Home >>Punjab

Tomato Price News: ਮੀਂਹ ਨੇ ਵਿਗਾੜਿਆ ਰਸੋਈ ਦਾ ਬਜਟ; ਪਠਾਨਕੋਟ 'ਚ ਟਮਾਟਰ ਦਾ ਭਾਅ 200 ਰੁਪਏ ਪ੍ਰਤੀ ਕਿੱਲੋ ਤੋਂ ਪਾਰ

Tomato Price News: ਭਾਰੀ ਮੀਂਹ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਤੋਂ ਬਾਅਦ ਰਾਜ ਵਿੱਚ ਮਹਿੰਗਾਈ ਨੇ ਜ਼ੋਰ ਫੜ੍ਹ ਲਿਆ ਹੈ। ਸਬਜ਼ੀਆਂ ਦੇ ਵਧੇ ਭਾਅ ਨੇ ਲੋਕਾਂ ਦਾ ਬਜਟ ਵਿਗਾੜ ਦਿੱਤਾ ਹੈ।

Advertisement
Tomato Price News: ਮੀਂਹ ਨੇ ਵਿਗਾੜਿਆ ਰਸੋਈ ਦਾ ਬਜਟ; ਪਠਾਨਕੋਟ 'ਚ ਟਮਾਟਰ ਦਾ ਭਾਅ 200 ਰੁਪਏ ਪ੍ਰਤੀ ਕਿੱਲੋ ਤੋਂ ਪਾਰ
Stop
Ravinder Singh|Updated: Jul 12, 2023, 08:31 PM IST

Tomato Price News: ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਕਈ ਰਸਤੇ ਬੰਦ ਹੋ ਚੁੱਕੇ ਹਨ, ਜਿਸ ਕਾਰਨ ਆਵਾਜਾਈ ਬੁਰੀ ਪ੍ਰਭਾਵਿਤ ਹੋਈ ਹੈ। ਇਸ ਕਾਰਨ ਪਠਾਨਕੋਟ ਬਹੁਤ ਘੱਟ ਮਾਤਰਾ ਵਿੱਚ ਸਬਜ਼ੀਆਂ ਪਹੁੰਚ ਰਹੀਆਂ ਹਨ। ਸਬਜ਼ੀਆਂ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ। ਅੱਤ ਦੀ ਮਹਿੰਗਾਈ ਨੇ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਟਮਾਟਰ 200 ਰੁਪਏ ਪ੍ਰਤੀ ਕਿੱਲੋ ਦੇ ਨੇੜੇ ਪੁੱਜ ਚੁੱਕਾ ਹੈ।

80 ਰੁਪਏ ਕਿੱਲੋ ਵਿਕਣ ਵਾਲੀ ਗੋਭੀ ਡੇਢ 100 ਰੁਪਏ ਕਿੱਲੋ ਤੱਕ ਪੁੱਜ ਚੁੱਕੀ ਹੈ। 25 ਰੁਪਏ ਕਿੱਲੋ ਵਿਕਣ ਵਾਲੀ ਭਿੰਡੀ ਵੀ 80 ਰੁਪਏ ਪ੍ਰਤੀ ਕਿੱਲੋ ਤੱਕ ਪੁੱਜ ਚੁੱਕੀ ਹੈ। ਬਰਸਾਤ ਕਾਰਨ ਹਿਮਾਚਲ ਪ੍ਰਦੇਸ਼ ਤੋਂ ਟਮਾਟਰ ਬਹੁਤ ਘੱਟ ਮਾਤਰਾ ਵਿੱਚ ਪਠਾਨਕੋਟ ਪਹੁੰਚ ਰਿਹਾ ਹੈ, ਜਿਸ ਕਾਰਨ ਪਠਾਨਕੋਟ ਵਿੱਚ ਟਮਾਟਰ ਦੀ ਕੀਮਤ 200 ਪ੍ਰਤੀ ਕਿੱਲੋ ਦੇ ਪਾਰ ਪਹੁੰਚ ਚੁੱਕੀ ਹੈ। ਅਦਰਕ 300 ਰੁਪਏ ਤੋਂ ਟੱਪ ਚੁੱਕਾ ਹੈ ਤੇ ਬਾਕੀ ਸਾਰੀਆਂ ਸਬਜ਼ੀਆਂ ਦੇ ਰੇਟ ਵੀ ਦੁੱਗਣੇ ਤੋਂ ਵਧ ਗਏ ਚੁੱਕੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਗਲੇ 15 ਦਿਨਾਂ ਤੱਕ ਕੀਮਤ ਘੱਟ ਹੋਣ ਦੀ ਕੋਈ ਉਮੀਦ ਨਹੀਂ ਹੈ।

ਇਸ ਦਰਮਿਆਨ ਜੀ ਮੀਡੀਆ ਟੀਮ ਨੇ ਗਰਾਊਂਡ ਉਪਰ ਜਾ ਕੇ ਮੋਗਾ ਵਿੱਚ ਮੰਡੀ ਦੇ ਲੋਕਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਕਦੇ ਵੀ ਟਮਾਟਰ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਨਹੀਂ ਵਧੀਆ ਹਨ। ਮੋਗਾ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਮੰਡੀ ਵਿੱਚ ਟਮਾਟਰ (Tomato Price) ਅਤੇ ਮਟਰ ₹200 ਪ੍ਰਤੀ ਕਿੱਲੋ ਵਿੱਕ ਰਹੇ ਹਨ। ਉਧਰ ਦੂਜੇ ਪਾਸੇ ਕੱਦੂ-ਤੋਰੀ ਦੇ ਭਾਅ 60 ਰੁਪਏ ਕਿਲੋ ਅਤੇ ਇਸੇ ਤਰ੍ਹਾਂ ਹਰ ਇੱਕ ਸਬਜ਼ੀ ਦੇ ਭਾਅ ਅਸਮਾਨ ਛੂ ਰਹੇ ਹਨ ਜਿਸ ਨਾਲ ਜਿੱਥੇ ਆਮ ਲੋਕਾਂ ਦਾ ਬਜਟ ਹਿੱਲਿਆ। 

ਇਹ ਵੀ ਪੜ੍ਹੋ : Punjab Flood News: ਪੰਜਾਬ 'ਚ ਹੜ੍ਹ ਦੀ ਮਾਰ ਝੱਲ ਰਹੇ ਲੋਕ, ਵੀਡੀਓ ਰਾਹੀਂ ਵੇਖੋ ਵੱਖ-ਵੱਖ ਜ਼ਿਲ੍ਹਿਆਂ ਦਾ ਹਾਲ

ਇਸ ਦਰਮਿਆਨ ਕੇਂਦਰ ਨੇ ਨੈਫੇਡ, NCCF ਨੂੰ ਮੁੱਖ ਖਪਤ ਕੇਂਦਰਾਂ ਨੂੰ ਵੰਡਣ ਲਈ ਆਂਧਰਾ, ਕਰਨਾਟਕ, ਮਹਾਰਾਸ਼ਟਰ ਤੋਂ ਟਮਾਟਰਾਂ ਦੀ ਖਰੀਦਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਟਮਾਟਰ ਸ਼ੁੱਕਰਵਾਰ ਤੋਂ ਦਿੱਲੀ-ਐਨਸੀਆਰ ਖੇਤਰ ਵਿੱਚ ਖਪਤਕਾਰਾਂ ਨੂੰ ਸਬਸਿਡੀ ਵਾਲੀਆਂ ਕੀਮਤਾਂ 'ਤੇ ਪ੍ਰਚੂਨ ਦੁਕਾਨਾਂ ਰਾਹੀਂ ਵੰਡੇ ਜਾਣਗੇ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ 14 ਜੁਲਾਈ ਤੋਂ ਦਿੱਲੀ-ਐੱਨ.ਸੀ.ਆਰ. 'ਚ ਖਪਤਕਾਰਾਂ ਨੂੰ ਟਮਾਟਰ ਘੱਟ ਦਰਾਂ 'ਤੇ ਪ੍ਰਚੂਨ ਦੁਕਾਨਾਂ ਰਾਹੀਂ ਵੇਚੇ ਜਾਣਗੇ।

ਇਹ ਵੀ ਪੜ੍ਹੋ : Punjab Crime News: ਚਰਚ ਦਾ ਪਾਦਰੀ ਹੀ ਨਿਕਲਿਆ ਬਲਾਤਕਾਰੀ ! ਗ਼ੈਰ ਮਾਹਿਰ ਨਰਸ ਨੇ ਕੀਤਾ ਗਰਭਪਾਤ, ਜਾਣੋ ਪੂਰਾ ਮਾਮਲਾ

 

Read More
{}{}