Home >>Punjab

Punjab News: ਪਾਤੜਾਂ ਸ਼ਹਿਰ 'ਚ ਗੁੰਡਾਗਰਦੀ ਦਾ ਨੰਗਾ ਨਾਚ, 10 ਰੁਪਏ ਪਿੱਛੇ ਦੁਕਾਨਦਾਰ 'ਤੇ ਕੀਤਾ ਤਲਵਾਰਾਂ ਨਾਲ ਹਮਲਾ

Punjab News: ਇਸ ਹਮਲੇ ਵਿੱਚ ਦੁਕਾਨਦਾਰ ਸਮੇਤ ਉਸਦੇ ਤਿੰਨ ਪੁਤਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਮਿੰਨੀ ਕਮਿਉਨਿਟੀ ਹੈਲਥ ਸੈਂਟਰ ਪਾਤੜਾਂ ਵਿੱਖੇ ਭਰਤੀ ਕਰਵਾਇਆ ਗਿਆ। ਜਿੱਥੇ ਉਹਨਾਂ ਦੀ ਗੰਭੀਰ ਹਾਲਤ ਦੇਖਦਿਆਂ ਹੋਇਆ ਪਟਿਆਲਾ ਭੇਜ ਦਿੱਤਾ ਗਿਆ।   

Advertisement
Punjab News: ਪਾਤੜਾਂ ਸ਼ਹਿਰ 'ਚ ਗੁੰਡਾਗਰਦੀ ਦਾ ਨੰਗਾ ਨਾਚ, 10 ਰੁਪਏ ਪਿੱਛੇ ਦੁਕਾਨਦਾਰ 'ਤੇ ਕੀਤਾ ਤਲਵਾਰਾਂ ਨਾਲ ਹਮਲਾ
Stop
Riya Bawa|Updated: Jul 22, 2023, 02:35 PM IST

Punjab News: ਪਾਤੜਾਂ ਸ਼ਹਿਰ ਵਿੱਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਅੱਜ ਸਵੇਰੇ ਤੜਕਸਾਰ ਸ਼ਹਿਰ ਦੇ ਜਾਖਲ ਰੋਡ ਉੱਤੇ ਟਾਇਰਾਂ ਨੂੰ ਪੈਂਚਰ ਲਗਾਉਣ ਵਾਲੀ ਦੁਕਾਨ 'ਤੇ ਮੋਟਰਸਾਈਕਲ ਦੇ ਟਾਇਰ ਵਿੱਚ ਹਵਾ ਪਵਾਉਣ ਆਏ ਵਿਅਕਤੀ ਤੋਂ ਹਵਾ ਪਾਉਣ ਬਦਲੇ ਦੁਕਾਨਦਾਰ ਵੱਲੋਂ ਦਸ ਰੁਪਏ ਮੰਗੇ ਜਾਣ 'ਤੇ ਤਕਰਾਰਬਾਜੀ ਹੋਈ।

ਮਗਰੋਂ ਉਕਤ ਵਿਅਕਤੀ ਨੇ ਆਪਣੇ ਦਰਜਨ ਦੇ ਕਰੀਬ ਸਾਥੀ ਬੁਲਾ ਕੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦੁਕਾਨਦਾਰ ਸਮੇਤ ਉਸਦੇ ਤਿੰਨ ਪੁਤਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਮਿੰਨੀ ਕਮਿਉਨਿਟੀ ਹੈਲਥ ਸੈਂਟਰ ਪਾਤੜਾਂ ਵਿੱਖੇ ਭਰਤੀ ਕਰਵਾਇਆ ਗਿਆ। ਜਿੱਥੇ ਉਹਨਾਂ ਦੀ ਗੰਭੀਰ ਹਾਲਤ ਦੇਖਦਿਆਂ ਹੋਇਆ ਪਟਿਆਲਾ ਭੇਜ ਦਿੱਤਾ ਗਿਆ। 

ਇਹ ਵੀ ਪੜ੍ਹੋ: ਸਿੱਖ ਕਿਸਾਨ ਨੇ ਬਚਾਈ 8 ਸਾਲਾ ਅਮਰੀਕੀ ਬੱਚੀ ਦੀ ਜਾਨ; 3 ਸਾਲ ਬਾਅਦ ਮਿਲਿਆ 'ਕਾਰਨੇਗੀ ਹੀਰੋ ਐਵਾਰਡ'

ਘਟਨਾ ਤਾਂ ਪਤਾ ਲੱਗਦਿਆਂ ਹੀ ਸਿਟੀ ਪੁਲਿਸ ਪਾਤੜਾਂ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈਣ ਮਗਰੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ਵਿੱਚ ਜੇਰੇ ਇਲਾਜ ਵਰਮਾ ਟਾਇਰ ਵਰਕਰ ਦੇ ਮਾਲਕ ਪ੍ਰਕਾਸ਼ ਚੰਦ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਉਸਦੇ ਪੁੱਤਰ ਨੇ ਸਵੇਰੇ ਹਾਲੇ ਦੁਕਾਨ ਖੋਲੀ ਹੀ ਸੀ ਕਿ ਇੱਕ ਵਿਅਕਤੀ ਮੋਟਰਸਾਇਕਲ ਦੇ ਟਾਇਰ ਵੀ ਹਵਾ ਪਾਉਣ ਲਈ ਆਇਆ। ਹਵਾ ਪਾਉਣ ਉਪਰੰਤ ਜਦੋਂ ਉਸਦੇ ਪੁੱਤਰ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਉਕਤ ਵਿਅਕਤੀ ਪੈਸੇ ਦੇਣ ਤੋਂ ਇਨਕਾਰੀ ਹੋ ਗਿਆ। 

ਇਸ ਦੌਰਾਨ ਹੋਈ ਬਹਿਸਬਾਜੀ ਮਗਰੋਂ ਉਸਨੇ ਪੈਸੇ ਦੇ ਦਿੱਤੇ ਪਰ ਕੁਝ ਸਮੇਂ ਬਾਅਦ ਉਸ ਨੇ ਦਰਜਨ ਦੇ ਕਰੀਬ ਹੋਰ ਵਿਅਕਤੀਆਂ ਨੇ ਤਲਵਾਰਾਂ ਨਾਲ ਲੈੱਸ ਹੋ ਕੇ ਦੁਕਾਨ ਉੱਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਪ੍ਰਕਾਸ਼ ਸਿੰਘ ਉਸਦੇ ਪੁੱਤਰ ਹਰਵਿੰਦਰ ਸਿੰਘ ਟਿੰਕੂ, ਜਸਵਿੰਦਰ ਸਿੰਘ ਸੋਨੂੰ ਅਤੇ ਸੁਖਵਿੰਦਰ ਸਿੰਘ ਰਾਜੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ: Punjab Flood News: ਮੁੜ ਮੀਂਹ ਪੈਣ ਨਾਲ ਕਰਤਾਰਪੁਰ ਲਾਂਘਾ ਖੁੱਲ੍ਹਣ 'ਚ ਹੋ ਸਕਦੈ ਹੋਰ ਵਾਧਾ

ਸਿਟੀ ਪੁਲਿਸ ਚੌਕੀ ਪਾਤੜਾਂ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਕਥਿਤ ਹਮਲਾਵਾਰਾਂ ਵਿੱਚੋਂ ਦੋ ਦੀ ਪਛਾਣ ਹੋ ਚੁੱਕੀ ਹੈ। ਪਤਾ ਲੱਗਾ ਹੈ ਕਿ ਦੂਜੀ ਧਿਰ ਦੇ ਵੀ ਕੁੱਝ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ।‌ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਵਿੱਚ ਲੱਗੀ ਹੋਈ ਹੈ। ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

(ਸਤਪਾਲ ਗਰਗ ਦੀ ਰਿਪੋਰਟ)

Read More
{}{}