Home >>Punjab

Punjab News: ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਵਿਧਾਇਕ ਰਾਣਾ ਇੰਦਰਪ੍ਰਤਾਪ ਨੇ ਖੁਦ ਵੱਲੋਂ ਤੋੜੇ ਬੰਨ੍ਹ ਨੂੰ ਮੁੜ ਜੋੜਨਾ ਕੀਤਾ ਸ਼ੁਰੂ

Beas River Water Level News: ਦੇਰ ਰਾਤ ਰਾਣਾ ਇੰਦਰਪ੍ਰਤਾਪ (Rana Inder Pratap Singh news) ਵੱਲੋਂ ਜਿਸ ਬੰਨ ਨੂੰ ਤੋੜਿਆ ਗਿਆ ਸੀ ਉਸਨੂੰ ਮੁੜ ਜੋੜਨਾ ਸ਼ੁਰੂ ਕਰ ਦਿੱਤਾ ਗਿਆ।

Advertisement
Punjab News: ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਵਿਧਾਇਕ ਰਾਣਾ ਇੰਦਰਪ੍ਰਤਾਪ ਨੇ ਖੁਦ ਵੱਲੋਂ ਤੋੜੇ ਬੰਨ੍ਹ ਨੂੰ ਮੁੜ ਜੋੜਨਾ ਕੀਤਾ ਸ਼ੁਰੂ
Stop
Zee Media Bureau|Updated: Jul 19, 2023, 09:15 AM IST

Punjab's Beas River Water Level News: ਕੁਝ ਦਿਨ ਪਹਿਲਾਂ ਸਤਲੁਜ ਦਰਿਆ ਦੇ ਪਾਣੀ ਦੇ ਆਉਣ ਨਾਲ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਭਾਰੀ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ ਸੀ, ਜਿਸ ਤੋਂ ਬਾਅਦ ਇਸ ਤਬਾਹੀ ਤੋਂ ਲੋਕਾਂ ਨੂੰ ਰਾਹਤ ਦਵਾਉਣ ਲਈ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ (MLA Rana Inder Pratap Singh news) ਨੇ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਨਾ ਦੇ ਨਜ਼ਦੀਕ ਧੁੱਸੀ ਬੰਨ੍ਹ ਨੂੰ ਤੋੜ ਦਿੱਤਾ ਸੀ।

ਇਸਦੇ ਨਾਲ ਇਹ ਸਾਰਾ ਪਾਣੀ ਨਾਲ ਲਗਦੇ ਬਿਆਸ ਦਰਿਆ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ ਪਰ ਜਿੱਥੇ ਲੋਕਾਂ ਨੇ ਵਿਧਾਇਕ ਦੇ ਵੱਲੋਂ ਚੁੱਕੇ ਇਸ ਕਦਮ ਦੀ ਸ਼ਲਾਘਾ ਕੀਤੀ ਉੱਥੇ ਹੀ ਵਿਧਾਇਕ ਨੂੰ ਇਸ ਦਾ ਖਮਿਆਜ਼ਾ ਵੀ ਭੁਗਤਣਾ ਪਿਆ। ਵਿਧਾਇਕ ਰਾਣਾ ਦੇ ਅਜਿਹਾ ਕਰਨ ਮਗਰੋਂ ਪ੍ਰਸ਼ਾਸ਼ਨ ਨੇ ਰਾਣਾ ਇੰਦਰਪ੍ਰਤਾਪ ਤੇ ਮੁਕਦਮਾ ਦਰਜ ਕਰ ਦਿੱਤਾ। 

ਹਾਲਾਂਕਿ ਸਤਲੁਜ ਦੇ ਪਾਣੀ ਦੇ ਇਲਾਕੇ ਵਿੱਚੋਂ ਨਿਕਾਸ ਹੋਣ ਨਾਲ ਸਥਾਨਕ ਲੋਕਾਂ ਤੇ ਕਿਸਾਨਾਂ ਨੂੰ ਵੱਡੀ ਰਾਹਤ ਜਰੂਰ ਮਿਲੀ ਪਰ ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਬਾਰਿਸ਼ ਦੇ ਮੌਸਮ ਨੂੰ ਵੇਖਦੇ ਹੋਏ ਦੋ ਦਿਨ ਦੇ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੋਂਗ ਡੈਮ ਦੇ ਵਿੱਚੋਂ ਵੱਡੇ ਪੱਧਰ ਤੇ ਪਾਣੀ ਛੱਡਿਆ ਗਿਆ। 

ਦੱਸਿਆ ਗਿਆ ਹੈ ਕਿ ਕਰੀਬ ਸੱਠ ਹਜ਼ਾਰ ਕਿਉਸਿਕ ਪੌਂਗ ਡੈਮ ਵਿੱਚੋਂ ਪਾਣੀ ਛੱਡਿਆ ਗਿਆ ਹੈ ਜਿਹੜਾ ਕਿ ਅੱਗੇ ਜਾ ਕੇ ਬਿਆਸ ਦਰਿਆ ਦੇ ਵਿੱਚ ਪਵੇਗਾ ਅਤੇ ਮੁੜ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਧਣਗੀਆਂ। ਦੱਸਣਯੋਗ ਹੈ ਕਿ ਇਸ ਇਲਾਕੇ ਦੇ ਵਿੱਚ 6 ਤੋਂ 7 ਪਿੰਡ ਬਿਆਸ ਦਰਿਆ ਦੇ ਕੰਡੇ 'ਤੇ ਸਥਿਤ ਹਨ ਅਤੇ ਜਿਹੜਾ ਪਾਣੀ ਬੀਤੇ ਕੱਲ ਪੋਂਗ ਡੈਮ ਤੋਂ ਛੱਡਿਆ ਗਿਆ ਹੈ ਉਹ ਅੱਜ ਯਾਨੀ ਬੁੱਧਵਾਰ ਸਵੇਰੇ 10 ਵਜੇ ਤੱਕ ਸੁਲਤਾਨਪੁਰ ਲੋਧੀ ਦੇ ਬਿਆਸ ਦਰਿਆ ਵਿੱਚ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ। 

ਇਸ ਦੌਰਾਨ ਪ੍ਰਸ਼ਾਸਨ ਵੱਲੋਂ ਸਥਾਨਕ ਲੋਕਾਂ ਲਈ ਹਦਾਇਤਾਂ ਜਾਰੀ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ। ਜਦੋਂ ਇਸ ਗੱਲ ਦਾ ਪਤਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੂੰ ਲੱਗਿਆ ਤਾਂ ਉਹ ਦੇਰ ਰਾਤ ਮੁੜ ਤੋਂ ਸਥਿਤੀ ਨੂੰ ਕਾਬੂ ਕਰਨ ਦੇ ਲਈ ਪ੍ਰਸ਼ਾਸਨ ਦੀ ਮਦਦ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਨਾਲ ਉਸੇ ਹੀ ਜਗ੍ਹਾ ਗਏ ਜਿੱਥੇ ਉਹਨਾਂ ਵੱਲੋਂ ਬੰਨ ਨੂੰ ਤੋੜਿਆ ਗਿਆ ਸੀ। 

ਦੇਰ ਰਾਤ ਰਾਣਾ ਇੰਦਰਪ੍ਰਤਾਪ (Rana Inder Pratap Singh news) ਵੱਲੋਂ ਜਿਸ ਬੰਨ ਨੂੰ ਤੋੜਿਆ ਗਿਆ ਸੀ ਉਸਨੂੰ ਮੁੜ ਜੋੜਨਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਬਿਆਸ ਦਰਿਆ ਦੇ ਵਿੱਚ ਪਾਣੀ ਦੇ ਪੱਧਰ ਦੇ ਵਧਣ ਨੂੰ ਲੈ ਕੇ ਵੱਡੀ ਤਬਾਹੀ ਦੇ ਸੰਕੇਤ ਨਜ਼ਰ ਆ ਰਹੇ ਹਨ। ਇਸ ਦੌਰਾਨ ਰਾਣਾ ਇੰਦਰਪ੍ਰਤਾਪ ਨੇ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਦੀ ਜਾਨ ਮੁੱਖ ਰੱਖਦਿਆਂ ਬੰਨ ਨੂੰ ਤੋੜਿਆ ਸੀ ਅਤੇ ਹੁਣ ਵੀ ਉਹ ਲੋਕਾਂ ਦੀ ਹੀ ਜਾਨ ਮਾਲ ਦੀ ਰੱਖਿਆ ਕਰਦਿਆਂ ਬੰਨ ਨੂੰ ਮੁੜ ਸੁਰਜੀਤ ਕਰਨ ਦਾ ਯਤਨ ਕਰ ਰਹੇ ਹਨ। 

ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਆਉਣ ਤੋਂ ਪਹਿਲਾਂ ਤੇ ਉਸ ਦਾ ਪੱਧਰ ਵਧਣ ਤੋਂ ਪਹਿਲਾਂ ਇਸ ਬੰਨ੍ਹ ਨੂੰ ਜੋੜ ਦਿੱਤਾ ਜਾਵੇਗਾ। ਇਲਾਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਜਿਸ ਦਿਨ ਬੰਨ ਨੂੰ ਤੋੜਿਆ ਗਿਆ ਸੀ ਉਸ ਦਿਨ ਬਹੁਤ ਸਾਰੇ ਲੋਕਾਂ ਨੇ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਬੰਨ ਤੋੜਨ ਨੂੰ ਲੈਕੇ ਰਾਣਾ ਇੰਦਰ ਪ੍ਰਤਾਪ ਦੇ ਉੱਤੇ ਬਹੁਤ ਸਾਰੇ ਸਵਾਲ ਚੁੱਕੇ ਸਨ। ਪਰ ਜਿਹੜੇ ਲੋਕਾਂ ਵੱਲੋਂ ਸਵਾਲ ਚੁੱਕੇ ਗਏ ਸਨ ਉਹ ਲੋਕ ਤਾਂ ਸਿਰਫ ਸਵਾਲ ਚੁੱਕਣ ਜੋਗੇ ਹੀ ਸਨ ਪਰ ਮੁਸ਼ਕਲ ਸਮੇਂ ਵਿੱਚ ਸਾਡੇ ਨਾਲ ਖੜ੍ਹੇ ਹੋਣ ਜੋਗੇ ਨਹੀਂ। 

ਉਨ੍ਹਾਂ ਇਹ ਵੀ ਕਿਹਾ ਕਿ ਰਾਣਾ ਇੰਦਰਪ੍ਰਤਾਪ ਨੇ ਮੁਸ਼ਕਲ ਸਮੇਂ ਦੇ ਵਿੱਚ ਨਾ ਸਾਡੀ ਕੇਵਲ ਬਾਂਹ ਫੜੀ ਸਗੋਂ ਸਾਡੇ ਪਿੱਛੇ ਖੁਦ ਉੱਪਰ ਮੁਕੱਦਮਾ ਵੀ ਦਰਜ ਕਰਵਾ ਲਿਆ। ਉਨ੍ਹਾਂ ਕਿਹਾ ਕਿ ਸਾਨੂੰ ਭਵਿੱਖ ਵਿੱਚ ਅਜਿਹੇ ਹੀ ਲੀਡਰਾਂ ਦੀ ਲੋੜ ਹੈ ਜੋ ਮੁਸ਼ਕਲ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਖੜਨ ਸਗੋਂ ਉਹਨਾਂ ਦੀ ਨਹੀਂ ਜੋ ਸਿਰਫ ਸਵਾਲ ਕਰਦੇ ਹਨ ਪਰ ਜ਼ਮੀਨੀ ਪੱਧਰ 'ਤੇ ਉਹ ਸਾਡੇ ਲਈ ਫੇਲ ਸਾਬਿਤ ਹੋਏ ਹਨ।

- ਕਪੂਰਥਲਾ ਤੋਂ ਚੰਦਰ ਮੜੀਆ ਦੀ ਰਿਪੋਰਟ

ਇਹ ਵੀ ਪੜ੍ਹੋ: Beas River Water Level: ਹਾਈ ਅਲਰਟ 'ਤੇ ਬਿਆਸ ਦਰਿਆ ਨਾਲ ਲੱਗਦੇ ਇਲਾਕੇ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਹਦਾਇਤ

(For more news apart from Punjab's Beas River Water Level News, stay tuned to Zee PHH)

{}{}