Home >>Punjab

Hoshiarpur News: ਚਾਰ ਘੰਟੇ ਪਹਿਲਾਂ ਖ਼ਰੀਦੀ ਲਾਟਰੀ 'ਚੋਂ ਢਾਈ ਕਰੋੜ ਰੁਪਏ ਦਾ ਨਿਕਲਿਆ ਇਨਾਮ

Hoshiarpur News: ਰੱਬ ਕਿਸੇ ਦੀ ਕਿਸਮਤ ਕਦੋਂ ਬਦਲ ਦਵੇ, ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਤੋਂ ਦਵਾਈ ਲੈਣ ਆਏ ਇੱਕ ਬਜ਼ੁਰਗ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ।

Advertisement
Hoshiarpur News: ਚਾਰ ਘੰਟੇ ਪਹਿਲਾਂ ਖ਼ਰੀਦੀ ਲਾਟਰੀ 'ਚੋਂ ਢਾਈ ਕਰੋੜ ਰੁਪਏ ਦਾ ਨਿਕਲਿਆ ਇਨਾਮ
Stop
Ravinder Singh|Updated: Nov 06, 2023, 05:16 PM IST

Hoshiarpur News: ਰੱਬ ਕਿਸੇ ਦੀ ਕਿਸਮਤ ਕਦੋਂ ਬਦਲ ਦਵੇ, ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਤੋਂ ਦਵਾਈ ਲੈਣ ਆਏ ਇੱਕ ਬਜ਼ੁਰਗ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਇਸ ਤੋਂ ਬਾਅਦ ਘਰ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਮਾਹਿਲਪੁਰ ਦੇ ਰਹਿਣ ਵਾਲੇ ਬਜ਼ੁਰਗ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਵਿੱਚ ਦਵਾਈ ਲੈਣ ਲਈ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਲਾਟਰੀ ਖ਼ਰੀਦੀ ਗਈ ਸੀ ਤੇ ਮਹਿਜ਼ 4 ਘੰਟਿਆਂ ਬਾਅਦ ਹੀ ਉਨ੍ਹਾਂ ਦੀ ਲਾਟਰੀ ਨਿਕਲ ਆਈ। ਉਨ੍ਹਾਂ ਦੱਸਿਆ ਕਿ ਉਹ ਦਵਾਈ ਲੈਣ ਆਏ ਤਾਂ ਪਹਿਲਾਂ ਦਵਾਈ ਲਈ ਤੇ ਉਸ ਤੋਂ ਬਾਅਦ ਅਗਰਵਾਲ ਲਾਟਰੀ ਸਟਾਲ ਹੁਸ਼ਿਆਰਪੁਰ ਤੋਂ ਲਾਟਰੀ ਖ਼ਰੀਦੀ।

ਉਨ੍ਹਾਂ ਦੱਸਿਆ ਕਿ ਤਿੰਨ ਵਜੇ ਦਵਾਈ ਲੈ ਕੇ ਲਾਟਰੀ ਖ਼ਰੀਦ ਕੇ ਘਰ ਚਲੇ ਗਏ ਤੇ ਸ਼ਾਮ ਨੂੰ ਸੱਤ ਵਜੇ ਦੇ ਕਰੀਬ ਹੀ ਉਨ੍ਹਾਂ ਨੂੰ ਲਾਟਰੀ ਸਟਾਲ ਦੇ ਮਾਲਿਕ ਨੇ ਫ਼ੋਨ ਕਰਕੇ ਦੱਸਿਆ ਕਿ ਉਸ ਦੀ ਢਾਈ ਕਰੋੜ ਦੀ ਲਾਟਰੀ ਲੱਗੀ ਹੈ। ਇਸ ਮਗਰੋਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸੱਚੀ ਲਗਨ ਅਤੇ ਸੱਚੀ ਮਿਹਨਤ ਨਾਲ ਹਰ ਕੰਮ ’ਤੇ ਪਰਮਾਤਮਾ ਮਿਹਰਬਾਨ ਹੁੰਦਾ ਹੈ।

ਇਹ ਵੀ ਪੜ੍ਹੋ : Punjab Cabinet Meeting News: ਪੰਜਾਬ ਵਜ਼ਾਰਤ ਦੀ ਮੀਟਿੰਗ 'ਚ ਕਈ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ

ਇਸਦੀ ਜਾਣਕਾਰੀ ਲਾਟਰੀ ਸਟਾਲ ਦੇ ਮਾਲਕ ਵੱਲੋਂ ਫੋਨ ਉਤੇ ਦਿੱਤੀ ਗਈ। ਬਜ਼ੁਰਗ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ ਤੇ ਉਨ੍ਹਾਂ ਦੇ 2 ਬੱਚੇ ਨੇ ਜੋ ਕਿ ਵਿਆਹੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਨਾਲ ਹੀ ਸਲਾਹ ਕਰਕੇ ਉਹ ਇਨ੍ਹਾਂ ਪੈਸਿਆਂ ਦੀ ਵਰਤੋਂ ਕਰਨਗੇ। ਦੂਜੇ ਪਾਸੇ ਸਟਾਲ ਮਾਲਕ ਅਗਰਵਾਲ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਲਾਟਰੀ ਵੇਚਣ ਦਾ ਕੰਮ ਕਰਦਾ ਹੈ ਤੇ ਪਹਿਲਾਂ ਉਸਦੇ ਪਿਤਾ ਕੰਮ ਕਰਦੇ ਸਨ ਤੇ ਉਨ੍ਹਾਂ ਦੇ ਸਟਾਲ ਦੀ ਅੱਜ ਤੀਜੀ ਕਰੋੜਾਂ ਦੀ ਲਾਟਰੀ ਨਿਕਲੀ ਹੈ ਜੋ ਕਿ ਵੱਡੀ ਅਤੇ ਖੁਸ਼ੀ ਵਾਲੀ ਗੱਲ ਹੈ।

ਇਹ ਵੀ ਪੜ੍ਹੋ : Punjab Government vs Governor: ਸੁਪਰੀਮ ਕੋਰਟ ਦੀ ਰਾਜਪਾਲ ਉਪਰ ਸਖ਼ਤ ਟਿੱਪਣੀ; SC 'ਚ ਪੁੱਜਣ ਤੋਂ ਪਹਿਲਾਂ ਮਸਲੇ ਸੁਲਝਾਏ ਜਾਣ

Read More
{}{}