Home >>Punjab

Patiala News: ਬੁਲਟ ਤੇ ਗੱਡੀ ਦੀ ਭਿਆਨਕ ਟੱਕਰ, ਦੋ ਨੌਜਵਾਨ ਬੁਰੀ ਤਰ੍ਹਾਂ ਡਿੱਗੇ, ਇੱਕ ਦੀ ਹਾਲਤ ਗੰਭੀਰ

Nabha Road Accident News: ਗੱਡੀ ਅਤੇ ਬੁਲਟ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਇੰਨੀ ਭਿਆਨਕ ਸੀ ਕਿ ਬੁਲਟ ਮੋਟਰ ਸਾਈਕਲ 'ਤੇ ਸਵਾਰ ਦੋ ਨੌਜਵਾਨ ਕਾਰ ਦੇ ਨਾਲ ਟਕਰਾਉਣ ਤੋਂ ਬਾਅਦ ਸਿੱਧਾ ਧਰਤੀ ਤੇ ਡਿੱਗ ਪਏ।

Advertisement
Patiala News: ਬੁਲਟ ਤੇ ਗੱਡੀ ਦੀ ਭਿਆਨਕ ਟੱਕਰ, ਦੋ ਨੌਜਵਾਨ ਬੁਰੀ ਤਰ੍ਹਾਂ ਡਿੱਗੇ, ਇੱਕ ਦੀ ਹਾਲਤ ਗੰਭੀਰ
Stop
Rajan Nath|Updated: Aug 01, 2023, 10:11 AM IST

Patiala's Nabha Road Accident News: ਪੰਜਾਬ ਵਿੱਚ ਰੋਜ਼ਾਨਾ ਸੜਕੀ ਹਾਦਸਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਸੜਕ ਹਾਦਸਿਆਂ ਵਿੱਚ ਰੋਜ਼ ਕੀਮਤੀ ਜਾਨਾਂ ਜਾ ਰਹੀਆਂ ਹਨ। ਇਸੇ ਤਰ੍ਹਾਂ ਨਾਭਾ ਪਟਿਆਲਾ ਰੋਡ ਸਥਿਤ ਪ੍ਰਾਈਵੇਟ ਫੈਕਟਰੀ ਵਿੱਚੋਂ ਛੁੱਟੀ ਕਰਕੇ ਦੋ ਨੌਜਵਾਨ ਆਪਣੇ ਬੁਲਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੀ ਵਰਨਾ ਗੱਡੀ ਨਾਲ ਟੱਕਰ ਹੋ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੁਲਟ ਮੋਟਰਸਾਈਕਲ ਜਦੋਂ ਕਾਰ ਨਾਲ ਟਕਰਾਉਂਦਾ ਹੈ ਤਾਂ 2 ਨੌਜਵਾਨ ਉੱਛਲ ਕੇ ਸੜਕ 'ਤੇ ਡਿੱਗ ਜਾਂਦੇ ਹਨ।  

ਗੱਡੀ ਬੁਲਟ ਮੋਟਰਸਾਈਕਲ ਨੂੰ ਘੜੀਸਦੀ ਹੋਈ ਨਾਲ ਲੈ ਜਾਂਦੀ ਹੈ। ਬੁਲਟ ਮੋਟਰ ਸਾਈਕਲ ਸਵਾਰ ਗਗਨਦੀਪ ਸਿੰਘ, ਜਿਸਦੀ ਉਮਰ 19 ਸਾਲ ਦੱਸੀ ਜਾ ਰਹੀ ਹੈ, ਉਸਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ ਅਤੇ ਉਸਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ। ਦੂਜੇ ਪਾਸੇ ਵਿਵੇਕ ਸਿੰਘ ਦੇ ਗੰਭੀਰ ਸੱਟਾ ਲੱਗੀਆ ਹਨ। ਇਸ ਦੌਰਾਨ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  

ਇਸ ਹਾਦਸੇ ਦੀ ਸੀਸੀਟੀਵੀ ਵੇਖ ਕੇ ਤੁਹਾਡੇ ਲੂਹ ਕੰਡੇ ਖੜੇ ਹੋ ਜਾਣਗੇ। ਗੱਡੀ ਅਤੇ ਬੁਲਟ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਇੰਨੀ ਭਿਆਨਕ ਸੀ ਕਿ ਬੁਲਟ ਮੋਟਰ ਸਾਈਕਲ 'ਤੇ ਸਵਾਰ ਦੋ ਨੌਜਵਾਨ ਕਾਰ ਦੇ ਨਾਲ ਟਕਰਾਉਣ ਤੋਂ ਬਾਅਦ ਸਿੱਧਾ ਧਰਤੀ ਤੇ ਡਿੱਗ ਪੈਂਦੇ ਹਨ, ਅਤੇ ਕਾਰ ਚਾਲਕ ਬੁਲਟ ਨੂੰ ਘੜੀਸਦਾ ਹੋਇਆ ਨਾਲ ਹੀ ਲੈ ਜਾਂਦਾ ਹੈ। 

ਇਸ ਦੌਰਾਨ ਦੋਵੇਂ ਨੌਜਵਾਨਾਂ ਨੂੰ ਪਹਿਲਾਂ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਮੌਕੇ 'ਤੇ ਡਾਕਟਰਾਂ ਵੱਲੋਂ ਗਗਨਦੀਪ ਸਿੰਘ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਅਤੇ ਵਿਵੇਕ ਸਿੰਘ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਬਸ ਉਸ ਦੀਆ ਬਾਹਾਂ 'ਤੇ ਕਾਫੀ ਸੱਟਾਂ ਲੱਗੀਆਂ ਹਨ।

ਇਸ ਮੌਕੇ ਗਗਨਦੀਪ ਸਿੰਘ ਦੀ ਮਾਤਾ ਜਸਵੀਰ ਕੌਰ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ ਤੇ ਉਸਦੇ ਬੇਟੇ ਦੀ ਹਾਲਤ ਕਾਫੀ ਗੰਭੀਰ ਹੈ, ਜਿਸ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

ਨਾਭਾ ਸਰਕਾਰੀ ਹਸਪਤਾਲ ਦੇ ਡਾਕਟਰ ਪ੍ਰਭਸਿਮਰਨ ਸਿੰਘ ਨੇ ਦੱਸਿਆ ਕਿ ਐਕਸੀਡੈਂਟ ਮਾਮਲੇ ਵਿੱਚ ਗਗਨਦੀਪ ਸਿੰਘ ਅਤੇ ਵਿਵੇਕ ਸਿੰਘ ਨੂੰ ਜੇਰੇ ਇਲਾਜ ਲਈ ਲਿਆਂਦਾ ਗਿਆ ਸੀ ਜਿਸ ਵਿੱਚ ਗਗਨਦੀਪ ਸਿੰਘ ਦੇ ਸਿਰ ਤੇ ਗੰਭੀਰ ਸੱਟਾ ਲੱਗੀਆਂ ਹਨ, ਜਿਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ ਅਤੇ ਵਿਵੇਕ ਸਿੰਘ ਦੀ ਹਾਲਤ ਠੀਕ ਹੈ ਅਤੇ ਉਸ ਦੀਆਂ ਬਾਹਾਂ ਤੇ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ: Punjab News: ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰ ਦੁਕਾਨਦਾਰ 'ਤੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ, ਤਿੰਨ ਜ਼ਖ਼ਮੀ   

(For more news apart from Patiala's Nabha Bullet motorcyle and Verna Car Road Accident News, stay tuned to Zee PHH)

Read More
{}{}