Home >>Punjab

Bhakra Dam Latest News: ਪਹਾੜੀ ਇਲਾਕਿਆਂ 'ਚ ਭਾਰੀ ਮੀਂਹ ਦਾ ਕਹਿਰ, ਸਤਲੁਜ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਦੇ ਸਾਹ ਸੂਤੇ

Bhakra Dam Latest News: ਮਗਰ ਹੁਣ ਇੱਕ ਵਾਰ ਫਿਰ ਸਤਲੁਜ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਵਿੱਚ ਚਿੰਤਾ ਵੱਧ ਗਈ ਹੈ ਕਿਉਂਕਿ ਹਾਲੇ ਸਤਲੁਜ ਦਰਿਆ ਦਾ ਪਾਣੀ ਪਿੰਡਾਂ ਵਿੱਚੋਂ ਨਹੀਂ ਨਿਕਲਿਆ ਇੱਕ ਵਾਰ ਫੇਰ ਹਿਮਾਚਲ ਤੇ ਪੰਜਾਬ ਵਿੱਚ 4 ਦਿਨਾਂ ਦਾ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।  

Advertisement
Bhakra Dam Latest News: ਪਹਾੜੀ ਇਲਾਕਿਆਂ 'ਚ ਭਾਰੀ ਮੀਂਹ ਦਾ ਕਹਿਰ, ਸਤਲੁਜ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਦੇ ਸਾਹ ਸੂਤੇ
Stop
Bimal Kumar - Zee PHH|Updated: Aug 23, 2023, 04:19 PM IST

Bhakra Dam Latest News: ਬੀਤੇ ਕੁਝ ਦਿਨ ਪਹਿਲਾਂ ਉਪਰੀ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਕਾਰਨ ਭਾਖੜ੍ਹਾ ਡੈਮ (Bhakra Dam) ਦੀ ਗੋਬਿੰਦ ਸਾਗਰ ਝੀਲ ਦੇ ਵਿੱਚ ਪਾਣੀ ਦੀ ਆਮਦ ਵਧਣ ਕਾਰਨ ਸਤਲੁਜ ਦਰਿਆ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ ਜਿਸ ਕਾਰਨ ਨਾਲ ਸਤਲੁਜ ਕਿਨਾਰੇ ਵਸੇ ਦਰਜਨਾਂ ਪਿੰਡਾਂ ਵਿੱਚ ਭਾਰੀ ਨੁਕਸਾਨ ਹੋਇਆ।

ਮਗਰ ਹੁਣ ਇੱਕ ਵਾਰ ਫਿਰ ਸਤਲੁਜ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਵਿੱਚ ਚਿੰਤਾ ਵੱਧ ਗਈ ਹੈ ਕਿਉਂਕਿ ਹਾਲੇ ਸਤਲੁਜ ਦਰਿਆ ਦਾ ਪਾਣੀ ਪਿੰਡਾਂ ਵਿੱਚੋਂ ਨਹੀਂ ਨਿਕਲਿਆ ਇੱਕ ਵਾਰ ਫੇਰ ਹਿਮਾਚਲ ਤੇ ਪੰਜਾਬ ਵਿੱਚ 4 ਦਿਨਾਂ ਦਾ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਭਾਰੀ ਮੀਂਹ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਅਣਸੁਖਾਵੀਂ ਘਟਨਾ ਨੂੰ ਦੇਖਦੇ ਹੋਏ ਸਕੂਲਾਂ ਵਿਚ 23 ਅਗਸਤ ਤੋਂ 26 ਅਗਸਤ ਤੱਕ ਛੁੱਟੀਆਂ ਦਾ ਐਲਾਨ ਵੀ ਕਰ ਦਿੱਤਾ ਗਿਆ।
 
ਇਹ ਵੀ ਪੜ੍ਹੋ: Gurdaspur News: ਗੁਰਦਾਸਪੁਰ ਵਿੱਚ SBI ਸੇਵਾ ਕੇਂਦਰ 'ਚ ਪਿਸਤੌਲ ਦੀ ਨੋਕ 'ਤੇ ਲੁੱਟ, CCTV ਕੈਮਰੇ 'ਚ ਕੈਦ

ਅਗਰ ਭਾਖੜਾ ਡੈਮ  (Bhakra Dam)  ਵਿੱਚ ਪਾਣੀ ਦੇ ਪੱਧਰ ਦੀ ਗੱਲ ਕੀਤੀ ਜਾਵੇ ਤਾਂ 1672.94 ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਘੱਟ ਹੈ। ਹਾਲੇ ਵੀ ਫਲੱਡ ਗੇਟ ਖੁੱਲੇ ਹੋਏ ਹਨ ਜਿਹਨਾਂ ਵਿੱਚੋਂ 14127 ਕਿਉਸਿਕ਼ ਪਾਣੀ ਛੱਡਿਆ ਜਾ ਰਿਹਾ ਹੈ ਤੇ ਟਰਵਾਇਨਾ ਦੇ ਜਰੀਏ 41334 ਕਿਊਸਿਕ ਪਾਣੀ ਨੰਗਲ ਡੈਮ ਵਿੱਚ ਛੱਡਿਆ ਜਾ ਰਿਹਾ ਹੈ। ਬੀਤੇ ਕੱਲ੍ਹ ਭਾਖੜਾ ਡੈਮ  (Bhakra Dam) ਵਿੱਚ ਪਾਣੀ ਦੀ ਆਮਦ ਘਟਣ ਕਰਕੇ ਸਤਲੁਜ ਦਰਿਆ ਵਿੱਚ ਪਾਣੀ ਘਟਾ ਕੇ ਲੱਗਭਗ 27000 ਕਿਉਸਿਕ ਕਰ ਦਿੱਤਾ ਗਿਆ ਸੀ ਹੁਣ ਇੱਕ ਵਾਰ ਫੇਰ ਇਸਨੂੰ ਵਾਧਾ ਕੇ ਲੱਗਭੱਗ 35900 ਕਿਊਸਿਕ ਕਰ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਉਪਰੀ ਪਹਾੜੀ ਇਲਾਕਿਆਂ ਵਿੱਚ ਬੱਦਲ ਫਟਣ ਤੇ ਭਾਰੀ ਮੀਂਹ ਪੈਣ ਕਾਰਨ ਸਤਲੁਜ ਵਿੱਚ ਪਾਣੀ ਵਧਾ ਦਿੱਤਾ ਗਿਆ। 

ਅਗਰ ਸਤਲੁਜ ਕਿਨਾਰੇ ਵਸੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀਂ ਸਤਲੁਜ ਨੇ ਭਾਰੀ ਨੁਕਸਾਨ ਕੀਤਾ ਸੀ ਮਗਰ ਜਿਸ ਤਰੀਕੇ ਨਾਲ ਭਾਖੜਾ ਡੈਮ (Bhakra Dam) ਵਿੱਚ ਪਾਣੀ ਦਾ ਪੱਧਰ ਰੋਜ਼ਾਨਾ ਘੱਟ ਰਿਹਾ ਸੀ ਤੇ ਬੀ ਬੀ ਐਮ ਬੀ ਪ੍ਰਸ਼ਾਸ਼ਨ ਵਲੋਂ ਸਤਲੁਜ ਵਿੱਚ ਪਾਣੀ ਘੱਟ ਮਾਤਰਾ ਵਿਚ ਛੱਡਿਆ ਜਾ ਰਿਹਾ ਸੀ ਉਸ ਨਾਲ ਇਹਨਾ ਪਿੰਡਾਂ ਨੇ ਰਾਹਤ ਦਾ ਸਾਹ ਲਿਆ ਸੀ।

ਕਿਉਂਕਿ ਜਦੋਂ ਉਪਰੀ ਪਹਾੜੀ ਇਲਾਕਿਆਂ ਵਿੱਚ ਮੀਂਹ ਪੈਂਦਾ ਹੈ ਉਸਦਾ ਅਸਰ ਇਹਨਾ ਮੈਦਾਨੀ ਇਲਾਕਿਆਂ ਵਿੱਚ ਹੁੰਦਾ ਹੈ ਜਿਸ ਤਰੀਕੇ ਨਾਲ ਹਿਮਾਚਲ ਤੇ ਪੰਜਾਬ ਦੇ ਕੁਝ ਜ਼ਿਲਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਉਸਨੇ ਹੁਣ ਇੱਕ ਵਾਰ ਫੇਰ ਇਹਨਾਂ ਪਿੰਡਾਂ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਅਗਰ ਡੈਮ ਦੀ ਝੀਲ ਵਿੱਚ ਪਾਣੀ ਦੀ ਆਮਦ ਵੱਧਦੀ ਹੈ ਤਾਂ ਹੋ ਸਕਦਾ ਹੈ ਕਿ ਸਤਲੁਜ ਵਿੱਚ ਫਿਰ ਭਾਰੀ ਮਾਤਰਾ ਵਿੱਚ ਪਾਣੀ ਛੱਡਿਆ ਜਾਵੇ।

ਇਹ ਵੀ ਪੜ੍ਹੋ: Bharti Singh News: ਕੀ ਮੁੜ ਮਾਂ ਬਣਨ ਜਾ ਰਹੀ ਹੈ ਭਾਰਤੀ ਸਿੰਘ? ਇਸ ਦੋਸਤ ਨੇ ਸ਼ਬਦਾਂ 'ਚ ਕੀਤਾ ਇਸ਼ਾਰਾ 
 

{}{}