Home >>Punjab

Punjab Bus Strike: ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਪੜ੍ਹ ਲਵੋ ਇਹ ਖ਼ਬਰ! ਪੰਜਾਬ 'ਚ ਅੱਜ ਨਹੀਂ ਚੱਲਣਗੀਆਂ ਬੱਸਾਂ

Punjab Buses Strike News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਹੈ ਅਤੇ ਜੇਕਰ ਘਰ ਤੋਂ ਨਿਕਲਣ ਦਾ Plan ਹੈ ਤਾਂ ਇਹ ਖ਼ਬਰ ਹਰ ਕਿਸੇ ਲਈ ਬਹੁਤ ਜ਼ਰੂੂਰੀ ਹੈ।  

Advertisement
Punjab Bus Strike: ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਪੜ੍ਹ ਲਵੋ ਇਹ ਖ਼ਬਰ! ਪੰਜਾਬ 'ਚ ਅੱਜ ਨਹੀਂ ਚੱਲਣਗੀਆਂ ਬੱਸਾਂ
Stop
Riya Bawa|Updated: Mar 12, 2024, 08:30 AM IST

Punjab PRTC Bus Strike News: ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਅਗਲੇ ਦੋ ਦਿਨਾਂ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਦਰਅਸਲ ਅੱਜ 12 ਵਜੇ ਤੋਂ ਪੀਆਰਟੀਸੀ ਪਨਬਸ ਬੱਸਾਂ ਦਾ ਚੱਕਾ ਜਾਮ ਹੋਵੇਗਾ। ਪੀਆਰਟੀਸੀ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ (PRTC Punbus Employees Strike) ਵੱਲੋਂ ਹੜਤਾਲ ਦੀ ਕਾਲ ਹੈ ਅਤੇ ਉਹਨਾਂ ਦੀ ਮੰਗ ਹੈ ਕਿ  ਤਨਖਾਹ ਵਾਧਾ, ਕੱਚਾ ਮੁਲਾਜ਼ਮਾਂ ਨੂੰ ਪੱਕਾ, ਕਿਲੋਮੀਟਰ ਸਕੀਮ ਬੱਸਾਂ ਬੰਦ ਦੀ ਕੀਤੀ ਜਾ ਰਹੀ ਹੈ।

 12 ਤੇ 13 ਨੂੰ ਬੱਸਾਂ ਨਾ ਚਲਾਉਣ ਦਾ ਐਲਾਨ (Punjab PRTC Bus Strike News) 
ਪਨਬੱਸ ਅਤੇ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਕੱਚੇ ਮੁਲਾਜ਼ਮਾਂ ਨੇ 12 ਅਤੇ 13 ਮਾਰਚ ਨੂੰ ਸਰਕਾਰੀ ਬੱਸਾਂ (Punjab Buses Strike)  ਨਾ ਚਲਾਉਣ ਦਾ ਐਲਾਨ ਕੀਤਾ ਹੈ। ਲੁਧਿਆਣਾ ਵਿੱਚ ਕੱਚਾ ਮੁਲਾਜ਼ਮਾਂ ਦੀ ਗੇਟ ਰੈਲੀ ਕੀਤੀ ਗਈ ਅਤੇ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ: Chandigarh-Ajmer Vande Bharat Train: 7 ਘੰਟਿਆਂ 'ਚ ਜੈਪੁਰ ਦਾ ਸਫ਼ਰ! ਚਲੇਗੀ ਚੰਡੀਗੜ੍ਹ ਅਜਮੇਰ ਵੰਦੇ ਭਾਰਤ ਟ੍ਰੇਨ

ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਰੋਸ ਰੈਲੀ ਕੱਢੀ ਗਈ। ਇਸ ਦੌਰਾਨ ਕੱਚੇ ਮੁਲਾਜ਼ਮਾਂ ਵੱਲੋਂ ਫੈਸਲਾ ਲਿਆ ਗਿਆ ਕਿ ਪੂਰੇ ਪੰਜਾਬ ਵਿੱਚ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਉਨ੍ਹਾਂ ਵੱਲੋਂ ਲਏ ਗਏ ਇਸ ਫੈਸਲੇ ਤੋਂ ਬਾਅਦ ਯਾਤਰੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ, ਜਿਸ ਕਾਰਨ ਬੱਸਾਂ ਬੰਦ ਕਰਨ ਦਾ (Punjab PRTC Bus Strike News)  ਐਲਾਨ ਕੀਤਾ ਗਿਆ ਹੈ।

ਇਸ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਕਿ ਅੱਜ 12 ਮਾਰਚ ਨੂੰ ਦੁਪਹਿਰ ਤੋਂ ਬਾਅਦ ਪੂਰੇ ਪੰਜਾਬ ਵਿੱਚ ਬੱਸਾਂ (Punjab PRTC Bus Strike News)  ਨਹੀਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਇਸ ਕਾਰਨ ਪੰਜਾਬ ਭਰ ਦੇ ਕੱਚੇ ਮੁਲਾਜ਼ਮ 13 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰਨਗੇ ਅਤੇ ਇਸ ਦੌਰਾਨ ਕੋਈ ਵੀ ਬੱਸ ਨਹੀਂ ਚੱਲੇਗੀ।

ਸਰਕਾਰੀ ਬੱਸਾਂ ਦੇ ਬੰਦ ਹੋਣ ਕਾਰਨ ਆਮ ਜਨਤਾ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਪਿਛਲੇ ਕਈ ਦਿਨਾਂ ਤੋਂ ਆਪਣੇ ਠੋਸ ਕੰਮ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਹਨ। 

Read More
{}{}