Home >>Punjab

Punjab News: ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਸੀਚੇਵਾਲ ਵੱਲੋਂ ਤਿਆਰੀਆਂ ਸ਼ੁਰੂ

Punjab News: ਉਸਨੂੰ ਸੇਵਾਦਾਰਾਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਕੱਢਿਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਹਾਲ ਹੀ ਵਿੱਚ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਮੀਟਿੰਗ ਵਿੱਚ ਵੇਂਈ ਤੇ ਲੋਕਾਂ ਦੀ ਮੰਗ ਨੂੰ ਦੇਖਦਿਆ ਹੋਇਆ ਪਲਟੂਨ ਪੁੱਲ ਮੁੜ ਰੱਖਣ ਦੀਆਂ ਹਿਦਾਇਤਾਂ ਕੀਤੀਆਂ ਸਨ।  

Advertisement
Punjab News: ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਸੀਚੇਵਾਲ ਵੱਲੋਂ ਤਿਆਰੀਆਂ ਸ਼ੁਰੂ
Stop
Zee News Desk|Updated: Nov 05, 2023, 09:41 AM IST

Punjab News:  ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸੰਬੰਧੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਜੰਗੀ ਪੱਧਰ ਤੇ ਚੱਲ ਰਹੀਆਂ ਹਨ। ਇਸ ਵਾਰ ਜ਼ਿਆਦਾ ਪਾਣੀ ਆੳੇੁਣ ਕਾਰਨ ਪਵਿੱਤਰ ਕਾਲੀ ਵੇਈਂ ਦੇ ਘਾਟਾਂ ਤੇ ਗੁਰਦੁਆਰਾ ਬੇਰ ਸਾਹਿਬ ਤੋਂ ਗੁਰਦੁਆਰਾ ਸੰਤ ਘਾਟ ਜੰਮੀ ਗਾਰ ਨੂੰ ਕੱਢਿਆ ਜਾ ਰਿਹਾ ਹੈ ਅਤੇ ਘਾਟਾਂ ਨੂੰ ਸਾਫ ਕੀਤਾ ਜਾ ਰਿਹਾ ਹੈ। ਜਲਕੁੰਭੀ ਮਿੱਟੀ ਜੋ ਵੇਈਂ ਦੇ ਵਹਾਅ ਵਿੱਚ ਰੁਕਾਵਟ ਬਣਦੀ ਆ ਰਹੀ ਹੈ। ਉਸਨੂੰ ਸੇਵਾਦਾਰਾਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਕੱਢਿਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਹਾਲ ਹੀ ਵਿੱਚ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਮੀਟਿੰਗ ਵਿੱਚ ਵੇਂਈ ਤੇ ਲੋਕਾਂ ਦੀ ਮੰਗ ਨੂੰ ਦੇਖਦਿਆ ਹੋਇਆ ਪਲਟੂਨ ਪੁੱਲ ਮੁੜ ਰੱਖਣ ਦੀਆਂ ਹਿਦਾਇਤਾਂ ਕੀਤੀਆਂ ਸਨ। ਸੁਲਤਾਨਪੁਰ ਲੋਧੀ ਦੇ ਐਸ.ਡੀ.ਐਮ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਅਗਵਾਈ ਵਿੱਚ ਪਵਿੱਤਰ ਸ਼ਹਿਰ ਦੇ ਰਹਿੰਦੇ ਕਾਰਜਾਂ ਨੂੰ ਪੂਰਾ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਪਲਟੂਨ ਪੁੱਲ ਮੁੜ ਸਥਾਪਿਤ ਕਰ ਦਿੱਤੇ ਜਾਣਗੇ।

ਸੰਤ ਸੀਚੇਵਾਲ ਨੇ ਦੱਸਿਆ ਕਿ ਪਵਿੱਤਰ ਵੇਂਈ ਦੇ ਕਿਨਾਰਿਆਂ ਨੂੰ ਸਮੇਂ ਅਨੁਸਾਰ ਖੂਬਸੂਰਤ ਬਣਾਉਣ ਲਈ ਇੰਟਰਲੌਕ ਲਗਾਈ ਜਾ ਰਹੀ ਹੈ। ਜਿਸਦੀ ਸ਼ੁਰੂਆਤ 550ਵੇਂ ਪ੍ਰਕਾਸ਼ ਪੁਰਬ ਦੌਰਾਨ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਵੇਈਂ ਦੇ ਦੋਵੇਂ ਕਿਨਾਰਿਆਂ ਦੇ ਵੱਡੇ ਹਿੱਸੇ ਵਿੱਚ ਇੰਟਰਲੌਕ ਲੱਗਣ ਨਾਲ ਲੋਕ ਵੱਡੀ ਗਿਣਤੀ ਵਿੱਚ ਸੈਰ ਕਰਨ ਲੱਗ ਪਏ ਹਨ। ਉਹਨਾਂ ਦੱਸਿਆ ਕਿ ਸੰਗਤਾਂ ਵੱਲੋਂ ਕੀਤੀ ਜਾਂਦੀ ਵੇਈਂ ਕਿਨਾਰੇ ਰੋਜ਼ਾਨਾ ਸਫਾਈ ਨੇ ਵੀ ਇਸਦੀ ਖੁਬਸੂਰਤੀ ਵਿੱਚ ਵਾਧਾ ਕੀਤਾ ਹੈ। ਪਵਿੱਤਰ ਵੇਈਂ ਕਿਨਾਰੇ ਲੰਬੇ ਸਮੇਂ ਤੋਂ ਬੰਦ ਪਈਆਂ ਲਾਇਟਾਂ ਨੂੰ ਮੁੜ ਚਾਲੂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋAhoi Ashtami Vrat 2023:  ਅੱਜ ਹੈ ਅਹੋਈ ਅਸ਼ਟਮੀ ਦਾ ਵਰਤ, ਜਾਣੋ ਇਸ ਦਾ ਮਹੱਤਵ ਅਤੇ ਸ਼ੁਭ ਯੋਗ

ਪਵਿੱਤਰ ਵੇਈਂ ਦੇ ਕਿਨਾਰੇ ਲੱਗੇ ਪੱਥਰਾਂ ਨੂੰ ਕਲੀ ਕੀਤੀ ਜਾ ਰਹੀ ਹੈ। ਵੇਂਈ ਦੇ ਕਿਨਾਰੇ ਕਲੀ ਹੋਣ ਤੋਂ ਬਾਅਦ ਜ਼ਿਆਦਾ ਖੁਬਸੂਰਤ ਲੱਗਦੇ ਹਨ ਤੇ ਇਸ ਨੂੰ ਕਰਨ ਲਈ ਸੇਵਾਦਾਰ ਪਿਛਲੇ 5 ਦਿਨਾਂ ਤੋਂ ਲਗਾਤਾਰ ਲੱਗੇ ਹੋਏ ਹਨ। ਜ਼ਿਆਦਾ ਸਮਾਂ ਪਾਣੀ ਖੜ੍ਹਾ ਹੋਣ ਕਾਰਨ ਵੇਈਂ ਦੇ ਕਿਨਾਰੇ ਦੇ ਘਾਟਾਂ ਤੇ ਰਸਤਿਆਂ ਨੂੰ ਕਾਫੀ ਨੁਕਸਾਨ ਹੋਇਆ ਹੈ ਜਿਹਨਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ।

ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ 4 ਨਗਰ ਕੀਰਤਨ ਕੱਢੇ ਜਾ ਰਹੇ ਹਨ। ਪਹਿਲਾਂ ਨਗਰ ਕੀਰਤਨ 21 ਨਵੰਬਰ ਨੂੰ ਪਿੰਡ ਆਹਲੀ ਤੋਂ ਕੱਢਿਆ ਜਾਵੇਗਾ ਜੋ ਸੁਲਤਾਨਪੁਰ ਲੋਧੀ ਆ ਕੇ ਸਮਾਪਤ ਹੋਵੇਗਾ। ਦੂਜਾ ਨਗਰ ਕੀਰਤਨ 24 ਨਵੰਬਰ ਪਿੰਡ ਸੀਚੇਵਾਲ ਤੋਂ ਸ਼ੁਰੂ ਹੋ ਕੇ ਵੱਖ ਵੱਖ ਪਿੰਡਾਂ ਤੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਪਵਿੱਤਰ ਵੇਈਂ ਕਿਨਾਰੇ ਆ ਕੇ ਸਮਾਪਤ ਹੋਵੇਗਾ। ਤੀਜਾ ਨਗਰ ਕੀਰਤਨ ਗੁਰਪੁਰਬ ਵਾਲੇ ਦਿਨ 27 ਨਵੰਬਰ ਨੂੰ ਕੱਢਿਆ ਜਾ ਜਾਵੇਗਾ ਜੋ ਸੁਲਤਾਨਪੁਰ ਲੋਧੀ ਦੀ ਪਰਿਕਰਮਾ ਕਰਦਾ ਹੋਇਆ ਵੇਈਂ ਕਿਨਾਰੇ ਸਮਾਪਤ ਹੋਵੇਗਾ। ਚੌਥਾ ਨਗਰ ਕੀਰਤਨ 03 ਦਸੰਬਰ ਨੂੰ ਵੇਈਂ ਦੇ ਮੁੱਢ ਸਰੋਤ ਪਵਿੱਤਰ ਵੇਈਂ ਕਿਨਾਰੇ ਲੱਗਦੇ ਪਿੰਡਾਂ ਵਿੱਚ ਕੱਢਿਆ ਜਾਵੇਗਾ ਜੋ ਨਿਰਮਲ ਕੁਟੀਆ ਧਨੋਆ ਵਿਖੇ ਆ ਕੇ ਸਮਾਪਤ ਹੋਵੇਗਾ। ਇਸੇ ਤਰ੍ਹਾਂ 26 ਨਵੰਬਰ ਨੂੰ ਕਵੀ ਦਰਬਾਰ ਤੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਗੁਰਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ 14 ਨਵੰਬਰ ਤੋਂ ਪਿੰਡ ਸੀਚੇਵਾਲ ਵਿਖੇ ਸ਼ੁਰੂ ਹੋਣਗੀਆਂ ਅਤੇ ਦੀਵਾਲੀ ਅਤੇ ਗੁਰਪੁਰਬ ਵਾਲੇ ਦਿਨ ਸ਼ਾਮ ਨੂੰ ਪਵਿੱਤਰ ਵੇਈਂ ਕਿਨਾਰੇ ਸੰਗਤਾਂ ਵੱਲੋਂ ਦੀਪਮਾਲਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  India Canada Row: 'ਕੈਨੇਡੀਅਨ ਬਿਆਨਾਂ ਨੇ ਨਿੱਝਰ ਦੇ ਕਤਲ ਦੀ ਜਾਂਚ 'ਚ ਰੁਕਾਵਟ ਪਾਈ'! ਭਾਰਤ ਨੇ ਕੈਨੇਡਾ 'ਤੇ ਲਗਾਇਆ ਦੋਸ਼

ਸੰਤ ਸੀਚੇਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੋਣ ਕਾਰਨ ਸੰਗਤਾਂ ਵੱਡੀ ਗਿਣਤੀ ਵਿੱਚ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਲਈ ਆਉਂਦੀਆਂ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਜਿਵੇਂ ਇਲਾਕੇ ਦੀਆਂ ਸੰਗਤਾਂ ਨੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਪਣੇ ਘਰ ਸੰਗਤਾਂ ਨੂੰ ਰਹਿਣ ਵਾਸਤੇ ਦਿੱਤੇ ਸਨ ਉਸੇ ਤਰ੍ਹਾਂ ਉਹ ਇਸ ਪ੍ਰਕਾਸ਼ ਪੁਰਬ ਮੌਕੇ ਸੇਵਾ ਕਰਨ। ਉਹਨਾਂ ਸੰਗਤਾਂ ਨੂੰ ਜਿੱਥੇ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਉੱਥੇ ਹੀ ਪ੍ਰਕਾਸ਼ ਪੁਰਬ ਮੌਕੇ ਆੳੇਣ ਵਾਲੀਆਂ ਸੰਗਤਾਂ ਲਈ ਲੰਗਰ, ਪਾਰਕਿੰਗ ਅਤੇ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ।

Read More
{}{}