Home >>Punjab

Pathankot News: ਨਾੜ ਨੂੰ ਅੱਗ ਲੱਗਣ ਕਾਰਨ ਥਾਣਾ ਸਦਰ ਦੀ ਇਮਾਰਤ ਵਿੱਚ ਖੜ੍ਹੀਆਂ ਗੱਡੀਆਂ ਨੂੰ ਲੱਗੀ ਅੱਗ

Pathankot News: ਜਾਣਕਾਰੀ ਮੁਤਾਬਿਕ ਪਿੰਡ ਕਾਨਵਾਂ ਵਿੱਚ ਸਥਿਤ ਥਾਣਾ ਸਦਰ ਦੀ ਪੁਰਾਣੀ ਇਮਾਰਤ ਵਿੱਚ ਪੁਲਿਸ ਵੱਲੋਂ ਪੁਰਾਣੇ ਵਾਹਨ ਰੱਖੇ ਜਾਂਦੇ ਹਨ। ਜਿਨ੍ਹਾਂ ਵਿੱਚੋਂ ਕੁੱਝ ਤਾਂ ਪੁਲਿਸ ਚੁੱਕ ਕੇ ਲੈ ਗਈ ਸੀ, ਪਰ ਕਈ ਵਾਹਨ ਅਜੇ ਵੀ ਇਸ ਇਮਾਰਤ ਦੀ ਗਰਾਊਂਡ ਵਿੱਚ ਪਏ ਸਨ।

Advertisement
Pathankot News: ਨਾੜ ਨੂੰ ਅੱਗ ਲੱਗਣ ਕਾਰਨ ਥਾਣਾ ਸਦਰ ਦੀ ਇਮਾਰਤ ਵਿੱਚ ਖੜ੍ਹੀਆਂ ਗੱਡੀਆਂ ਨੂੰ ਲੱਗੀ ਅੱਗ
Stop
Manpreet Singh|Updated: May 15, 2024, 05:52 PM IST

Pathankot News: ਪਠਾਨਕੋਟ ਅਧੀਨ ਪੈਂਦੇ ਭੋਆ ਹਲਕਾ ਵਿੱਚ ਕਿਸਾਨ ਨੇ ਖੇਤਾਂ ਵਿੱਚ ਨਾੜ ਨੂੰ ਅੱਗ ਲਗਾ ਦਿੱਤੀ। ਅੱਗ ਐਨੇ ਜਿਹੜੀ ਭੜਕ ਗਈ ਕਿ ਖੇਤ ਨਾਲ ਲੱਗਦੇ ਥਾਣੇ ਦੀ ਪੁਰਾਣੀ ਇਮਾਰਤ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਥਾਣੇ ਦੀ ਇਮਾਰਤ ਵਿੱਚ ਖੜ੍ਹੀਆਂ ਕਈ ਗੱਡੀਆਂ ਨੂੰ ਅੱਗ ਲੱਗ ਗਈ। ਅੱਗ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ ’ਤੇ ਪੁੱਜੀਆਂ ਗਈਆਂ। ਜਿਨ੍ਹਾਂ ਨੇ ਕੜ੍ਹੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਪੁਲਿਸ ਵੱਲੋਂ ਕਣਕ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਥਾਣੇ ਵਿੱਚ ਰੱਖੇ ਜਾਂਦੇ ਹਨ ਪੁਰਾਣੇ ਵਾਹਨ

ਜਾਣਕਾਰੀ ਮੁਤਾਬਿਕ ਪਿੰਡ ਕਾਨਵਾਂ ਵਿੱਚ ਸਥਿਤ ਥਾਣਾ ਸਦਰ ਦੀ ਪੁਰਾਣੀ ਇਮਾਰਤ ਵਿੱਚ ਪੁਲਿਸ ਵੱਲੋਂ ਪੁਰਾਣੇ ਵਾਹਨ ਰੱਖੇ ਜਾਂਦੇ ਹਨ। ਜਿਨ੍ਹਾਂ ਵਿੱਚੋਂ ਕੁੱਝ ਤਾਂ ਪੁਲਿਸ ਚੁੱਕ ਕੇ ਲੈ ਗਈ ਸੀ, ਪਰ ਕਈ ਵਾਹਨ ਅਜੇ ਵੀ ਇਸ ਇਮਾਰਤ ਦੀ ਗਰਾਊਂਡ ਵਿੱਚ ਪਏ ਸਨ। ਜਿਨ੍ਹਾਂ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਮੁੱਖ ਕਾਰਨ ਕਿਸਾਨ ਵੱਲੋਂ ਆਪਣੇ ਖੇਤਾਂ 'ਚ ਨਾੜ ਨੂੰ ਅੱਗ ਲਗਾਉਣਾ ਦੱਸਿਆ ਜਾ ਰਿਹਾ ਹੈ। ਜਿਸ ਨੇ ਥਾਣਾ ਸਦਰ ਦੀ ਗਰਾਊਂਡ 'ਚ ਖੜ੍ਹੇ ਵਾਹਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਜਿਸ ਦਾ ਪੁਲਿਸ ਨੂੰ ਪਤਾ ਲੱਗਦਿਆਂ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਕਾਰਨ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ।

ਪੁਲਿਸ ਨੇ ਮਾਮਲਾ ਕੀਤਾ ਦਰਜ

ਇਹ ਵੀ ਪੜ੍ਹੋ: Gurdaspur News: ਸ਼ੈਰੀ ਕਲਸੀ ਦੀ ਪਤਨੀ ਰਾਜਬੀਰ ਕੌਰ ਨੇ ਰੋਡ ਸ਼ੋਅ ਕੱਢਿਆ, ਬੋਲੇ- ਦੂਜੀਆਂ ਪਾਰਟੀਆਂ ਸਿਰਫ਼ ਗੱਲਾਂ ਕਰਦੀਆਂ...

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਨੇ ਦੱਸਿਆ ਕਿ ਥਾਣਾ ਸਦਰ ਦੀ ਪੁਰਾਣੀ ਇਮਾਰਤ ਵਿੱਚ ਅਜੇ ਵੀ ਕੁਝ ਵਾਹਨ ਖੜ੍ਹੇ ਸਨ, ਜਿਸ ਕਾਰਨ 10 ਦੇ ਕਰੀਬ ਵਾਹਨਾਂ ਨੂੰ ਅੱਗ ਲੱਗ ਗਈ ਹੈ। ਜਿਸ ਵਿਅਕਤੀ ਨੇ ਕਣਕ ਦੀ ਨਾੜ ਨੂੰ ਅੱਗ ਲਗਾਈ ਗਈ ਹੈ, ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Punjab Paddy: ਪੰਜਾਬ ਅੰਦਰ ਅੱਜ ਤੋਂ ਕਿਸਾਨ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ, ਜਾਣੋ ਕੀ-ਕੀ ਹੈ ਵਿਸ਼ੇਸ਼ ਹਦਾਇਤਾਂ

 

Read More
{}{}