Home >>Punjab

Amritsar News: ਗੁਰੂ ਨਗਰੀ 'ਚ ਲਾਅ ਐਂਡ ਆਰਡਰ ਦੀਆਂ ਉੱਡੀਆਂ ਧੱਜੀਆਂ, ਅੰਡੇ ਵਿਕਰੇਤਾ ਦਾ ਸ਼ਰੇਆਮ ਕਤਲ

Amritsar News:  ਪੰਜਾਬ ਦੇ ਅੰਮ੍ਰਿਤਸਰ ਵਿੱਚ ਬਾਈਕ ਸਵਾਰਾਂ ਨੇ ਇੱਕ ਰੇਹੜੀ ਵਾਲੇ ਨੂੰ ਤਿੰਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮਾਮਲਾ ਹਕੀਮਾ ਗੇਟ ਦਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।  

Advertisement
Amritsar News: ਗੁਰੂ ਨਗਰੀ 'ਚ ਲਾਅ ਐਂਡ ਆਰਡਰ ਦੀਆਂ ਉੱਡੀਆਂ ਧੱਜੀਆਂ, ਅੰਡੇ ਵਿਕਰੇਤਾ ਦਾ ਸ਼ਰੇਆਮ ਕਤਲ
Stop
Riya Bawa|Updated: Feb 02, 2024, 12:56 PM IST

Amritsar News/ਭਰਤ ਸ਼ਰਮਾ: ਪੰਜਾਬ ਵਿੱਚ ਕਤਲ ਅਤੇ ਅਪਰਾਧ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਵੀਰਵਾਰ ਦੇਰ ਸ਼ਾਮ, ਬਾਈਕ ਸਵਾਰ ਹਮਲਾਵਰਾਂ ਨੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਸਰਕਾਰੀ ਸਕੂਲ ਦੇ ਨੇੜੇ ਇੱਕ ਸੜਕ ਵਿਕਰੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਹਕੀਮਾਂ ਗੇਟ ਥਾਣੇ ਦੇ ਇੰਚਾਰਜ ਹਰਸੰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਗੁਰੂ ਨਗਰੀ ਵਿੱਚ ਲਾਅ ਐਂਡ ਆਰਡਰ ਦੀਆਂ ਉੱਡੀਆਂ ਧੱਜੀਆਂ ਥਾਣਾ ਹਕੀਮਾਂ ਦੇ ਬਿਲਕੁਲ ਨੇੜੇ ਗੋਲੀਆਂ ਮਾਰ ਕੇ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ। ਕਾਤਲ ਫਰਾਰ ਹੋਣ ਵਿੱਚ ਕਮਾਯਾਬ ਹੋਏ। ਅੰਡਿਆਂ ਦੀ ਰੇਹੜੀ ਲਗਾਉਂਦਾ ਸੀ। ਮ੍ਰਿਤਕ ਰੇਹੜੀ 'ਤੇ ਖੜੇ ਨੂੰ ਹੀ ਗੋਲੀਆਂ ਮਾਰ ਅਣਪਛਾਤੇ ਮੋਟਰਸਾਈਕਲ ਸਵਾਰ ਫਰਾਰ ਹੋ ਗਏ। ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  Arvind Kejriwal News: ਆਬਕਾਰੀ ਮਾਮਲੇ 'ਚ ਕੀ ਅਰਵਿੰਦ ਕੇਜਰੀਵਾਲ ਅੱਜ ED ਸਾਹਮਣੇ ਪੇਸ਼ ਹੋਣਗੇ?

ਪ੍ਰਾਪਤ ਜਾਣਕਾਰੀ ਅਨੁਸਾਰ ਹਕੀਮਾਂ ਗੇਟ ਦੇ ਸਾਹਮਣੇ ਸਥਿਤ ਸਰਕਾਰੀ ਸਕੂਲ ਦੇ ਕੋਲ ਜਸਪਾਲ ਸਿੰਘ ਨਾਮਕ ਵਿਅਕਤੀ ਸ਼ਾਮ ਵੇਲੇ ਅੰਡੇ ਵੇਚਣ ਦਾ ਕੰਮ ਕਰਦਾ ਸੀ। ਸਵੇਰੇ ਸਕੂਲੀ ਬੱਚਿਆਂ ਨੂੰ ਟੌਫੀਆਂ ਵੇਚਦਾ ਸੀ। ਜਸਪਾਲ ਸਿੰਘ ਨੇ ਵੀਰਵਾਰ ਸ਼ਾਮ 6.30 ਵਜੇ ਦੇ ਕਰੀਬ ਸਕੂਲ ਦੇ ਗੇਟ ਨੇੜੇ ਰੇਹੜੀ ਲਗਾ ਦਿੱਤੀ ਸੀ। ਇਸ ਦੌਰਾਨ ਬਾਈਕ 'ਤੇ ਆਏ ਹਮਲਾਵਰਾਂ ਨੇ ਉਸ 'ਤੇ ਤਿੰਨ ਗੋਲੀਆਂ ਚਲਾ ਦਿੱਤੀਆਂ।

Read More
{}{}