Home >>Punjab

Zirakpur News: ਸ਼ਹਿਰ ਦਾ ਬਿਜਲੀ ਪਾਣੀ ਹੋਇਆ ਗੁੱਲ, ਸਰਕਾਰ ਦਾ ਦਾਅਵਾ ਵਿਕਾਸ ਹੋਇਆ ਫੁੱਲ

Zirakpur News: ਪੰਜਾਬ ਸਰਕਾਰ ਲਗਾਤਾਰ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਵਿੱਚ 24 ਘੰਟੇ ਪੂਰੀ ਬਿਜਲੀ ਮਿਲ ਰਹੀ ਹੈ ਪਰ ਪੰਜਾਬ ਦੇ ਕਈ ਸ਼ਹਿਰ ਵਿੱਚ ਬਿਜਲੀ ਦੇ ਲੰਬੇ-ਲੰਬੇ ਕੱਟ ਝੱਲਣੇ ਪੈ ਰਹੇ ਹਨ।

Advertisement
Zirakpur News: ਸ਼ਹਿਰ ਦਾ ਬਿਜਲੀ ਪਾਣੀ ਹੋਇਆ ਗੁੱਲ, ਸਰਕਾਰ ਦਾ ਦਾਅਵਾ ਵਿਕਾਸ ਹੋਇਆ ਫੁੱਲ
Stop
Manpreet Singh|Updated: May 28, 2024, 10:32 AM IST

Zirakpur News: ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਇੱਕ ਪਾਸੇ ਜਿੱਥੇ ਲੋਕ ਗਰਮੀ ਤੋਂ ਪਰੇਸ਼ਾਨ ਹਨ ਅਤੇ ਦੂਜੇ ਪਾਸੇ ਬਿਜਲੀ ਦੀ ਸਪਲਾਈ ਨਹੀਂ ਮਿਲ ਰਹੀ ਹੈ। ਬਿਜਲੀ ਦੇ ਬਹੁਤ ਸਾਰੇ ਕੱਟ ਲੱਗ ਰਹੇ ਹਨ। ਇਸ  ਕਰਕੇ ਲੋਕਾਂ ਦਾ ਹਾਲ ਬੇਹਾਲ ਹੋ ਰਿਹਾ ਹੈ। ਦਰਅਸਲ ਜ਼ੀਰਕਪੁਰ ਵਿੱਚ ਬਿਜਲੀ ਦੇ ਬਹੁਤ ਜ਼ਿਆਦਾ ਕੱਟ ਲੱਗ ਰਹੇ ਹਨ। ਇਸ ਦੌਰਾਨ ਜ਼ੀ ਮੀਡੀਆ ਦੀ ਟੀਮ ਨੇ ਜਦੋਂ ਇਸ ਬਾਰੇ ਲੋਕਾਂ ਦਾ ਗੱਲਬਾਤ ਕੀਤੀ ਤਾਂ ਲੋਕਾਂ ਦਾ ਦਾ ਕਹਿਣਾ ਹੈ ਕਿ ਬਿਜਲੀ ਨਾ ਹੋਣ ਕਰਕੇ ਕੰਮ ਕਰਨਾ ਔਖਾ ਹੋ ਗਿਆ ਹੈ। ਲੋਕ ਸਰਕਾਰ ਖਿਲਾਫ਼ ਆਪਣੀ ਭੜਾਸ ਕੱਢ ਰਹੇ ਹਨ। ਇਸ ਦੌਰਾਨ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਵਾਰ ਵੋਟਾਂ ਦੌਰਾਨ ਦੇਵਾਂਗੇ ਜਵਾਬ।

ਲੋਕਾਂ ਨੇ ਕਿਹਾ ਕਿ ਸਰਕਾਰ ਨੇ ਚੋਣ ਵਾਅਦਿਆਂ ਵਿੱਚੋਂ ਇੱਕ ਵਾਅਦਾ ਇਹ ਵੀ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਬਿਜਲੀ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਬਿਜਲੀ ਦਾ ਇੱਕ ਮਿੰਟ ਦਾ ਵੀ ਕੱਟ ਵੇਖਣ ਲਈ ਲੋਕ ਤਰਸ ਜਾਇਆ ਕਰਨਗੇ ਪਰ ਇੱਥੇ  ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਦਾਅਵੇ ਖੋਖਲੋ ਨਜ਼ਰ ਆ ਰਹੇ ਹਨ। 

ਪਰ ਅੱਜ ਬਿਜਲੀ ਸਪਲਾਈ ਦੇਣ ਦਾ ਕੀਤਾ ਹੋਇਆ ਸਰਕਾਰ ਦਾ ਵਾਅਦਾ ਝੂਠਾ ਸਾਬਤ ਹੋ ਰਿਹਾ ਹੈ। ਅੱਗੇ ਚੱਲ ਕੇ ਜੂਨ ਜੁਲਾਈ ਦੇ ਪੂਰੀ ਅੱਗ ਵਰਗੀ ਗਰਮੀ ਦੇ ਦਿਨਾਂ ਵਿੱਚ ਬਿਜਲੀ ਸਪਲਾਈ ਦਾ ਕੀ ਹਾਲ ਹੋਵੇਗਾ! ਇਹ ਅੰਦਾਜ਼ਾ ਹੁਣੇ ਹੀ ਲਾਇਆ ਜਾ ਸਕਦਾ ਹੈ।  ਇਲਾਕਿਆਂ ਦੇ ਲੋਕਾਂ ਵਿੱਚ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਹਾਹਾਕਾਰ ਮੱਚੀ ਹੋਈ ਹੈ।

ਇਸ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ  ਸਵੇਰੇ ਨਹਾਉਣ ਧੋਣ ਅਤੇ ਚਾਹ ਨਾਸ਼ਤਾ ਬਣਾਉਣ ਦੇ ਟਾਈਮ ਬਿਜਲੀ ਬੰਦ ਹੁੰਦੀ ਹੈ ਤੇ ਸ਼ਾਮ ਨੂੰ ਦਾਲ ਰੋਟੀ ਬਣਾਉਣ ਵੇਲੇ ਵੀ ਜ਼ਿਆਦਾਤਰ ਬਿਜਲੀ ਦਾ ਲੰਮਾ ਕੱਟ ਲਾ ਦਿੱਤਾ ਜਾਂਦਾ ਹੈ। ਜਿਸ ਨਾਲ ਘਰ ਦੇ ਸਾਰੇ ਕੰਮਾਂ ਨੂੰ ਕਰਨ ਵਿੱਚ ਬਹੁਤ ਮੁਸ਼ਿਕਲ ਪੇਸ਼ ਆਉਂਦੀ ਹੈ ਤੇ ਉੱਪਰੋਂ ਬੱਚਿਆਂ ਦੇ ਪੇਪਰਾਂ ਦਾ ਸਮਾਂ ਨੇੜੇ ਹੋਣ ਕਰਕੇ ਬੱਚਿਆਂ ਨੂੰ ਵੀ ਪੜ੍ਹਨ ਲਿਖਣ ਵਿੱਚ ਦਿੱਕਤ ਪੇਸ਼ ਆਉਂਦੀ ਹੈ ਜਿਸ ਨਾਲ ਬੱਚਿਆਂ ਦਾ ਭਵਿੱਖ ਵੀ ਧੁੰਦਲਾ ਹੋਣ ਵੱਲ ਲਿਜਾਇਆ ਜਾ ਰਿਹਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾ ਵਿੱਚ ਸਰਕਾਰ ਨੇ ਜ਼ੀਕਰਪੁਰ ਵੱਲ ਕੋਈ ਧਿਆਨ ਨਹੀਂ ਦਿੱਤਾ। ਸੜਕਾਂ ਦਾ ਬੁਰਾ ਹਾਲ ਹੈ, ਬਰਸਾਤਾਂ ਦੇ ਦਿਨਾਂ ਵਿੱਚ ਸੜਕ ਵਿੱਚ ਕਈ-ਕਈ ਫੁੱਟ ਪਾਣੀ ਖੜ੍ਹ ਹੋ ਜਾਂਦਾ ਹੈ। ਸੜਕਾਂ ਤੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਸਰਕਾਰ ਬੇਸ਼ੱਕ ਵਿਕਾਸ ਦੀਆਂ ਗੱਲਾਂ ਕਰਦੀ ਹੈ ਪਰ ਜ਼ੀਰਕਪੁਰ ਵਿੱਚ ਵਿਕਾਸ ਕੀਤੇ ਦਿਖਾਈ ਨਹੀਂ। ਪ੍ਰਸ਼ਾਸਨ, ਨਗਰ ਨਿਗਮ ਅਤੇ ਵਿਧਾਇਕ ਦੇ ਧਿਆਨ ਵਿੱਚ ਵੀ ਕਈ ਵਾਰ ਇਸ ਮਾਮਲੇ ਨੂੰ ਧਿਆਨ ਵਿੱਚ ਲਿਆਂਦਾ ਗਿਆ ਪਰ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ। 

ਪਿਛਲੇ ਸਾਲ ਜਦੋਂ ਭਾਰੀ ਬਰਸਾਤ ਪਈ ਤਾਂ ਸਾਡੇ ਘਰਾਂ ਵਿੱਚ ਪਾਣੀ ਭਰ ਗਿਆ। ਅਸੀਂ ਕਈ ਦਿਨ ਆਪਣੇ ਘਰਾਂ ਤੋਂ ਬਾਹਰ ਨਹੀਂ ਨਿੱਕਲ ਸਕੇ। ਨਾਲੀਆਂ ਦਾ ਬੂਰਾ ਹਾਲ ਹੈ ਕੋਈ ਸਫਾਈ ਵਾਲਾ ਗਲੀਆਂ ਨਾਲੀਆਂ ਦਾ ਸਫਾਈ ਕਰਨ ਦੇ ਲਈ ਨਹੀਂ ਆਉਂਦਾ। ਵੋਟਾਂ ਵੇਲੇ ਸਰਕਾਰ ਨੂੰ ਜ਼ੀਕਰਪੁਰ ਦਿਖਾਈ ਦੇ ਜਾਂਹਾ ਹੈ ਪਰ ਜਦੋਂ ਜ਼ੀਕਰਪੁਰ ਵਾਲੇ ਸਹੂਲਤਾਂ ਦੀ ਮੰਗ ਕਰਦੇ ਹਾਂ ਸਰਕਾਰ ਅਤੇ ਪ੍ਰਸ਼ਾਸਨ ਪਿੱਛੇ ਹੱਟ ਜਾਂਦਾ ਹੈ। 

 

Read More
{}{}