Home >>Punjab

ਭਾਜਪਾ ਨੇ 'ਮਿਸ਼ਨ-2024' ਲਈ ਖਿੱਚੀ ਤਿਆਰੀ, ਪਾਰਟੀ ਪ੍ਰਧਾਨ ਨੱਢਾ ਨੇ 5-6 ਨੂੰ ਦਿੱਲੀ ’ਚ ਸੱਦੀ ਬੈਠਕ

ਗੁਜਰਾਤ ਵਿਧਾਨ ਸਭਾ ਲਈ ਚੋਣ ਪ੍ਰਚਾਰ ਸ਼ਨੀਵਾਰ ਨੂੰ ਸਮਾਪਤ ਹੋ ਚੁੱਕਾ ਹੈ ਅਤੇ ਦਿੱਲੀ ਨਗਰ ਨਿਗਮ (MCD) ਦੀਆਂ ਚੋਣਾਂ ਸ਼ੁੱਕਰਵਾਰ ਨੂੰ ਖ਼ਤਮ ਹੋ ਚੁੱਕੀਆਂ ਹਨ। ਹੁਣ ਇਸ ਤੋਂ ਬਾਅਦ ਭਾਜਪਾ ਵਲੋਂ ਭਵਿੱਖ ਦੀ ਰਾਜਨੀਤੀ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। 

Advertisement
ਭਾਜਪਾ ਨੇ 'ਮਿਸ਼ਨ-2024' ਲਈ ਖਿੱਚੀ ਤਿਆਰੀ, ਪਾਰਟੀ ਪ੍ਰਧਾਨ ਨੱਢਾ ਨੇ 5-6 ਨੂੰ ਦਿੱਲੀ ’ਚ ਸੱਦੀ ਬੈਠਕ
Stop
Zee Media Bureau|Updated: Dec 03, 2022, 05:00 PM IST

BJP For Lok Sabha Election 2024:  ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਮਿਸ਼ਨ 2024 ਅਤੇ ਕਈ ਸੂਬਿਆਂ ’ਚ 2023 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਚ ਜੁੱਟ ਗਈ ਹੈ। 

ਪਾਰਟੀ ਪ੍ਰਧਾਨ ਨੱਢਾ ਤੋਂ ਇਲਾਵਾ PM ਮੋਦੀ ਵੀ ਹੋਣਗੇ ਸ਼ਾਮਲ
ਜਿਸ ਦੇ ਚੱਲਦਿਆਂ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ (JP Nadha) ਨੇ 5-6 ਦਿਸੰਬਰ ਨੂੰ ਦਿੱਲੀ ’ਚ ਬੈਠਕ ਬੁਲਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੋ ਦਿਨਾਂ ਬੈਠਕ ਦੀ ਅਗਵਾਈ ਨੱਢਾ ਕਰਨਗੇ ਅਤੇ ਪ੍ਰਧਾਨ ਮੰਤਰੀ ਮੋਦੀ ਬੈਠਕ ਦੀ ਸਮਾਪਤੀ ਮੌਕੇ ਵੀਡੀਓ ਕਾਨਫ਼ੰਰਸਿੰਗ ਰਾਹੀਂ ਸੰਬੋਧਿਤ ਕਰਨਗੇ। 

ਇੱਥੇ ਦੱਸ ਦੇਈਏ ਕਿ ਗੁਜਰਾਤ ਵਿਧਾਨ ਸਭਾ ਲਈ ਚੋਣ ਪ੍ਰਚਾਰ ਸ਼ਨੀਵਾਰ ਨੂੰ ਸਮਾਪਤ ਹੋ ਚੁੱਕਾ ਹੈ ਅਤੇ ਦਿੱਲੀ ਨਗਰ ਨਿਗਮ (MCD) ਦੀਆਂ ਚੋਣਾਂ ਸ਼ੁੱਕਰਵਾਰ ਨੂੰ ਖ਼ਤਮ ਹੋ ਚੁੱਕੀਆਂ ਹਨ। ਹੁਣ ਇਸ ਤੋਂ ਬਾਅਦ ਭਾਜਪਾ ਵਲੋਂ ਭਵਿੱਖ ਦੀ ਰਾਜਨੀਤੀ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। 

ਅਗਲੀ ਰਣਨੀਤੀ ਤੈਅ ਕਰਨ ਸਬੰਧੀ ਹੋਵੇਗੀ ਚਰਚਾ
ਇਸ ਦੋ ਦਿਨ ਦੀ ਬੈਠਕ ’ਚ ਕੌਮੀ ਪੱਧਰ ਦੇ ਅਹੁਦੇਦਾਰਾਂ ਤੋਂ ਇਲਾਵਾ ਸੂਬਿਆਂ ਦੇ ਪ੍ਰਧਾਨ ਹਿੱਸਾ ਲੈਣਗੇ। ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 2024 ਦੀ ਲੋਕ ਸਭਾ ਚੋਣਾਂ ਅਤੇ 2023 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਈ ਹਾਈਕਮਾਨ ਵਲੋਂ ਦੋ ਦਿਵਸ ਬੈਠਕ ਬੁਲਾਈ ਗਈ ਹੈ। 

ਇਹ ਵੀ ਪੜ੍ਹੋ: ਪੰਜਾਬ ’ਚ ਕੈਪਟਨ ਅਤੇ ਸੁਨੀਲ ਜਾਖੜ, ਲੋਕ ਸਭਾ ਚੋਣਾਂ 2024 ਲਈ ਤੈਅ ਕਰਨਗੇ ਭਾਜਪਾ ਦੀ ਰਣਨੀਤੀ

ਇੱਥੇ ਇਹ ਵੀ ਦੱਸਣਾ ਦਿਲਚਸਪ ਹੋਵੇਗਾ ਕਿ ਹਾਈਕਮਾਨ ਨੇ ਕਾਂਗਰਸ ਪਾਰਟੀ ਛੱਡ ਭਾਜਪਾ ’ਚ ਸ਼ਾਮਲ ਹੋਏ ਆਗੂਆਂ ’ਤੇ ਵੱਡਾ ਦਾਅ ਖੇਡਿਆ ਹੈ। ਜਿਸਦੇ ਚੱਲਦਿਆਂ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ (National Executive committee) ’ਚ ਸ਼ਾਮਲ ਕੀਤਾ ਗਿਆ ਹੈ। 

ਪੰਜਾਬ ਨੂੰ ਲੈਕੇ ਭਾਜਪਾ ਦੀ ਵਿਸ਼ੇਸ਼ ਤਿਆਰੀ
ਇਨ੍ਹਾਂ ਦੋਹਾਂ ਕੱਦਾਵਰ ਆਗੂਆਂ ਤੋਂ ਇਲਾਵਾ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਮਨੋਰੰਜਨ ਕਾਲੀਆ ਨੂੰ ਕੌਮੀ ਕਾਰਜਕਾਰਨੀ ’ਚ ਵਿਸ਼ੇਸ਼ ਇਨਵਾਇਟੀ ਨਿਯੁਕਤ ਕਰਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਜਿਸ ਤਰ੍ਹਾਂ ਪੰਜਾਬ ’ਚ ਹਰ ਲੋਕ ਸਭਾ ਸੀਟ ’ਤੇ ਆਗੂਆਂ ਦੀ ਨਿਯੁਕਤੀ ਗਈ ਹੈ, ਇਸ ਨੂੰ ਵੇਖਦਿਆਂ ਲੱਗਦਾ ਹੈ ਕਿ ਪੰਜਾਬ ’ਚ ਹਾਈਕਮਾਨ ਵਿਸ਼ੇਸ਼ ਤੌਰ ’ਤੇ ਕੰਮ ਕਰ ਰਹੀ ਹੈ।  

ਪੰਜਾਬ ’ਚ ਵੈਸੇ ਵੀ ਵੇਖਿਆ ਜਾਵੇ ਤਾਂ ਕਾਂਗਰਸ ਪਾਰਟੀ ਬਿਹਤਰ ਸਥਿਤੀ ’ਚ ਨਹੀਂ ਹੈ। ਜਿੱਥੇ ਕਾਂਗਰਸ ਦੇ ਕਈ ਵੱਡੇ ਆਗੂ ਪਾਰਟੀ ਦਾ ਸਾਥ ਛੱਡ ਚੁੱਕੇ ਹਨ ਉੱਥੇ ਹੀ ਕਈ ਸਾਬਕਾ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹ ’ਚ ਹਨ। ਪਰ ਇਸ ਸਭ ਦੇ ਵਿਚਾਲੇ ਆਪ ਆਦਮੀ ਪਾਰਟੀ ਪੰਜਾਬ ’ਚ ਭਾਜਪਾ ਨੂੰ ਟੱਕਰ ਦਿੰਦੀ ਨਜ਼ਰ ਆ ਰਹੀ ਹੈ।   

ਇਹ ਵੀ ਪੜ੍ਹੋ: "ਜੇਕਰ ਨੌਕਰੀ ’ਚ ਘਾਟਾ ਤਾਂ ਹੋਰ ਕੰਮਕਾਰ ਕਰ ਲਓ" ਮੰਤਰੀ ਗਗਨ ਅਨਮੋਲ ਮਾਨ ਦੀ ਸਰਕਾਰੀ ਕਰਮਚਾਰੀਆਂ ਨੂੰ ਸਲਾਹ

 

Read More
{}{}