Home >>Punjab

Ayodhya News: ਪ੍ਰਧਾਨ ਮੰਤਰੀ ਮੋਦੀ ਵੱਲੋਂ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ, ਨਵੀਂਆਂ ਗੱਡੀਆਂ ਨੂੰ ਦਿਖਾਈ ਝੰਡੀ

Ayodhya News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੇ ਵੰਦੇ ਭਾਰਤ ਟਰੇਨਾਂ ਤੇ ਦੋ ਅੰਮ੍ਰਿਤ ਟਰੇਨਾਂ ਦੇ ਨਾਲ ਰਾਮਨਗਰੀ ਵਿੱਚ ਮੁੜ ਵਿਕਸਿਤ ਅਯੁੱਧਿਆ ਧਾਮ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ।

Advertisement
Ayodhya News: ਪ੍ਰਧਾਨ ਮੰਤਰੀ ਮੋਦੀ ਵੱਲੋਂ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ, ਨਵੀਂਆਂ ਗੱਡੀਆਂ ਨੂੰ ਦਿਖਾਈ ਝੰਡੀ
Stop
Ravinder Singh|Updated: Dec 30, 2023, 03:18 PM IST

Ayodhya News: ਅਯੁੱਧਿਆ ਵਿੱਚ ਰਾਮ ਲੱਲਾ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੇ ਵੰਦੇ ਭਾਰਤ ਟਰੇਨਾਂ ਤੇ ਦੋ ਅੰਮ੍ਰਿਤ ਟਰੇਨਾਂ ਦੇ ਨਾਲ ਰਾਮਨਗਰੀ ਵਿੱਚ ਮੁੜ ਵਿਕਸਿਤ ਅਯੁੱਧਿਆ ਧਾਮ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ।

ਭਾਰਤ ਟ੍ਰੇਨਾਂ (ਅੰਮ੍ਰਿਤ ਭਾਰਤ ਟ੍ਰੇਨ) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਪੀਐਮ ਮੋਦੀ ਹਵਾਈ ਅੱਡੇ ਦੇ ਗੇਟ ਨੰਬਰ ਤਿੰਨ ਤੋਂ ਨਿਕਲ ਕੇ ਰੋਡ ਸ਼ੋਅ ਕਰਦੇ ਹੋਏ ਅਯੁੱਧਿਆ ਧਾਮ ਸਟੇਸ਼ਨ ਪਹੁੰਚੇ। ਅੱਜ ਪੀਐਮ ਮੋਦੀ ਅਯੁੱਧਿਆ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਸਮੇਤ 16 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਤੋਹਫ਼ਾ ਦੇ ਰਹੇ ਹਨ।

ਅਯੁੱਧਿਆ ਦਾ ਨਵਾਂ ਰੇਲਵੇ ਸਟੇਸ਼ਨ ਮੰਦਰਾਂ ਦੇ ਨਗਾਰਾ ਸ਼ੈਲੀ ਦੇ 'ਸ਼ਿਖਰ' ਅਤੇ ਭਗਵਾਨ ਰਾਮ ਦੇ ਪ੍ਰਤੀਕ ਧਨੁਸ਼-ਤੀਰ ਦੀ ਤਰਜ਼ 'ਤੇ ਗੁੰਬਦ ਨਾਲ ਲੈਸ ਹੈ। ਅਯੁੱਧਿਆ ਰੇਲਵੇ ਜੰਕਸ਼ਨ ਦਾ ਨਾਂ ਬਦਲ ਕੇ ਅਯੁੱਧਿਆ ਧਾਮ ਜੰਕਸ਼ਨ ਕਰ ਦਿੱਤਾ ਗਿਆ ਹੈ। ਨਵੀਂ ਇਮਾਰਤ ਪੁਰਾਣੀ ਸਟੇਸ਼ਨ ਬਿਲਡਿੰਗ ਦੇ ਕੋਲ ਸਥਿਤ ਹੈ। ਅਯੁੱਧਿਆ ਜ਼ਿਲ੍ਹੇ ਦੇ ਦੋ ਮੁੱਖ ਰੇਲਵੇ ਸਟੇਸ਼ਨ ਹਨ... ਅਯੁੱਧਿਆ ਸ਼ਹਿਰ ਵਿੱਚ ਸਥਿਤ ਅਯੁੱਧਿਆ ਜੰਕਸ਼ਨ ਅਤੇ ਫੈਜ਼ਾਬਾਦ ਸ਼ਹਿਰ ਵਿੱਚ ਅਯੁੱਧਿਆ ਕੈਂਟ (ਪਹਿਲਾਂ ਫੈਜ਼ਾਬਾਦ ਜੰਕਸ਼ਨ)।

ਉੱਤਰ ਪ੍ਰਦੇਸ਼ ਸਰਕਾਰ ਨੇ 2019 ਵਿੱਚ ਫੈਜ਼ਾਬਾਦ ਜ਼ਿਲ੍ਹੇ ਦਾ ਨਾਮ ਬਦਲ ਕੇ ਅਯੁੱਧਿਆ ਜ਼ਿਲ੍ਹਾ ਕਰ ਦਿੱਤਾ ਤੇ ਉਸ ਤੋਂ ਬਾਅਦ 2021 ਵਿੱਚ ਫੈਜ਼ਾਬਾਦ ਜੰਕਸ਼ਨ ਦਾ ਨਾਮ ਬਦਲ ਕੇ ਅਯੁੱਧਿਆ ਕੈਂਟ ਕਰ ਦਿੱਤਾ ਗਿਆ। ਸਟੇਸ਼ਨ 'ਤੇ ਪੁਨਰ-ਵਿਕਾਸ ਦਾ ਕੰਮ ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸਿਜ਼ ਲਿਮਟਿਡ (RITES) ਵੱਲੋਂ ਕੀਤਾ ਗਿਆ ਹੈ। ਨਵੇਂ ਢਾਂਚੇ ਦੇ ਨੇੜੇ ਲਗਾਏ ਗਏ ਬੋਰਡ ਵਿੱਚ ਨਵੇਂ ਸਟੇਸ਼ਨ ਨੂੰ ਮੌਜੂਦਾ ਰੇਲਵੇ ਸਟੇਸ਼ਨ ਦੀ ‘ਐਕਸਟੈਨਸ਼ਨ ਬਿਲਡਿੰਗ’ ਦੱਸਿਆ ਗਿਆ ਹੈ।

RITES ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਟੇਸ਼ਨ ਦੀ ਨਵੀਂ ਇਮਾਰਤ ਵਿੱਚ ਕਈ ਆਧੁਨਿਕ ਸਹੂਲਤਾਂ ਹਨ ਜੋ ਆਮ ਤੌਰ 'ਤੇ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਮਿਲਦੀਆਂ ਹਨ। ਉਨ੍ਹਾਂ ਦੱਸਿਆ ਕਿ ਅਗਲੇ ਹਿੱਸੇ ਦਾ ਨਿਰਮਾਣ ਸ਼ਹਿਰ ਵਿੱਚ ਬਣ ਰਹੇ ਰਾਮ ਮੰਦਰ ਦੇ ਆਧਾਰ ਉਤੇ ਹੈ।

ਇਹ ਇਮਾਰਤ ਤਿੰਨ ਮੰਜ਼ਿਲਾ ਹੈ। ਸਟੇਸ਼ਨ ਦੇ ਅਗਲੇ ਹਿੱਸੇ ਵਿੱਚ ਦੋ 'ਛੱਤਰੀਆਂ' ਬਣੀਆਂ ਹੋਈਆਂ ਹਨ। ਅਯੁੱਧਿਆ ਸਟੇਸ਼ਨ ਦੀ ਨਵੀਂ ਇਮਾਰਤ ਦੇ ਸਾਹਮਣੇ ਲੱਗੇ ਬਿਜਲੀ ਦੇ ਖੰਭਿਆਂ 'ਤੇ ਧਨੁਸ਼ ਅਤੇ ਤੀਰ ਦੀ ਸ਼ਕਲ ਬਣਾਈ ਗਈ ਹੈ।

ਇਹ ਵੀ ਪੜ੍ਹੋ : Ferozepur News: ਆਪਸੀ ਰੰਜਿਸ਼ ਨੇ ਲਈ ਇੱਕ ਨੌਜਵਾਨ ਦੀ ਜਾਨ, ਗੁਆਂਢੀ ਨੇ ਕੁਹਾੜੀ ਨਾਲ ਕੀਤਾ ਸੀ ਹਮਲਾ

Read More
{}{}