Home >>Punjab

Ropar News: ਠੰਡ ਤੇ ਧੁੰਦ ਦਾ ਫ਼ਾਇਦਾ ਚੁੱਕ ਕੇ ਜੰਗਲੀ ਜੀਵਾ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ!

ਠੰਡ ਤੇ ਧੁੰਦ ਦਾ ਫ਼ਾਇਦਾ ਚੁੱਕ ਕੇ ਰੋਪੜ ਇਲਾਕੇ ਦੇ ਵਿੱਚ ਜੰਗਲੀ ਜੀਵਾ ਨੂੰ ਨਿਸ਼ਾਨਾ ਬਣਾ ਕੇ ਸ਼ਿਕਾਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਕਾਨੂੰਨ ਨੂੰ ਛਿੱਕੇ ਉੱਤੇ ਟੰਗ ਕੇ ਜੰਗਲੀ ਜੀਵਾਂ ਨੂੰ ਕੁਝ ਲੋਕ ਨਿਸ਼ਾਨਾ ਬਣਾ ਰਹੇ ਹਨ ਤੇ ਬੇਜ਼ੁਬਾਨਾਂ ਨੂੰ ਮਾਰ ਰਹੇ ਹਨ। ਭਾਵੇਂ ਕਿ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੰਗਲੀ ਜੀਵਾ

Advertisement
Ropar News: ਠੰਡ ਤੇ ਧੁੰਦ ਦਾ ਫ਼ਾਇਦਾ ਚੁੱਕ ਕੇ ਜੰਗਲੀ ਜੀਵਾ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ!
Stop
Riya Bawa|Updated: Jan 28, 2024, 10:01 AM IST

Ropar News/ਰੋਪੜ ਮਨਪ੍ਰੀਤ ਚਾਹਲ: ਠੰਡ ਤੇ ਧੁੰਦ ਦਾ ਫ਼ਾਇਦਾ ਚੁੱਕ ਕੇ ਰੋਪੜ ਇਲਾਕੇ ਦੇ ਵਿੱਚ ਜੰਗਲੀ ਜੀਵਾ ਨੂੰ ਨਿਸ਼ਾਨਾ ਬਣਾ ਕੇ ਸ਼ਿਕਾਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਕਾਨੂੰਨ ਨੂੰ ਛਿੱਕੇ ਉੱਤੇ ਟੰਗ ਕੇ ਜੰਗਲੀ ਜੀਵਾਂ ਨੂੰ ਕੁਝ ਲੋਕ ਨਿਸ਼ਾਨਾ ਬਣਾ ਰਹੇ ਹਨ ਤੇ ਬੇਜ਼ੁਬਾਨਾਂ ਨੂੰ ਮਾਰ ਰਹੇ ਹਨ। ਭਾਵੇਂ ਕਿ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੰਗਲੀ ਜੀਵਾਂ ਤੋਂ ਬਚਾਉ ਲਈ ਕਿਸਾਨ ਨੂੰ ਨਿਯਮਾਂ ਤਹਿਤ ਹੱਕ ਵੀ ਦਿੱਤੇ ਗਏ ਹਨ ਪਰ ਕੁੱਝ ਲੋਕ ਬਿਨ੍ਹਾਂ ਕਿਸੇ ਕਾਰਨ ਦੇ ਸਿਰਫ ਸ਼ਿਕਾਰ ਖੇਡਣ ਅਤੇ ਇੰਨ੍ਹਾਂ ਜੰਗਲੀ ਜੀਵਾ ਨੂੰ ਖਾਣ ਦੇ ਸ਼ੋਕ ਵਜੋਂ ਇੰਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ।

ਰੋਪੜ ਦੇ ਵਿੱਚ ਜੰਗਲਾਤ ਵਿਭਾਗ ਨੇ ਦੋ ਨੌਜਵਾਨਾਂ ਨੂੰ ਮਾਰੇ ਗਏ ਜੰਗਲੀ ਸੂਰ ਸਮੇਤ ਕਾਬੂ ਕੀਤਾ ਹੈ। ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਜੰਗਲੀ ਜੀਵ ਮਾਰੇ ਜਾਣ ਅਤੇ ਇਕ ਪੋਲਟਰੀ ਫਾਰਮ ਵਿੱਚ ਸਾਫ ਕੀਤੇ ਜਾਣ ਦੀ ਸੂਚਨਾ ਮਿਲਣ ਤੋ ਬਾਅਦ ਛਾਪਾ ਮਾਰ ਕੇ ਜੰਗਲੀ ਸੂਰ ਅਤੇ ਦੋ ਨੌਜਵਾਨਾ ਨੂੰ ਕਾਬੂ ਕੀਤਾ ਗਿਆ ਹੈ ਜਦ ਕਿ ਪਕੜੇ ਗਏ ਨੋਜਵਾਨ ਆਪਣਾ ਪੱਖ ਰੱਖਦੇ ਹੋਏ ਕਹਿ ਰਹੇ ਹਨ ਇਹ ਕੁੱਤਿਆ ਵੱਲੋਂ ਮਾਰਿਆ ਗਿਆ ਸੀ ਪਰ ਉਹਨਾਂ ਵੱਲੋਂ ਜੰਗਲਾਤ ਵਿਭਾਗ ਨੂੰ ਸੂਚਨਾ ਦੇਣ ਦੀ ਬਜਾਏ ਖੁਦ ਇਸ ਨੂੰ ਸਾਫ ਕਰਨ ਦੇ ਸਵਾਲ ਉੱਤੇ ਕੋਈ ਜਵਾਬ ਨਾ ਦੇ ਸਕੇ।

ਇਹ ਵੀ ਪੜ੍ਹੋ: Delhi Kalkaji Mandir News: ਦਿੱਲੀ ਦੇ ਕਾਲਕਾ ਮੰਦਰ 'ਚ ਜਾਗਰਣ ਦੌਰਾਨ ਡਿੱਗੀ ਸਟੇਜ, ਗਾਇਕ ਬੀ ਪਰਾਕ ਨੇ ਜਤਾਇਆ ਦੁੱਖ
 

Read More
{}{}