕ ਦੀਆਂ ਦੱਸੀਆਂ ਗਈਆਂ ਹਨ ਜੋ ਕਿ ਨਵੰਬਰ ਦੇ ਪਹਿਲੇ ਪੰਦਰਵਾੜੇ ਤੋਂ ਬਾਅਦ ਵੀ ਲਗਾਈਆਂ ਜਾ ਸਕਦੀਆਂ ਹਨ  

Advertisement
Punjab News: ਕਿਸਾਨਾਂ ਨੂੰ ਨਹੀਂ ਘਬਰਾਉਣ ਦੀ ਲੋੜ, ਦਸੰਬਰ ਤੱਕ ਵੀ ਲੱਗ ਸਕਦੀ ਹੈ ਕਣਕ ਦੀਆਂ ਇਹ ਕਿਸਮਾਂ
Stop
Bharat Sharma |Updated: Nov 24, 2023, 11:29 AM IST

Punjab News: ਪੰਜਾਬ ਦੇ ਵਿੱਚ ਪਰਾਲੀ ਫੂਕਣ ਦੇ ਮਾਮਲਿਆਂ ਦੇ ਵਿੱਚ ਕਟੌਤੀ ਕਰਨ ਲਈ ਲਗਾਤਾਰ ਪੰਜਾਬ ਸਰਕਾਰ ਦੇ ਨਾਲ ਪੁਲਿਸ ਪ੍ਰਸ਼ਾਸਨ ਅਤੇ ਹੁਣ ਸੁਪਰੀਮ ਕੋਰਟ ਵੀ ਕਿਸਾਨਾਂ ਤੇ ਦਬਾਅ ਪਾ ਰਿਹਾ ਹੈ। ਜਿਸ ਕਰਕੇ ਕਿਸਾਨਾਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਹਨ ਕਿ ਜੇਕਰ ਕਣਕ ਲੇਟ ਬੀਜੀ ਗਈ ਤਾਂ ਉਸ ਦੇ ਝਾੜ ਦੇ ਵਿੱਚ ਵੱਡਾ ਨੁਕਸਾਨ ਉਹਨਾਂ ਨੂੰ ਝੱਲਣਾ ਪਵੇਗਾ ਇਨਾ ਹੀ ਨਹੀਂ ਗੁੱਲੀ ਡੰਡੇ ਦੀ ਬਿਮਾਰੀ ਵੀ ਵੱਧ ਫੈਲਣ ਦਾ ਖਤਰਾ ਬਣਿਆ ਰਹੇਗਾ। 

ਇਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਸਲ ਵਿਗਿਆਨ ਮਾਹਰ ਡਾਕਟਰ ਮੱਖਣ ਭੁੱਲਰ ਵੱਲੋਂ ਕਿਸਾਨਾਂ ਨੂੰ ਅਜਿਹੀਆਂ ਕਿਸਮਾਂ ਕਣਕ ਦੀਆਂ ਦੱਸੀਆਂ ਗਈਆਂ ਹਨ ਜੋ ਕਿ ਨਵੰਬਰ ਦੇ ਪਹਿਲੇ ਪੰਦਰਵਾੜੇ ਤੋਂ ਬਾਅਦ ਵੀ ਲਗਾਈਆਂ ਜਾ ਸਕਦੀਆਂ ਹਨ ਇੱਥੋਂ ਤੱਕ ਕਿ ਬਾਸਮਤੀ ਲਾਉਣ ਵਾਲੇ ਕਿਸਾਨ ਕਣਕ ਦੀਆਂ ਕੁਝ ਕਿਸਮਾਂ ਦਸੰਬਰ ਮਹੀਨੇ ਦੇ ਵਿੱਚ ਵੀ ਲਾ ਸਕਦੇ ਹਨ ਜੋ ਕਿ ਘੱਟ ਸਮੇਂ ਦੇ ਵਿੱਚ ਪੱਕ ਜਾਂਦੀਆਂ ਹਨ ਅਤੇ ਉਹਨਾਂ ਦੇ ਝਾੜ ਦੇ ਵਿੱਚ ਵੀ ਕਈ ਬਹੁਤਾ ਜਿਆਦਾ ਫਰਕ ਨਹੀਂ ਪੈਂਦਾ। 

ਇਹ ਵੀ ਪੜ੍ਹੋ: Gurdaspur News: ਲੁੱਟ ਦੀ ਨੀਅਤ ਨਾਲ 60 ਸਾਲਾ ਵਿਅਕਤੀ ਨੂੰ ਅਣਪਛਾਤਿਆਂ ਨੇ ਮਾਰਿਆ ਚਾਕੂ, ਹਸਪਤਾਲ ਜਾਂਦੇ ਸਮੇਂ ਹੋਈ ਮੌਤ

ਡਾਕਟਰ ਮੱਖਣ ਭੁੱਲਰ ਨੇ ਦੱਸਿਆ ਹੈ ਕਿ ਸਿਰਫ ਨਵੰਬਰ ਵਿੱਚ ਹੀ ਨਹੀਂ ਸਗੋਂ ਅਸੀਂ ਦਸੰਬਰ ਦੇ ਵਿੱਚ ਵੀ ਕਣਕ ਲਗਾ ਸਕਦੇ ਹਨ ਉਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੋ ਪੀ ਬੀ ਡਬਲਿਊ ਕਿਸਮਾਂ ਸਿਫਾਰਿਸ਼ ਕੀਤੀਆਂ ਗਈਆਂ ਹਨ। ਇਨ੍ਹਾਂ ਚ ਪੀ ਬੀ ਡਬਲਿਊ 752 ਅਤੇ ਪੀ ਬੀ ਡਬਲਿਊ 771 ਕਿਸਮਾਂ ਹਨ, ਉਹਨਾਂ ਦੱਸਿਆ ਕਿ ਇਹ ਸ਼ੋਰਟ ਟਰਮ ਵਰਾਇਟੀ ਹੈ ਕਿਸਾਨ ਦਸੰਬਰ ਦੇ ਵਿੱਚ ਵੀ ਕਣਕ ਦੀਆਂ ਇਹਨਾਂ ਕਿਸਮਾਂ ਤੋਂ ਕਾਫੀ ਜਿਆਦਾ ਝਾੜ ਪ੍ਰਾਪਤ ਕਰ ਸਕਦੇ ਹਨ। 

ਉਹਨਾਂ ਨੇ ਕਿਹਾ ਕਿ ਜਦੋਂ ਪਾਰਾ ਵੱਧ ਜਾਂਦਾ ਹੈ ਉਦੋਂ ਕਣਕ ਲੋਣ ਤੇ ਥੋੜਾ ਬਹੁਤ ਕਣਕ ਦੇ ਝਾੜ ਤੇ ਅਸਰ ਜਰੂਰ ਪੈਂਦਾ ਹੈ ਪਰ ਪਰਾਲੀ ਨੂੰ ਖੇਤ ਦੇ ਵਿੱਚ ਅੱਗ ਲਾਉਣਾ ਵੀ ਸਹੀ ਨਹੀਂ ਹੈ ਪਰਾਲੀ ਦਾ ਪ੍ਰਬੰਧਨ ਬੇਹਦ ਜਰੂਰੀ ਹੈ ਉਹਨਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਸਿਫਾਰਿਸ਼ ਕੀਤੀਆਂ ਗਈਆਂ ਕਣਕ ਦੀਆਂ ਕਿਸਮਾਂ ਦੀ ਵਰਤੋਂ ਕਰਨਗੇ ਤਾਂ ਉਹਨਾਂ ਨੂੰ ਨਾ ਹੀ ਗੁੱਲੀ ਡੰਡੇ ਦੀ ਸਮੱਸਿਆ ਆਵੇਗੀ ਤੇ ਨਾ ਹੀ ਕਣਕ ਦੇ ਝਾੜ ਦਾ ਕੋਈ ਬਹੁਤਾ ਫਰਕ ਪਵੇਗਾ। 

ਇਹ ਵੀ ਪੜ੍ਹੋ: Nawanshahr News: ਟਰਾਲੀ 'ਚ ਵੱਜੀ ਸਵਾਰੀਆਂ ਨਾਲ ਭਰੀ ਬੱਸ, ਸਵਾਰੀਆਂ ਦੇ ਲੱਗੀਆਂ ਗੰਭੀਰ ਸੱਟਾਂ 
 

Read More
{}{}