Home >>Punjab

Punjab News: CM ਭਗਵੰਤ ਮਾਨ ਦਾ ਵੱਡਾ ਖੁਲਾਸਾ, ਪੰਜਾਬ ਕਿੰਗਜ਼ ਦੇ ਜੱਸਇੰਦਰ ਸਿੰਘ ਬੈਦਵਾਣ ਨਾਲ ਚਰਨਜੀਤ ਸਿੰਘ ਚੰਨੀ ਨੇ ਕੀਤੀ ਬਦਸਲੂਕੀ

ਜਦੋਂ ਮੁੜ ਜਸਇੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੀ ਮੁਲਾਕਾਤ ਸਾਬਕਾ CM ਚੰਨੀ ਨਾਲ ਹੁਈ ਤਾਂ, ਜੱਸਇੰਦਰ ਸਿੰਘ ਬੈਦਵਾਣ ਦੇ ਪਿਤਾ ਮੁਤਾਬਕ, ਤਤਕਾਲੀ CM ਚੰਨੀ ਨੇ ਉਨ੍ਹਾਂ ਨੂੰ ਕਿਹਾ ਕਿ "ਕੀ ਜਸਇੰਦਰ ਨੇ ਓਲੰਪਿਕ ਮੈਡਲ ਜਿੱਤੇ ਹਨ ਜਿਹੜਾ ਕਿ ਉਨ੍ਹਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ?"  

Advertisement
Punjab News: CM ਭਗਵੰਤ ਮਾਨ ਦਾ ਵੱਡਾ ਖੁਲਾਸਾ, ਪੰਜਾਬ ਕਿੰਗਜ਼ ਦੇ ਜੱਸਇੰਦਰ ਸਿੰਘ ਬੈਦਵਾਣ ਨਾਲ ਚਰਨਜੀਤ ਸਿੰਘ ਚੰਨੀ ਨੇ ਕੀਤੀ ਬਦਸਲੂਕੀ
Stop
Rajan Nath|Updated: May 31, 2023, 03:28 PM IST

Punjab CM Bhagwant Mann exposes Charanjit Singh Channi over corruption against Punjab Kings' Jasinder Singh news: ਪੰਜਾਬ 'ਚ ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਤਕਾਲੀ CM ਚਰਨਜੀਤ ਸਿੰਘ ਚੰਨੀ ਵਿਚਕਾਰ ਲੰਬੇ ਸਮੇਂ ਤੋਂ ਕਥਿਤ ਰਿਸ਼ਵਤ ਕਾਂਡ ਨੂੰ ਲੈ ਕੇ ਸ਼ਬਦਾਵਲੀ ਜੰਗ ਚਾਲ ਰਹੀ ਸੀ। ਇਸ ਨੂੰ ਲੈ CM ਭਗਵੰਤ ਮਾਨ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਉਹ 31 ਮਈ ਨੂੰ ਪ੍ਰੈਸ ਕਾਨਫਰੰਸ ਰਾਹੀਂ ਸਾਬਕਾ CM ਚੰਨੀ ਨੂੰ ਬੇਨਕਾਬ ਕਰਨਗੇ। 

ਇਸੇ ਸੰਬੰਧ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਕਥਿਤ ਰਿਸ਼ਵਤ ਕਾਂਡ ਦੇ ਮੁੱਖ ਕਿਰਦਾਰ ਜਸਇੰਦਰ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ। ਦੱਸ ਦਈਏ ਕਿ ਜੱਸਇੰਦਰ ਸਿੰਘ ਬੈਦਵਾਣ ਪੰਜਾਬ ਕਿੰਗਜ਼ ਦੇ ਖਿਡਾਰੀ ਹਨ। 

ਹਾਲਾਂਕਿ ਜੱਸਇੰਦਰ ਸਿੰਘ ਬੈਦਵਾਣ ਨੇ ਪੰਜਾਬ ਕਿੰਗਜ਼ ਵੱਲੋਂ ਹੁਣ ਤੱਕ ਡੇਬਯੁ ਨਹੀਂ ਕੀਤਾ ਹੈ ਪਾਰ CM ਭਗਵੰਤ ਮਾਨ ਨੇ ਭਰੋਸਾ ਦਿਲਾਇਆ ਕਿ ਉਹ ਮਹਿਨਤ ਸਦਕਾ ਜਲਦ ਹੀ ਖੇਡਣਗੇ।  ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਹ ਜਸਇੰਦਰ ਸਿੰਘ ਨੂੰ ਹਾਲ ਹੀ ਵਿੱਚ ਧਰਮਸ਼ਾਲਾ ਵਿਖੇ ਮਿਲੇ ਸਨ ਜਿੱਥੇ ਪੰਜਾਬ ਕਿੰਗਜ਼ ਦਾ ਮੈਚ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਸਇੰਦਰ ਸਿੰਘ ਨੇ ਕਈ ਵੱਸ ਪੰਜਾਬ ਦੀ ਨੁਮਾਇਦਗੀ ਕੀਤੀ ਹੈ। 

ਦੱਸ ਦਈਏ ਕਿ ਜਸਇੰਦਰ ਸਿੰਘ ਵੱਲੋਂ PPSC ਦੀ ਪ੍ਰੀਖਿਆ ਦਿੱਤੀ ਗਈ ਸੀ ਤੇ ਸਪੋਕਰਟਸ ਕੋਟੇ 'ਚ 198.5 ਨੰਬਰ ਆਏ ਸਨ ਜਦਕਿ ਕੱਟ ਆਫ਼ 132.5 ਸੀ। ਹਾਲਾਂਕਿ ਫਿਰ ਵੀ ਜਸਇੰਦਰ ਨੂੰ ਰਿਜ਼ਲਟ ਵਿੱਚ ਸਪੋਕਰਟਸ ਕੋਟੇ ਦੀ ਰਿਆਇਤ ਨਹੀਂ ਮਿਲੀ। ਅਜਿਹੇ 'ਚ ਜਸਇੰਦਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਕੰਮ ਹੋ ਜਾਵੇਗਾ ਪਰ ਫਿਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ। 

ਵੱਡਾ ਖੁਲਾਸਾ ਕਰਦਿਆਂ, CM ਭਗਵੰਤ ਮਾਨ ਨੇ ਦੱਸਿਆ ਕਿ ਜੱਸਇੰਦਰ ਸਿੰਘ ਬੈਦਵਾਣ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇ ਸਨ ਕਿਉਂਕਿ ਉਨ੍ਹਾਂ ਨੂੰ ਰਿਜ਼ਲਟ ਵਿੱਚ ਸਪੋਕਰਟਸ ਕੋਟੇ ਦੀ ਰਿਆਇਤ ਨਹੀਂ ਮਿਲੀ ਸੀ ਤੇ ਰਿਆਇਤ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਸਇੰਦਰ ਨੂੰ ਬਾਹਰ ਲਿਜਾ ਕੇ ਕਿਹਾ ਸੀ ਕਿ 'ਮੇਰੇ ਭਤੀਜੇ ਨੂੰ ਮਿਲੋ'। CM ਭਗਵੰਤ ਮਾਨ ਤੇ ਜੱਸਇੰਦਰ ਸਿੰਘ ਬੈਦਵਾਣ ਦੇ ਮੁਤਾਬਕ ਚੰਨੀ ਦੇ ਭਤੀਜੇ ਜਸ਼ਨ ਨੇ 2 ਕਰੋੜ ਰੁਪਏ ਦੀ ਮੰਗ ਕੀਤੀ ਸੀ। 

ਇਸ ਤੋਂ ਬਾਅਦ ਜਦੋਂ ਮੁੜ ਜੱਸਇੰਦਰ ਸਿੰਘ ਬੈਦਵਾਣ ਤੇ ਉਨ੍ਹਾਂ ਦੇ ਪਰਿਵਾਰ ਦੀ ਮੁਲਾਕਾਤ ਸਾਬਕਾ CM ਚੰਨੀ ਨਾਲ ਹੁਈ ਤਾਂ, ਜੱਸਇੰਦਰ ਸਿੰਘ ਬੈਦਵਾਣ ਦੇ ਪਿਤਾ ਮੁਤਾਬਕ, ਤਤਕਾਲੀ CM ਚੰਨੀ ਨੇ ਉਨ੍ਹਾਂ ਨੂੰ ਕਿਹਾ ਕਿ "ਕੀ ਜਸਇੰਦਰ ਨੇ ਓਲੰਪਿਕ ਮੈਡਲ ਜਿੱਤੇ ਹਨ ਜਿਹੜਾ ਕਿ ਉਨ੍ਹਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ?"  

Punjab CM Bhagwant Mann exposes Charanjit Singh Channi over corruption against Punjab Kings' Jasinder Singh news: 

 

Read More
{}{}