Home >>Punjab

Onion Price: ਟਮਾਟਰ ਤੋਂ ਬਾਅਦ ਹੁਣ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ

Onion Price: ਹੁਣ ਕਰੀਬ ਇੱਕ ਮਹੀਨੇ ਬਾਅਦ ਪਿਆਜ ਨਵਾਂ ਆਵੇਗਾ ਤੇ ਫਿਰ ਹੀ ਸਸਤਾ ਹੋਵੇਗਾ। ਫਿਲਹਾਲ ਹੁਣ ਪਿਆਜ ਮਹਿੰਗਾ ਹੋਣ ਨਾਲ ਗ੍ਰਾਹਕ ਨੂੰ ਤੇ ਮੁਸ਼ਕਿਲ ਆਉਂਦੀ ਹੀ ਹੈ।  

Advertisement
Onion Price: ਟਮਾਟਰ ਤੋਂ ਬਾਅਦ ਹੁਣ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ
Stop
Riya Bawa|Updated: Oct 28, 2023, 01:00 PM IST

Onion Price: ਆਮ ਘਰ ਦੀ ਰਸੋਈ ਇੱਕ ਵਾਰ ਫਿਰ ਮਹਿੰਗੀ ਹੋਈ ਹੈ। ਹੁਣ 20 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਪਿਆਜ ਹੁਣ 70 ਪ੍ਰਤੀ ਕਿਲੋ ਵਿਕ ਰਿਹਾ ਹੈ ਜਿਸ ਕਾਰਨ ਆਮ ਘਰਾਂ ਦੀ ਰਸੋਈ ਦਾ ਬਜਟ ਹਿਲ ਗਿਆ ਹੈ। ਜੇਕਰ ਸਬਜ਼ੀ ਦੀ ਵਿਕਰੀਂ ਕਰਨ ਵਾਲੇ ਆੜਤੀਆਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦਾ ਕਹਿਣਾ ਹੈ ਕੀ ਪਿਆਜ ਮਹਿੰਗਾ ਹੋਣ ਦਾ ਕਾਰਨ ਹੈ ਕਿ ਪਿਆਜ਼ ਦੀ ਫ਼ਸਲ ਖ਼ਤਮ ਹੋ ਗਈ ਹੈ।

ਹੁਣ ਕਰੀਬ ਇਕੱ ਮਹੀਨੇ ਬਾਅਦ ਪਿਆਜ ਨਵਾਂ ਆਵੇਗਾ ਤੇ ਫਿਰ ਹੀ ਸਸਤਾ ਹੋਵੇਗਾ। ਫਿਲਹਾਲ ਹੁਣ ਪਿਆਜ ਮਹਿੰਗਾ ਹੋਣ ਨਾਲ ਗ੍ਰਾਹਕ ਨੂੰ ਤੇ ਮੁਸ਼ਕਿਲ ਆਉਂਦੀ ਹੀ ਹੈ। ਉੱਥੇ ਹੀ ਵਪਾਰੀ ਤੇ ਸਬਜ਼ੀ ਵਿਕਰੇਤਾ ਨੂੰ ਵੀ ਬਹੁਤ ਘਾਟਾ ਪੈਂਦਾ ਹੈ ਕਿਉਂਕਿ ਗ੍ਰਾਹਕੀ ਘੱਟ ਜਾਂਦੀ ਹੈ ।

ਇਹ ਵੀ ਪੜ੍ਹੋ: Chandra Grahan 2023: ਭਾਰਤ 'ਚ ਅੱਜ ਲੱਗਣ ਜਾ ਰਿਹਾ ਹੈ ਚੰਦਰ ਗ੍ਰਹਿਣ, ਸੂਤਕ ਸ਼ੁਰੂ ਹੋਣ ਤੋਂ ਪਹਿਲਾਂ ਕਰੋ ਇਹ ਖਾਸ ਕੰਮ

ਪਿਆਜ਼ ਦੀਆਂ ਵਧਦੀਆਂ ਕੀਮਤਾਂ 'ਤੇ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਕੀਮਤਾਂ ਵਧਣ ਦਾ ਕਾਰਨ ਬਾਜ਼ਾਰ 'ਚ ਪਿਆਜ਼ ਦੀ ਕਮੀ ਹੈ। ਨਵੇਂ ਮਾਲ ਅਗਲੇ ਮਹੀਨੇ ਨਵੰਬਰ-ਦਸੰਬਰ ਤੱਕ ਬਾਜ਼ਾਰ ਵਿੱਚ ਆ ਜਾਣਗੇ। ਇਸ ਦੌਰਾਨ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਿਆਜ਼ ਦੀਆਂ ਕੀਮਤਾਂ ਨਹੀਂ ਘੱਟ ਰਹੀਆਂ ਹਨ।

ਨਵਰਾਤਰੀ ਤੋਂ ਹੀ ਪਿਆਜ਼ ਦੀਆਂ ਕੀਮਤਾਂ ਵੱਧ ਰਹੀਆਂ ਹਨ। ਤਿਉਹਾਰੀ ਸੀਜ਼ਨ ਤੋਂ ਪਹਿਲਾਂ ਟਮਾਟਰਾਂ ਦੀ ਰਾਹਤ ਤੋਂ ਬਾਅਦ ਹੁਣ ਪਿਆਜ਼ ਦੀਆਂ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਹਨ। ਪਿਆਜ਼ ਦੀਆਂ ਵਧੀਆਂ ਕੀਮਤਾਂ 'ਤੇ ਗਾਜ਼ੀਪੁਰ ਸਬਜ਼ੀ ਮੰਡੀ ਦੇ ਇਕ ਪਿਆਜ਼ ਵਪਾਰੀ ਦਾ ਕਹਿਣਾ ਹੈ ਕਿ ਪਿਆਜ਼ ਦੀ ਆਮਦ ਘੱਟ ਹੈ। ਇਸ ਕਾਰਨ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਅੱਜ ਪਿਆਜ਼ ਦੇ ਰੇਟ 350 ਰੁਪਏ (ਪ੍ਰਤੀ 5 ਕਿਲੋ) ਹਨ। ਕੱਲ੍ਹ ਇਹ 300 ਰੁਪਏ ਸੀ। ਜਦੋਂ ਕਿ ਇੱਕ ਹਫ਼ਤਾ ਪਹਿਲਾਂ ਇਹ ਰੇਟ 200 ਤੋਂ 250 ਰੁਪਏ ਤੱਕ ਸੀ। ਪਿਛਲੇ ਹਫਤੇ ਕੀਮਤਾਂ 'ਚ ਹੋਰ ਵਾਧਾ ਹੋਇਆ ਹੈ।

ਰਿਪੋਰਟਰ-ਭੋਪਾਲ਼ ਸਿੰਘ (ਬਟਾਲਾ)

Read More
{}{}