Home >>Punjab

Padma Awards 2023: 87 ਸਾਲ ਦੇ ‘ਗੁਰੂ ਦ੍ਰੋਣ’ Gurcharan Singh ਨੂੰ ਮਿਲਿਆ ਪਦਮ ਸ਼੍ਰੀ ਅਵਾਰਡ

1987 ਵਿੱਚ ਗੁਰਚਰਨ ਸਿੰਘ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

Advertisement
Padma Awards 2023: 87 ਸਾਲ ਦੇ ‘ਗੁਰੂ ਦ੍ਰੋਣ’ Gurcharan Singh ਨੂੰ ਮਿਲਿਆ ਪਦਮ ਸ਼੍ਰੀ ਅਵਾਰਡ
Stop
Rajan Nath|Updated: Jan 26, 2023, 11:29 AM IST

Padma Awards 2023, Padma Shri Gurcharan Singh news: ਭਾਰਤ ਸਰਕਾਰ ਵੱਲੋਂ 2023 ਲਈ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਪਦਮ ਪੁਰਸਕਾਰ ਭਾਰਤ ਦੇ ਸਰਵਉੱਚ ਸਨਮਾਨਾਂ ਚੋਂ ਇੱਕ ਹਨ ਅਤੇ ਇਸ ਦੌਰਾਨ 106 ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਸੂਚੀ ਵਿੱਚ 6 ਪਦਮ ਵਿਭੂਸ਼ਣ, 9 ਪਦਮ ਭੂਸ਼ਣ ਅਤੇ 91 ਪਦਮ ਸ਼੍ਰੀ ਅਵਾਰਡ ਦਿੱਤੇ ਗਏ। ਗੌਰਤਲਬ ਹੈ ਕਿ ਇਸ ਦੌਰਾਨ ਸਾਬਕਾ ਫਸਟ ਕਲਾਸ ਕ੍ਰਿਕਟਰ ਅਤੇ ਭਾਰਤ ਦੇ ਸਾਬਕਾ ਕੋਚ ਗੁਰਚਰਨ ਸਿੰਘ ਲਈ ਪਦਮ ਸ਼੍ਰੀ ਐਲਾਨਿਆ ਗਿਆ।  

ਕ੍ਰਿਕਟਰ ਦੇ 'ਗੁਰੂ ਦ੍ਰੋਣ' ਵਜੋਂ ਜਾਣੇ ਜਾਂਦੇ ਗੁਰਚਰਨ ਸਿੰਘ ਦਾ ਜਨਮ 13 ਜੂਨ 1935 ਨੂੰ ਰਾਵਲਪਿੰਡੀ ਵਿਖੇ ਹੋਇਆ ਸੀ ਅਤੇ 1947 ਦੀ ਵੰਡ ਦੌਰਾਨ ਗੁਰਚਰਨ ਸਿੰਘ ਸ਼ਰਨਾਰਥੀ ਵਜੋਂ ਪਟਿਆਲਾ ਆਏ ਸਨ। 

ਗੁਰਚਰਨ ਸਿੰਘ ਨੇ ਪਟਿਆਲਾ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਦੀ ਅਗਵਾਈ ਵਿੱਚ ਆਪਣੇ ਕ੍ਰਿਕਟ ਦਾ ਸਫ਼ਰ ਸ਼ੁਰੂ ਕੀਤਾ ਅਤੇ ਇੱਕ ਕ੍ਰਿਕਟਰ ਵਜੋਂ, ਉਨ੍ਹਾਂ ਨੇ ਪਟਿਆਲਾ, ਦੱਖਣੀ ਪੰਜਾਬ ਅਤੇ ਰੇਲਵੇ ਦੀਆਂ ਟੀਮਾਂ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਕੁੱਲ 37 ਪਹਿਲੀ ਸ਼੍ਰੇਣੀ ਦੇ ਮੈਚ ਖੇਡੇ।

Padma Awards 2023, Padma Shri Gurcharan Singh news: ਗੁਰਚਰਨ ਸਿੰਘ ਦਾ ਫਸਟ ਕਲਾਸ ਕ੍ਰਿਕਟ 'ਚ ਕਰੀਅਰ

ਗੁਰਚਰਨ ਸਿੰਘ ਨੇ ਆਪਣੇ 37 ਪਹਿਲੇ ਦਰਜੇ ਦੇ ਮੈਚਾਂ ਵਿੱਚ 19.96 ਦੀ ਔਸਤ ਨਾਲ 1198 ਦੌੜਾਂ ਬਣਾਈਆਂ। ਇਨ੍ਹਾਂ ਵਿੱਚੋਂ ਇੱਕ ਸੈਂਕੜਾ ਵੀ ਸ਼ਾਮਲ ਹੈ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਗੇਂਦਬਾਜ਼ੀ ਵਿੱਚ 33.50 ਦੀ ਔਸਤ ਨਾਲ 44 ਵਿਕਟਾਂ ਹਾਸਿਲ ਕੀਤੀਆਂ।

ਹਾਲਾਂਕਿ 87 ਸਾਲ ਦੇ ਗੁਰਚਰਨ ਸਿੰਘ ਦਾ ਕ੍ਰਿਕਟ ਕਰੀਅਰ ਘਰੇਲੂ ਕ੍ਰਿਕਟ ਤੋਂ ਅੱਗੇ ਨਹੀਂ ਵਧ ਸਕਿਆ। ਇਸ ਦੌਰਾਨ ਉਨ੍ਹਾਂ ਨੇ ਬਤੌਰ ਕੋਚ ਅਜਿਹੇ ਖਿਡਾਰੀਆਂ ਨੂੰ ਤਰਾਸ਼ਿਆ ਜੋ ਕਿ ਬਾਅਦ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦੇ ਯੋਗ ਬਣੇ।

Padma Awards 2023, Padma Shri Gurcharan Singh news: ਕੋਚਿੰਗ ਵਿੱਚ ਗੁਰਚਰਨ ਸਿੰਘ ਦਾ ਸ਼ਾਨਦਾਰ ਪ੍ਰਦਰਸ਼ਨ

ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ, ਪਟਿਆਲਾ ਤੋਂ ਕੋਚਿੰਗ ਦਾ ਡਿਪਲੋਮਾ ਹਾਸਿਲ ਕਰਨ ਤੋਂ ਬਾਅਦ ਗੁਰਚਰਨ ਸਿੰਘ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਵਿੱਚ ਮੁੱਖ ਕੋਚ ਵਜੋਂ ਸ਼ਾਮਲ ਹੋਏ। 1977 ਤੋਂ 1983 ਵਿੱਚ ਉੱਤਰੀ ਜ਼ੋਨ ਦੇ ਕੋਚ ਵਜੋਂ ਉਨ੍ਹਾਂ ਦਾ ਕਾਰਜਕਾਲ ਸ਼ਾਨਦਾਰ ਸੀ ਅਤੇ 1985 ਵਿੱਚ ਉਨ੍ਹਾਂ ਨੇ ਮਾਲਦੀਵ ਟੀਮ ਦੇ ਮੁੱਖ ਕੋਚ ਵਜੋਂ ਵੀ ਕੰਮ ਕੀਤਾ।

ਇਸ ਤੋਂ ਬਾਅਦ ਗੁਰਚਰਨ ਸਿੰਘ ਨੂੰ 1986-87 ਦੌਰਾਨ ਭਾਰਤੀ ਟੀਮ ਦੇ ਕੋਚ ਦੀ ਜ਼ਿੰਮੇਵਾਰੀ ਮਿਲੀ। ਦੱਸਣਯੋਗ ਹੈ ਕਿ ਗੁਰਚਰਨ ਸਿੰਘ ਨੇ 100 ਤੋਂ ਵੱਧ ਕ੍ਰਿਕਟਰਾਂ ਨੂੰ ਕੋਚਿੰਗ ਦਿੱਤੀ, ਜਿਨ੍ਹਾਂ ਵਿੱਚ 12 ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ।

ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਖਿਡਾਰਿਆਂ ਵਿੱਚ ਕੀਰਤੀ ਆਜ਼ਾਦ, ਮਨਿੰਦਰ ਸਿੰਘ, ਵਿਵੇਕ ਰਾਜ਼ਦਾਨ, ਗੁਰਸ਼ਰਨ ਸਿੰਘ, ਅਜੈ ਜਡੇਜਾ, ਰਾਹੁਲ ਸੰਘਵੀ ਅਤੇ ਮੁਰਲੀ ​​ਕਾਰਤਿਕ ਵਰਗੇ ਕ੍ਰਿਕਟਰਾਂ ਦੇ ਨਾਮ ਸ਼ਾਮਲ ਹਨ। ਕੀਰਤੀ ਆਜ਼ਾਦ, ਮਨਿੰਦਰ ਸਿੰਘ ਅਤੇ ਅਜੇ ਜਡੇਜਾ ਵਰਗੇ ਖਿਡਾਰਿਆਂ ਨੇ ਭਾਰਤ ਲਈ ਵਿਸ਼ਵ ਕੱਪ ਵੀ ਖੇਡਿਆ ਸੀ।

ਇਹ ਵੀ ਪੜ੍ਹੋ: Republic Day 2023: ਦੇਸ਼ ਭਰ 'ਚ ਗਣਤੰਤਰ ਦਿਵਸ ਦਾ ਜਸ਼ਨ; 'ਰਾਫੇਲ ਤੋਂ ਪ੍ਰਚੰਡ ਤੱਕ ਦਿਖੇਗੀ ਦੇਸ਼ ਦੀ ਤਾਕਤ'

Padma Awards 2023, Padma Shri Gurcharan Singh news: 1987 ਵਿੱਚ ਦਰੋਣਾਚਾਰੀਆ ਪੁਰਸਕਾਰ ਵਜੋਂ ਸਨਮਾਨਿਤ 

1987 ਵਿੱਚ ਗੁਰਚਰਨ ਸਿੰਘ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਦੇਸ਼ਪ੍ਰੇਮ ਆਜ਼ਾਦ ਤੋਂ ਬਾਅਦ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਉਹ ਦੂਜੇ ਕ੍ਰਿਕਟ ਕੋਚ ਬਣੇ। 

ਇਹ ਵੀ ਪੜ੍ਹੋ: Padma Shri award 2023: ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਨੂੰ ਮਿਲੇਗਾ ਪਦਮ ਸ਼੍ਰੀ ਅਵਾਰਡ

Read More
{}{}