Home >>Punjab

ਨਸ਼ੇ ਦਾ ਕਹਿਰ ਬਰਕਰਾਰ; ਲੁਧਿਆਣਾ ਦੀ ਸੜਕ 'ਤੇ ਸ਼ਰੇਆਮ ਨਸ਼ਾ ਵੇਚ ਰਿਹੈ ਬਜ਼ੁਰਗ, ਦੇਖੋ ਵੀਡੀਓ

Drug Viral video: ਪੰਜਾਬ ਵਿੱਚ ਨਸ਼ੇ ਦਾ ਕਹਿਰ ਜਾਰੀ ਹੈ। ਸਰਕਾਰ ਬਦਲ ਚੁੱਕੀ ਹੈ ਪਰ ਪੰਜਾਬ ਵਿੱਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ (Drug Deaths in Punjab) ਹੈ। ਜਿੱਥੇ ਮ੍ਰਿਤਕ ਨੌਜਵਾਨਾਂ ਦੀਆਂ ਮਾਵਾਂ ਭੁੱਬਾਂ ਮਾਰ ਇਨਸਾਫ ਲਈ ਭਗਵੰਤ ਮਾਨ ਸਰਕਾਰ ਅੱਗੇ ਦੁਹਾਈ ਪਾ ਰਹੀਆਂ ਹਨ ਉੱਥੇ ਹੀ ਵਿਰੋਧੀ ਪੰਜਾਬ ਦੇ ਬਣ ਰਹੇ ਇਸ ਤਰ੍ਹਾਂ ਦਾ ਹਾਲਾਤਾਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ।  

Advertisement
ਨਸ਼ੇ ਦਾ ਕਹਿਰ ਬਰਕਰਾਰ; ਲੁਧਿਆਣਾ ਦੀ ਸੜਕ 'ਤੇ ਸ਼ਰੇਆਮ ਨਸ਼ਾ ਵੇਚ ਰਿਹੈ ਬਜ਼ੁਰਗ, ਦੇਖੋ ਵੀਡੀਓ
Stop
Updated: Nov 17, 2022, 12:04 PM IST

Drug Viral Video:  ਪੰਜਾਬ ਵਿੱਚ ਨਸ਼ਾ ਇੱਕ ਵੱਡੀ ਸਮੱਸਿਆ ਹੈ। ਪੰਜਾਬ ਵਿੱਚ ਸਰਕਾਰਾਂ ਦੇ ਦਾਅਵੇ ਲਗਾਤਾਰ ਨਸ਼ੇ ਨੂੰ ਲੈ ਕੇ ਫੇਲ੍ਹ ਹੁੰਦੇ ਵਿਖਾਈ ਦੇ ਰਹੇ ਹਨ। ਸੋਸ਼ਲ ਮੀਡਿਆ 'ਤੇ ਅਕਸਰ ਡਰੱਗ, ਨਸ਼ਿਆਂ ਨਾਲ ਜੁੜੀਆਂ ਵੀਡੀਓ ਵੇਖਣ ਨੂੰ ਮਿਲਦੀਆਂ ਹਨ। ਇਕ ਅਜਿਹਾ ਹੀ ਵੀਡੀਓ ਲੁਧਿਆਣਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿਸ ਵਿਚ ਸਾਫ਼ ਦਿਖਾਈ ਦੇਖ ਰਿਹਾ ਹੈ ਕਿ ਪੰਜਾਬ ਦੀਆਂ ਸੜਕਾਂ 'ਤੇ ਅੱਜ ਵੀ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ਵਿੱਚ ਨਸ਼ੇ ਦੀ ਤਸਕਰੀ ਖੁੱਲ੍ਹੇਆਮ ਹੋ ਰਹੀ ਹੈ। ਸ਼ਹਿਰ ਵਿੱਚ ਭੰਗ ਅਤੇ ਚਿਤਾ ਸ਼ਰੇਆਮ ਵਿਕ ਰਿਹਾ ਹੈ ਅਤੇ ਜ਼ਿਲ੍ਹਾ ਪੁਲਿਸ ਅੱਖਾਂ ਬੰਦ ਕਰਕੇ ਬੈਠੀ ਹੈ।  

ਇਹ ਵਾਇਰਲ ਵੀਡੀਓ ਚੀਮਾ ਚੌਕ ਦੇ ਨੇੜੇ ਦੇ ਇਲਾਕੇ ਦੀ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਉਹੀ ਇਲਾਕਾ ਹੈ ਜਿੱਥੇ ਡੀਜੀਪੀ ਗੌਰਵ ਯਾਦਵ ਛਾਪੇਮਾਰੀ ਕਰਨ ਪਹੁੰਚੇ ਸਨ। ਨਸ਼ਾ ਤਸਕਰਾਂ ਨੂੰ ਇੱਕ ਘੰਟੇ ਪਹਿਲਾਂ ਹੀ ਸੁਨੇਹਾ ਮਿਲ ਗਿਆ ਸੀ ਕਿ ਛਾਪਾ ਮਾਰਨਾ ਹੈ, ਜਿਸ ਤੋਂ ਬਾਅਦ ਬਦਮਾਸ਼ ਫ਼ਰਾਰ ਹੋ ਗਏ ਸਨ। ਪੁਲਿਸ ਦੇ ਹੱਥਾਂ ਵਿੱਚ ਹੈਰੋਇਨ ਦੀਆਂ ਛੋਟੀਆਂ ਬੋਰੀਆਂ ਹੀ ਸਨ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਇਕ ਵਿਅਕਤੀ ਪਾਰਕ ਨੇੜੇ ਕੁਰਸੀ 'ਤੇ ਬੈਠ ਕੇ ਨਸ਼ਾ ਵੇਚ ਰਿਹਾ ਹੈ। ਨਾਬਾਲਗ ਨੌਜਵਾਨ ਆਉਂਦੇ ਹਨ ਅਤੇ ਉਸ ਤੋਂ 70 ਰੁਪਏ ਵਿੱਚ ਭੰਗ ਦੀਆਂ ਪੂਰੀਆਂ ਖਰੀਦਦੇ ਹਨ। ਇਸ ਤਰ੍ਹਾਂ ਸ਼ਹਿਰ 'ਚ ਸੜਕਾਂ 'ਤੇ ਖੁੱਲ੍ਹੇਆਮ ਨਸ਼ੇ ਦੀ ਵਿੱਕਰੀ ਨਸ਼ਾ ਤਸਕਰਾਂ ਨਾਲ ਪੁਲਿਸ ਦੀ ਮਿਲੀਭੁਗਤ ਨੂੰ ਦਰਸਾਉਂਦੀ ਹੈ |

Drug Viral video----

ਇਹ ਵੀ ਪੜ੍ਹੋ: 19 ਸਾਲਾ ਕੁੜੀ ਨੇ 70 ਸਾਲਾ ਬਾਬੇ ਨਾਲ ਕੀਤਾ ਵਿਆਹ! ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼ 

ਇਸ ਦੌਰਾਨ ਚੀਮਾ ਚੌਕ ਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਥੇ ਨਸ਼ਾ ਵੇਚਣਾ ਕੋਈ ਨਵੀਂ ਗੱਲ ਨਹੀਂ ਹੈ। ਔਰਤਾਂ ਪਾਨ ਦੀਆਂ ਦੁਕਾਨਾਂ 'ਤੇ ਖੁੱਲ੍ਹੇਆਮ ਗਾਂਜਾ ਵੇਚਦੀਆਂ ਹਨ। ਕਿਹਾ ਜਾ ਰਿਹਾ ਹੈ ਕਿ ਇਸ ਬਾਰੇ ਇਲਾਕਾ ਪੁਲਿਸ ਨੂੰ ਸਭ ਪਤਾ ਹੈ। ਇਲਾਕਾ ਪੁਲਿਸ ਨੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਅਣਗੌਲਿਆ ਕੀਤਾ ਹੋਇਆ ਹੈ। ਜੇਕਰ ਕੋਈ ਵਿਅਕਤੀ ਇਨ੍ਹਾਂ ਨਸ਼ਾ ਤਸਕਰਾਂ ਦਾ ਵਿਰੋਧ ਕਰਦਾ ਹੈ ਤਾਂ ਇਹ ਲੋਕ ਉਸ ਵਿਅਕਤੀ ਦੀ ਕੁੱਟਮਾਰ ਕਰਦੇ ਹਨ। ਇਸ ਇਲਾਕੇ ਵਿੱਚ ਰਾਤ ਨੂੰ ਸ਼ਰਾਬ ਪੀਣ ਲਈ ਲੋਕਾਂ ਨਾਲ ਝਗੜਾ ਕਰਨਾ ਵੀ ਆਮ ਗੱਲ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀ ਸੋਸ਼ਲ ਮੀਡੀਆ 'ਤੇ ਇੱਕ ਲੜਕੀ ਦਾ ਵੀਡੀਓ ਵਾਇਰਲ ਹੋਇਆ ਸੀ ਜਿਸ ਵਿਚ ਲੜਕੀ ਖੜੀ ਵਿਖਾਈ ਦੇ ਰਹੀ ਸੀ। ਚੂੜਾ ਪਾਇਆ ਹੋਇਆ ਸੀ , ਜਿਸ ਤੋਂ ਇਸਦੇ ਨਵ ਵਿਆਹੁਤਾ ਹੋਣ ਬਾਰੇ ਪਤਾ ਲਗਦਾ ਹੈ। ਲੜਕੀ ਮਸਾਂ ਆਪਣੇ ਪੈਰਾਂ 'ਤੇ ਖਲੋਤੀ ਹੋਈ ਸੀ। ਉਸ ਕੋਲੋਂ ਇੱਕ ਪੈਰ ਵੀ ਪੁਲਾਂਘ ਨਹੀਂ ਪੁੱਟਿਆ ਜਾ ਰਿਹਾ ਸੀ, ਹੇਠਾਂ ਨੂੰ ਡਿੱਗਦੀ ਜਾਪ ਰਹੀ ਸੀ। ਨਾ ਤਾਂ ਲੜਕੀ ਤੋਂ ਬੈਠਿਆ ਜਾ ਰਿਹਾ ਹੈ ਅਤੇ ਨਾ ਹੀ ਪੈਰਾਂ ਉਪਰ ਖੜੀ ਹੋ ਪਾ ਰਹੀ ਸੀ।

Read More
{}{}