Home >>Punjab

Partap Singh Bajwa: ਬਾਜਵਾ ਨੇ ਪੰਜਾਬ 'ਚ ਜੂਨ ਮਹੀਨੇ 'ਚ ਵੋਟਿੰਗ ਕਰਵਾਉਣ ਨੂੰ ਦਿੱਤਾ ਸਾਜ਼ਿਸ਼ ਕਰਾਰ; ਕਿਹਾ-'ਕਿਸਾਨਾਂ ਦੀ ਘੱਟ...

Partap Singh Bajwa:  ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦਾ ਸ਼ਡਿਊਲ ਐਲਾਨ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਪੂਰੇ ਦੇਸ਼ ਵਿੱਚ 7 ਗੇੜ ਵਿੱਚ ਵੋਟਿੰਗ ਕਰਵਾਉਣ ਦਾ ਫ਼ੈਸਲਾ ਲਿਆ ਗਿਆ।

Advertisement
Partap Singh Bajwa: ਬਾਜਵਾ ਨੇ ਪੰਜਾਬ 'ਚ ਜੂਨ ਮਹੀਨੇ 'ਚ ਵੋਟਿੰਗ ਕਰਵਾਉਣ ਨੂੰ ਦਿੱਤਾ ਸਾਜ਼ਿਸ਼ ਕਰਾਰ; ਕਿਹਾ-'ਕਿਸਾਨਾਂ ਦੀ ਘੱਟ...
Stop
Ravinder Singh|Updated: Mar 20, 2024, 07:34 PM IST

Partap Singh Bajwa:  ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦਾ ਸ਼ਡਿਊਲ ਐਲਾਨ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਪੂਰੇ ਦੇਸ਼ ਵਿੱਚ 7 ਗੇੜ ਵਿੱਚ ਵੋਟਿੰਗ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਪੰਜਾਬ ਵਿੱਚ ਆਖਰੀ ਗੇੜ ਵਿੱਚ 1 ਜੂਨ ਨੂੰ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।

ਇਸ ਦਰਮਿਆਨ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿੱਚ ਜੂਨ ਮਹੀਨੇ ਵਿੱਚ ਚੋਣਾਂ ਕਰਵਾਉਣ ਨੂੰ ਇੱਕ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੂਨ ਮਹੀਨੇ ਵਿੱਚ ਕਿਸਾਨ ਝੋਨੇ ਦੀ ਲੁਆਈ ਵਿੱਚ ਰੁੱਝੇ ਹੋਏ ਹੁੰਦੇ ਹਨ। ਇਸ ਕਾਰਨ ਕਿਸਾਨਾਂ ਦੀ ਵੋਟ ਫ਼ੀਸਦੀ ਘਟੇਗੀ।

ਬਾਜਵਾ ਨੇ ਅੱਗੇ ਕਿਹਾ ਕਿ ਕਿਸਾਨਾਂ ਦੀ ਵੋਟ ਘੱਟ ਪਵੇ ਇਸ ਲਈ ਇਹ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਨੇ ਕਿਹਾ ਕਿ 4-5 ਫ਼ੀਸਦੀ ਕਿਸਾਨ ਅਤੇ ਮਜ਼ਦੂਰ ਘੱਟ ਵੋਟ ਪਾਉਣ ਲਈ ਪੁੱਜਣਗੇ ਕਿਉਂਕਿ ਉਨ੍ਹਾਂ ਦਾ ਧਿਆਨ ਝੋਨੇ ਵੱਲ ਹੋਵੇਗਾ। ਕਿਸਾਨਾਂ ਦੀ ਵੋਟ ਘੱਟਣ ਪੈਣ ਨਾਲ ਖਾਸ ਸਿਆਸੀ ਪਾਰਟੀ ਨੂੰ ਫਾਇਦਾ ਪੁੱਜੇਗਾ।

ਇਹ ਵੀ ਪੜ੍ਹੋ : Sidhu Moose Wala News: ਕੇਂਦਰ ਸਰਕਾਰ ਵੱਲੋਂ ਮੂਸੇਵਾਲਾ ਦੀ ਮਾਂ ਦੀ ਪ੍ਰੈਗਨੈਂਸੀ ਰਿਪੋਰਟ ਤਲਬ; 'ਆਪ' ਵੱਲੋਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ

ਇਸ ਦੌਰਾਨ ਉਨ੍ਹਾਂ ਨੇ ਭਾਰਤੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਤਾਰੀਕ ਬਦਲੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ 'ਚ ਲੋਕ ਸਭਾ ਦੀ ਚੋਣ ਹਰਿਆਣਾ ਅਤੇ ਕਾਂਗਰਸ ਦੇ ਨਾਲ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਬੀਜੇਪੀ ਸਾਰੀਆਂ ਥਾਵਾਂ ਤੋਂ ਫਰੀ ਹੋ ਕੇ ਅਖੀਰ 'ਚ ਪੰਜਾਬ 'ਚ ਆਪਣਾ ਤੰਤਰ ਵਰਤੇਗੀ ਤਾਂ ਪੰਜਾਬ 'ਚ ਨਿਰਪੱਖ ਚੋਣਾਂ ਨਹੀਂ ਹੋਣਗੀਆਂ।

ਇਸ ਦੌਰਾਨ ਬਾਜਵਾ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਉਪਰ ਨਿਸ਼ਾਨਾ ਸਾਧਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡਾ ਆਮ ਆਦਮੀ ਪਾਰਟੀ ਨਾਲ ਗਠਜੋੜ ਹੋ ਜਾਂਦਾ ਤਾਂ ਕੁਝ ਨਹੀਂ ਰਹਿਣਾ ਚਾਹੀਦਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਹੋ ਗਿਆ ਤਾਂ ਭਾਜਪਾ ਦਾ ਕੁਝ ਨਹੀਂ ਬਚੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੇ ਪੰਜਾਬ ਦਾ ਕੋਈ ਵੀ ਮੁੱਦਾ ਹੱਲ ਨਹੀਂ ਕਰਵਾਇਆ।

ਇਹ ਵੀ ਪੜ੍ਹੋ : Mansa News: ਮਾਨਸਾ 'ਚ ਅਣਖ਼ ਖ਼ਾਤਰ ਦੋਹਰੇ ਕਤਲ ਕਾਂਡ ਵਿੱਚ ਤਿੰਨ ਮੁਲਜ਼ਮ ਗ੍ਰਿਫਤਾਰ

 

Read More
{}{}