Home >>Punjab

PSEB 8th class result 2023: ਜਾਣੋ ਕਦੋਂ ਜਾਰੀ ਹੋਣਗੇ ਪੰਜਾਬ ਬੋਰਡ 8ਵੀਂ ਜਮਾਤ ਦੇ ਨਤੀਜੇ

PSEB 8th class result 2023: ਇਸ ਤੋਂ ਪਹਿਲਾਂ PSEB ਦੁਆਰਾ 8 ਅਪ੍ਰੈਲ 2023 ਨੂੰ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਸਨ।

Advertisement
PSEB 8th class result 2023: ਜਾਣੋ ਕਦੋਂ ਜਾਰੀ ਹੋਣਗੇ ਪੰਜਾਬ ਬੋਰਡ 8ਵੀਂ ਜਮਾਤ ਦੇ ਨਤੀਜੇ
Stop
Rajan Nath|Updated: Apr 25, 2023, 12:38 PM IST

Punjab board PSEB 8th class result 2023 date: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਜਲਦੀ ਹੀ ਜਾਰੀ ਹੋਣ ਜਾ ਰਹੇ ਹਨ। ਪੰਜਾਬ ਬੋਰਡ ਵੱਲੋਂ 2022-23 ਲਈ ਅੱਠਵੀਂ ਜਮਾਤ ਲਈ ਲਈਆਂ ਗਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਜਲਦੀ ਹੀ ਐਲਾਨੇ ਜਾਣਗੇ ਅਤੇ ਅਜਿਹੇ ਵਿੱਚ ਸਾਰੇ ਵਿਦਿਆਰਥੀ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਤੀਜੇ ਕਦੋਂ ਆਉਣਗੇ।

ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਜਾ ਸਕਦੇ ਹਨ। ਇਸ ਤੋਂ ਪਹਿਲਾਂ PSEB ਦੁਆਰਾ 8 ਅਪ੍ਰੈਲ 2023 ਨੂੰ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਸਨ, ਜਦੋਂ ਕਿ ਨਤੀਜਿਆਂ ਦੀ ਜਾਂਚ ਕਰਨ ਲਈ ਲਿੰਕ ਨੂੰ ਇੱਕ ਦਿਨ ਬਾਅਦ, ਯਾਨੀ 9 ਅਪ੍ਰੈਲ ਨੂੰ, pseb.ac.in 'ਤੇ ਐਕਟਿਵ ਕੀਤਾ ਗਿਆ ਸੀ।

Punjab board PSEB 8th class result 2023 date: ਪੰਜਾਬ ਬੋਰਡ 8ਵੀਂ ਜਮਾਤ ਦਾ ਨਤੀਜਾ ਕਦੋਂ ਹੋਵੇਗਾ ਜਾਰੀ? 

ਜਿੱਥੇ ਕਈ ਮੀਡੀਆ ਰਿਪੋਰਟਾਂ ਇਹ ਅੰਦਾਜ਼ਾ ਲਗਾ ਰਹੀਆਂ ਹਨ ਕਿ ਨਤੀਜੇ ਅੱਜ ਜਾਰੀ ਹੋ ਸਕਦੇ ਹਨ, ਜ਼ੀ ਮੀਡੀਆ ਨੇ ਪੀਐਸਈਬੀ ਦੇ ਇੱਕ ਅਧਿਕਾਰੀ ਨਾਲ ਗੱਲ ਕੀਤੀ, ਜਿਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਇਸ ਹਫ਼ਤੇ ਵਿੱਚ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ: Jalandhar Lok Sabha bypoll election 2023: ਭਾਜਪਾ ਨੇ ਜਲੰਧਰ ਜਿਮਨੀ ਚੋਣਾਂ ਲਈ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਐਲਾਨਿਆ ਉਮੀਦਵਾਰ

Punjab Board 8th Class Result 2023: ਇਸ ਤਰ੍ਹਾਂ ਦੇਖੋ ਪੰਜਾਬ ਬੋਰਡ ਅੱਠਵੀਂ ਦੇ ਨਤੀਜੇ 

ਪੰਜਾਬ ਬੋਰਡ ਅੱਠਵੀਂ ਦੇ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੇ ਨਤੀਜੇ ਦੀ ਜਾਂਚ ਕਰਨ ਲਈ ਰਸਮੀ ਘੋਸ਼ਣਾ ਤੋਂ ਬਾਅਦ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ ਅਤੇ ਫਿਰ 8ਵੀਂ ਜਮਾਤ ਦੇ ਨਤੀਜੇ ਦੇ ਲਿੰਕ 'ਤੇ ਕਲਿੱਕ ਕਰ ਸਕਦੇ ਹਨ। ਤੁਹਾਨੂੰ ਨਵੇਂ ਪੇਜ 'ਤੇ ਬੱਚੇ ਦਾ ਰੋਲ ਨੰਬਰ, ਨਾਮ ਤੇ ਹੋਰ ਜਾਣਕਾਰੀ ਭਰਨੀ ਹੋਵੇਗੀ ਅਤੇ ਉਸ ਤੋਂ ਬਾਅਦ ਸਕਰੀਨ 'ਤੇ ਨਤੀਜਾ ਉਪਲਬਧ ਹੋ ਜਾਵੇਗਾ।

ਇਹ ਵੀ ਪੜ੍ਹੋ: Amritpal Singh latest news: 'ਭਗੌੜੇ' ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹਾਈ ਅਲਰਟ 'ਤੇ ਪੰਜਾਬ ਪੁਲਿਸ, ਪੂਰੇ ਪੰਜਾਬ ਵਿੱਚ ਦੇਰ ਰਾਤ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ

Read More
{}{}