Home >>Punjab

Gurdaspur News: ਭਾਰਤ-ਪਾਕਿਸਤਾਨ ਸਰਹੱਦ 'ਤੇ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਕੀਤੇ 21 ਰਾਉਂਡ ਫਾਇਰ

Gurdaspur News:  ਗੁਰਦਾਸਪੁਰ ਦੀ ਆਦੀਆ ਚੈਕ ਪੋਸਟ 'ਤੇ ਬੀਤੀ ਦੇਰ ਰਾਤ ਪਾਕਿਸਤਾਨੀ ਡਰੋਨ ਮੁੜ ਦੇਖਿਆ ਗਿਆ, ਜਿਸ 'ਤੇ ਬੀ.ਐਸ.ਐਫ ਦੇ ਜਵਾਨਾਂ ਨੇ 21 ਰਾਉਂਡ ਫਾਇਰ ਕੀਤੇ ਅਤੇ ਇਕ ਇਲੂ ਬੰਬ ਵੀ ਦਾਗਿਆ।   

Advertisement
Gurdaspur News: ਭਾਰਤ-ਪਾਕਿਸਤਾਨ ਸਰਹੱਦ 'ਤੇ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਕੀਤੇ 21 ਰਾਉਂਡ ਫਾਇਰ
Stop
Riya Bawa|Updated: Oct 22, 2023, 08:34 AM IST

Gurdaspur News:  ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਆਏ ਦਿਨ ਡਰੋਨ ਨਾਲ ਜੁੜੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਤਾਜਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ  ਭਾਰਤ-ਪਾਕਿਸਤਾਨ ਸਰਹੱਦ (India Pakistan International Border) 'ਤੇ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਉੱਡਿਆ, ਜਿਸ ਦੀ ਆਵਾਜ਼ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਸੁਣੀ। 

ਗੁਰਦਾਸਪੁਰ ਦੀ ਆਦੀਆ ਚੈਕ ਪੋਸਟ 'ਤੇ ਬੀਤੀ ਦੇਰ ਰਾਤ ਪਾਕਿਸਤਾਨੀ ਡਰੋਨ ਮੁੜ ਦੇਖਿਆ ਗਿਆ, ਜਿਸ 'ਤੇ ਬੀ.ਐਸ.ਐਫ ਦੇ ਜਵਾਨਾਂ ਨੇ 21 ਰਾਉਂਡ ਫਾਇਰ ਕੀਤੇ ਅਤੇ ਇਕ ਇਲੂ ਬੰਬ ਵੀ ਦਾਗਿਆ। ਇਹ ਡਰੋਨ 40 ਸਕਿੰਟ ਤੱਕ ਭਾਰਤੀ ਸਰਹੱਦ 'ਚ ਘੁੰਮਣ ਤੋਂ ਬਾਅਦ ਵਾਪਸ ਪਾਕਿਸਤਾਨ ਵੱਲ ਚਲਾ ਗਿਆ।

ਇਹ ਵੀ ਪੜ੍ਹੋ: Ferozepur News: BSF ਨੇ ਫ਼ਿਰੋਜ਼ਪੁਰ 'ਚ ਫੜਿਆ ਪਾਕਿਸਤਾਨੀ ਡਰੋਨ, ਫੌਜ ਨੇ ਸਰਚ ਆਪ੍ਰੇਸ਼ਨ ਕੀਤਾ ਸ਼ੁਰੂ

ਗੌਰਤਲਬ ਹੈ ਕਿ ਬੀਐਸਐਫ ਨੇ ਫ਼ਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਡਰੋਨ ਬਰਾਮਦ ਕੀਤਾ ਸੀ। ਇਹ ਡਰੋਨ ਬੀਐਸਐਫ ਨੇ ਸਰਹੱਦੀ ਪਿੰਡ ਚੱਕ ਭੰਗੇ ਵਾਲਾ ਦੇ ਨੇੜਿਓਂ ਬਰਾਮਦ ਕੀਤਾ ਸੀ। ਬੀਐਸਐਸ ਨੂੰ 14 ਅਕਤੂਬਰ ਦੀ ਦੇਰ ਸ਼ਾਮ ਡਰੋਨ ਬਾਰੇ ਜਾਣਕਾਰੀ ਮਿਲੀ ਸੀ।

 

Read More
{}{}