Home >>Punjab

Punjab Assembly Special Session: ਪੰਜਾਬ ਵਿਧਾਨਸਭਾ ਦੀ ਕਾਰਵਾਈ ਹੋਈ ਮੁਲਤਵੀ; ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ

Punjab Assembly Special Session News: ਦੋ ਦਿਨਾਂ ਸੈਸ਼ਨ ਦਾ ਪਹਿਲਾ ਦਿਨ ਸਿਰਫ਼ ਸ਼ਰਧਾਂਜਲੀਆਂ ਤੱਕ ਸੀਮਤ ਰਿਹਾ ਹੈ ਅਤੇ ਮੰਗਲਵਾਰ ਨੂੰ ਸਾਰੇ ਕੰਮਕਾਜ ਹੋਣਗੇ। 

Advertisement
Punjab Assembly Special Session: ਪੰਜਾਬ ਵਿਧਾਨਸਭਾ ਦੀ ਕਾਰਵਾਈ ਹੋਈ ਮੁਲਤਵੀ; ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ
Stop
Riya Bawa|Updated: Jun 19, 2023, 03:50 PM IST

Punjab Assembly Special Session News: ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਦੌਰਾਨ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸਦਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ, ਸਾਬਕਾ ਵਿਧਾਇਕ ਰੁਮਾਲ ਚੰਦ, ਸੁਤੰਤਰਤਾ ਸੈਨਾਨੀ ਉਜਾਗਰ ਸਿੰਘ, ਹੌਲਦਾਰ ਸ਼ਹੀਦ ਮਨਦੀਪ ਸਿੰਘ ਅਤੇ ਖਿਡਾਰੀ ਕੌਰ ਸਿੰਘ ਨੂੰ ਯਾਦ ਕੀਤਾ। 

ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਲਈ ਮੌਨ ਧਾਰਨ ਵੀ ਕੀਤਾ ਗਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ 20 ਜੂਨ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਦੋ ਦਿਨਾਂ ਸੈਸ਼ਨ ਦਾ ਪਹਿਲਾ ਦਿਨ ਸਿਰਫ਼ ਸ਼ਰਧਾਂਜਲੀ ਦੇਣ ਤੱਕ ਸੀਮਤ ਰਿਹਾ ਅਤੇ ਮੰਗਲਵਾਰ ਨੂੰ ਸਾਰੇ ਵਿਧਾਨਕ ਕੰਮਕਾਜ (ਵਿਧਾਨ ਸਭਾ ਵਿੱਚ ਕਾਗਜ਼ੀ ਪ੍ਰਕਿਰਿਆ, ਜਾਂ ਕਲੈਰੀਕਲ ਜਾਂ ਦਸਤਾਵੇਜ਼ੀ ਜਿਹੜੇ ਵਾਅਦੇ ਕੀਤੇ ਹੁੰਦੇ ਹਨ ਉਨ੍ਹਾਂ ਨੂੰ ਅਮਲ ਵਿਚ ਲਿਆਉਣਾ) ਹੋਣਗੇ।

ਇਸ ਦੌਰਾਨ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਬਾਰੇ ਸਪੱਸ਼ਟ ਨਹੀਂ ਕੀਤਾ ਗਿਆ ਪਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਹੀ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਸਵਾਲਾਂ ਦੇ ਜਵਾਬ ਦੇਵੇ ਜਿਨ੍ਹਾਂ ਦਾ ਸਦਨ ​​ਵਿੱਚ ਪਿਛਲੇ ਸੈਸ਼ਨ ਦੌਰਾਨ ਜਵਾਬ ਨਹੀਂ ਦਿੱਤਾ ਜਾ ਸਕਿਆ।

ਇਹ ਵੀ ਪੜ੍ਹੋ: Punjab News: ਏਜੰਟ ਦੇ ਧੋਖੇ ਕਾਰਨ ਲੀਬੀਆ 'ਚ ਫਸਿਆ ਪੰਜਾਬੀ ਨੌਜਵਾਨ; ਪਰਿਵਾਰ ਨੇ ਮਦਦ ਦੀ ਲਗਾਈ ਗੁਹਾਰ

ਸਰਕਾਰ ਹੁਣ ਇਸ ਸੈਸ਼ਨ ਵਿੱਚ ਇਸ ਦਾ ਜਵਾਬ ਦੇਵੇ। ਇਸ ਦੇ ਨਾਲ ਹੀ ਬਾਜਵਾ ਨੇ ਸਪੀਕਰ ਨੂੰ ਇਕ ਹੋਰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਆਪ੍ਰੇਸ਼ਨ ਲੋਟਸ ਵਿਚ ਹੁਣ ਤੱਕ ਹੋਈ ਕਾਰਵਾਈ ਦੀ ਰਿਪੋਰਟ ਦੋ ਦਿਨਾਂ ਸੈਸ਼ਨ ਦੌਰਾਨ ਸਦਨ ਵਿਚ ਪੇਸ਼ ਕੀਤੀ ਜਾਵੇ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਅਤੇ ‘ਆਪ’ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਮਾਮਲੇ ਵੀ ਕਾਂਗਰਸ ਵੱਲੋਂ ਸਦਨ ਦੇ ਅੰਦਰ ਅਤੇ ਵਿਧਾਨ ਸਭਾ ਕੰਪਲੈਕਸ ਵਿੱਚ ਉਠਾਏ ਜਾਣਗੇ।

Read More
{}{}