Home >>Punjab

PU Chandigarh Elecions- ਕੌਣ ਹੋਵੇਗਾ ਵਿਦਿਆਰਥੀਆਂ ਦਾ ਨੇਤਾ ? 8 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ

ਪੰਜਾਬ ਯੂਨੀਵਰਸਿਟੀ ਚੰਡੀਗੜ ਵਿਚ ਸਵੇਰੇ 9:30 ਵਜੇ ਤੋਂ ਵਿਦਿਆਰਥੀ ਚੋਣਾਂ ਹੋ ਰਹੀਆਂ ਹਨ। 8 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਅੱਜ ਸ਼ਾਮ ਤੱਕ ਸਪੱਸ਼ਟ ਹੋ ਜਾਵੇਗਾ ਕਿ ਵਿਦਿਆਰਥੀਆਂ ਦਾ ਆਗੂ ਕੌਣ ਹੋਵੇਗਾ।

Advertisement
PU Chandigarh Elecions- ਕੌਣ ਹੋਵੇਗਾ ਵਿਦਿਆਰਥੀਆਂ ਦਾ ਨੇਤਾ ? 8 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ
Stop
Zee Media Bureau|Updated: Oct 18, 2022, 11:31 AM IST

ਚੰਡੀਗੜ: ਪੰਜਾਬ ਯੂਨੀਵਰਸਿਟੀ ਚੰਡੀਗੜ ਵਿਚ ਵਿਦਿਆਰਥੀਆਂ ਦਾ ਨੇਤਾ ਕੌਣ ਹੋਵੇਗਾ ਇਹ ਅੱਜ ਪੱਕਾ ਹੋ ਜਾਵੇਗਾ। ਸਵੇਰੇ 9-30 ਵਜੇ ਤੋਂ ਲਗਾਤਾਰ ਵੋਟਿੰਗ ਹੋ ਰਹੀ ਹੈ। ਜਿਥੇ ਵਿਦਿਆਰਥੀ ਅੱਜ ਆਪਣਾ ਨੁਮਾਇੰਦਾ ਚੁਣਨਗੇ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਦੇ 7 ਵਜੇ ਤੱਕ ਜੇਤੂ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ।ਵੋਟਿੰਗ ਲਈ ਯੂਨੀਵਰਸਿਟੀ ਵਿਚ 169 Polling Booth ਬਣਾਏ ਗਏ ਹਨ ਅਤੇ 78 ਵਿਭਾਗਾਂ ਵਿਚ ਵੋਟਾਂ ਪੈ ਰਹੀਆਂ ਹਨ।

 

ਦੋ ਸਾਲ ਬਾਅਦ ਹੋ ਰਹੀਆਂ ਹਨ ਚੋਣਾਂ

ਪੀ. ਯੂ. ਦੇ ਵਿਚ ਦੋ ਸਾਲ ਬਾਅਦ ਚੋਣਾਂ ਹੋ ਰਹੀਆਂ ਹਨ। ਕਿਉਂਕਿ ਕੋਰੋਨਾ ਕਾਲ ਦੌਰਾਨ ਵੋਟਾਂ ਨਹੀਂ ਪਈਆਂ ਸਨ ਅਤੇ ਕਿੰਨਾ ਚਿਰ ਚੋਣਾਂ ਨੂੰ ਲੈ ਕੇ ਰੌਲਾ ਚੱਲਦਾ ਰਿਹਾ। ਕਈ ਵਿਦਿਆਰਥੀ ਜਥੇਬੰਦੀਆਂ ਇਸ ਚੋਣ ਮੈਦਾਨ ਵਿਚ ਉੱਤਰੀਆਂ ਹਨ। ਕੁੱਲ 8 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ 15000 ਦੇ ਕਰੀਬ ਵਿਦਿਆਰਥੀ ਇਸ ਵਿਚ ਵੋਟ ਪਾਉਣਗੇ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਹਰ ਅੰਦਰ ਬਾਹਰ ਆਉਣ ਵਾਲੇ ਵਾਹਨ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਹਨਾਂ ਚੋਣਾਂ ਦੌਰਾਨ ਵਿਿਦਆਰਥੀਆਂ ਵਿਚ ਕੋਈ ਹਿੰਸਾ ਨਾ ਹੋਵੇ ਇਸ ਲਈ ਪੁਲਿਸ ਮੁਸਤੈਦ ਹੈ।

 

ਇਹ 8 ਉਮੀਦਵਾਰ ਲੜ ਰਹੇ ਚੋਣਾਂ

ਪੰਜਾਬ ਯੂਨੀਵਰਸਿਟੀ ਚੰਡੀਗੜ ਵਿਚ 8 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਣ ਜਾ ਰਿਹਾ ਹੈ। ਜੋ 8 ਉਮੀਦਵਾਰ ਚੋਣ ਲੜ੍ਹ ਰਹੇ ਹਨ ਉਹ ਸ਼ਿਵਾਲੀ (PUSU), ਮਾਧਵ ਸ਼ਰਮਾ (SOI), ਗੁਰਜੀਤ ਸਿੰਘ (PSU, Lalkar),  ਭਵਨਜੋਤ ਕੌਰ (SFS), ਜੋਧ ਸਿੰਘ,  ਹਰੀਸ਼ ਗੁੱਜਰ (ABVP), ਗੁਰਵਿੰਦਰ ਸਿੰਘ (NSUI), ਆਯੂਸ਼ ਖਟਕਰ (CYSS) ਹਨ। ਇਹਨਾਂ ਉਮੀਦਵਾਰਾਂ ਲਈ ਸਵੇਰੇ 9-30 ਵਜੇ ਤੋਂ ਵੋਟਿੰਗ ਹੋ ਰਹੀ ਹੈ।

 

ਚੋਣਾਂ ਦੇ ਮੱਦੇਨਜ਼ਰ ਕਈ ਸੜਕਾਂ ਬੰਦ

ਚੋਣਾਂ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਚੰਡੀਗੜ ਨਾਲ ਲੱਗਦੀਆਂ ਕਈ ਸੜਕਾਂ ਨੂੰ ਬੰਦ ਕੀਤਾ ਗਿਆ ਹੈ। ਜਿਹਨਾਂ ਵਿਚੋਂ ਗੇਟ ਨੰਬਰ 1 ਜੋ ਕਿ ਪੀ. ਜੀ. ਆਈ. ਚੰਡੀਗੜ ਦੇ ਨਾਲ ਲੱਗਦੀ ਹੈ ਉਸਨੂੰ ਸ਼ਾਮ 4-30 ਵਜੇ ਤੱਕ ਬੰਦ ਰੱਖਿਆ ਜਾਵੇਗਾ। ਇਸਦੇ ਨਾਲ ਹੀ ਜੋਸ਼ੀ ਲਾਇਬ੍ਰੇਰੀ ਨੂੰ ਸਵੇਰੇ 11 ਵਜੇ ਤੱਕ ਬੰਦ ਰੱਖਿਆ ਗਿਆ ਹੈ। ਗੇਟ ਨੰਬਰ 2, 3 ਅਤੇ 4 ਉੱਤੇ ਵੀ ਖਾਸ ਤੌਰ ਤੇ ਆਉਣ ਜਾਣ ਵਾਲਿਆਂ ਦੀ ਨਜ਼ਰ ਰੱਖੀ ਜਾ ਰਹੀ ਹੈ।ਕਈਆਂ ਦੀ ਐਂਟਰੀ ਬੰਦ ਕੀਤੀ ਗਈ ਹੈ।

 

ਚੈਕਿੰਗ ਹੋ ਰਹੀ ਹੈ

ਚੋਣਾਂ ਦੇ ਮੱਦੇਨਜ਼ਰ ਪੁਲਿਸ ਪਾਰਟੀ ਵੱਲੋਂ ਯੂਨੀਵਰਸਿਟੀ ਵਿਚ ਗਸ਼ਤ ਕੀਤੀ ਜਾ ਰਹੀ ਹੈ।ਨਾਕੇਬੰਦੀ ਉੱਤੇ ਪੀ. ਸੀ. ਆਰ. ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਬਿਨ੍ਹਾਂ ਆਈ .ਡੀ. ਕਾਰਡ ਵਾਲੇ ਵਿਦਿਆਰਥੀਆਂ ਅਤੇ ਆਊਟ ਸਾਈਡਰਾਂ ਨੂੰ ਯੂਨੀਵਰਿਸਟੀ ਦੇ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ। ਇਸਦੇ ਨਾਲ ਹੀ ਇਹ ਆਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਹਿੰਸਾ ਭੜਕਾਉਣ, ਜਾਅਲੀ ਵੋਟਾਂ ਪਾਉਣ ਅਤੇ ਕਾਨੂੰਨ ਤੋੜਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇਗਾ।

 

WATCH LIVE TV 

Read More
{}{}