Home >>Punjab

ਪੁਲਿਸ ਵਾਲੇ ਦੀ ਘਿਨੌਣੀ ਕਰਤੂਤ, ਘਰੇਲੂ ਝਗੜੇ ਦੇ ਚੱਲਦਿਆਂ ਘਰਵਾਲੀ ਨੂੰ ਮਿੱਟੀ ਦੇ ਤੇਲ ਪਾ ਜਿਊਂਦਾ ਸਾੜਿਆ

ਬਿਹਾਰ ਦੇ ਜ਼ਿਲ੍ਹਾ ਭੋਜਪੁਰ ’ਚ ਹੋਮਗਾਰਡ ਅਮਰ ਸਿੰਘ ਨੇ ਆਪਣੀ ਪਤਨੀ ਨਾਲ ਬਹਿਸ ਦੌਰਾਨ ਕੁੱਟਮਾਰ ਕਰ ਦਿੱਤੀ, ਇਸ ਤੋਂ ਬਾਅਦ ਵੀ ਜਦੋਂ ਉਸਦੀ ਤਸੱਲੀ ਨਾ ਹੋਈ  ਤਾਂ ਉਸ ’ਤੇ ਮਿੱਟੀ ਦਾ ਤੇਲ ਛਿੜਕ ਕੇ ਘਰਵਾਲੀ ਨੂੰ ਜਿਊਂਦਾ ਸਾੜ ਦਿੱਤਾ। 

Advertisement
ਪੁਲਿਸ ਵਾਲੇ ਦੀ ਘਿਨੌਣੀ ਕਰਤੂਤ, ਘਰੇਲੂ ਝਗੜੇ ਦੇ ਚੱਲਦਿਆਂ ਘਰਵਾਲੀ ਨੂੰ ਮਿੱਟੀ ਦੇ ਤੇਲ ਪਾ ਜਿਊਂਦਾ ਸਾੜਿਆ
Stop
Zee Media Bureau|Updated: Dec 02, 2022, 07:40 PM IST

Man brunt his wife alive: ਬਿਹਾਰ ਦੇ ਜ਼ਿਲ੍ਹਾ ਭੋਜਪੁਰ ਤੋਂ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿੱਥੇ ਅਮਰ ਸਿੰਘ ਨਾਮ ਦੇ ਹੋਮ ਗਾਰਡ ਨੇ ਆਪਣੀ ਘਰਵਾਲੀ ਉੱਪਰ ਤੇਲ ਛਿੜਕ ਕੇ ਉਸਨੂੰ ਜਿਊਂਦਾ ਸਾੜ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਹੋਮਗਾਰਡ ਅਮਰ ਸਿੰਘ ਦਾ ਆਪਣੀ ਪਤਨੀ ਨਾਲ ਅਕਸਰ ਝਗੜਾ ਰਹਿੰਦਾ ਸੀ। ਮ੍ਰਿਤਕ ਰੂਪਾ ਦੇਵੀ ਦੇ ਬੱਚਿਆਂ ਨੇ ਦੱਸਿਆ ਕਿ ਉਸਦਾ ਪਿਤਾ ਪਹਿਲਾਂ ਵੀ ਉਨ੍ਹਾਂ ਦੀ ਮਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। 

ਮੁਲਜ਼ਮ ਨੇ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਬੱਚੇ ਸਕੂਲ ਗਏ ਹੋਏ ਸਨ। ਇਸ ਦੌਰਾਨ ਹੋਮਗਾਰਡ ਅਮਰ ਸਿੰਘ ਨੇ ਆਪਣੀ ਪਤਨੀ ਨਾਲ ਬਹਿਸ ਦੌਰਾਨ ਕੁੱਟਮਾਰ ਕਰ ਦਿੱਤੀ। ਇਸ ਤੋਂ ਬਾਅਦ ਵੀ ਜਦੋਂ ਉਸਦੀ ਤਸੱਲੀ ਨਾ ਹੋਈ  ਤਾਂ ਉਸ ’ਤੇ ਮਿੱਟੀ ਦਾ ਤੇਲ ਛਿੜਕ ਕੇ ਘਰਵਾਲੀ ਨੂੰ ਜਿਊਂਦਾ ਸਾੜ ਦਿੱਤਾ। 

ਦੁਪਹਿਰ ਬਾਅਦ ਜਦੋਂ ਬੱਚੇ ਸਕੂਲ ਤੋਂ ਵਾਪਸ ਆਏ ਤਾਂ ਉਨ੍ਹਾਂ ਘਰ ਦੋ ਦਰਵਾਜ਼ੇ ’ਤੇ ਤਾਲਾ ਲਟਕਦਾ ਦੇਖਿਆ। ਪਿੰਡ ਵਾਲਿਆਂ ਨੇ ਜਦੋਂ ਕਮਰੇ ਦਾ ਤਾਲਾ ਤੋੜਿਆ ਤਾਂ ਰੂਪਾ ਦੇਵੀ ਦਾ ਲਾਸ਼ ਵੇਖ ਹੈਰਾਨ ਰਹਿ ਗਏ। ਪੁਲਿਸ ਨੇ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ। 
ਮਾਂ ਦੀ ਮੌਤ ਤੋਂ ਬਾਅਦ ਬੱਚਿਆਂ ਦਾ ਰੋ-ਰੋ ਬੁਰਾ ਹਾਲ ਹੈ, ਉੱਥੇ ਹੀ ਹੋਮਗਾਰਡ ਦੁਆਰਾ ਆਪਣੀ ਪਤਨੀ ਦਾ ਕੀਤੇ ਗਏ ਕਤਲ ਦੀ ਖ਼ਬਰ ਸੁਣ ਪੂਰੇ ਪਿੰਡ ਵਾਲੇ ਹੈਰਾਨ ਹਨ।  

ਇਹ ਵੀ ਪੜ੍ਹੋ : ਪੈਰੀਂ ਹੱਥ ਲਾਉਣ ਲੱਗਿਆ ਨੌਜਵਾਨ, ਬਜ਼ੁਰਗ ਬੀਬੀ ਦੇ ਕੰਨਾਂ ’ਚੋਂ ਵਾਲੀਆਂ ਖਿੱਚ ਹੋਇਆ ਫ਼ਰਾਰ

 

Read More
{}{}