Home >>Punjab

Nangal News: ਭਲਕੇ ਨੰਗਲ ਫਲਾਈਓਵਰ 'ਤੇ ਇੱਕ ਪਾਸੇ ਦੀ ਆਵਾਜਾਈ ਹੋਵੇਗੀ ਸ਼ੁਰੂ; ਕੈਬਨਿਟ ਮੰਤਰੀ ਹਰਜੋਤ ਬੈਂਸ ਵਿਸ਼ੇਸ਼ ਤੌਰ 'ਤੇ ਪੁੱਜਣਗੇ

  ਨੰਗਲ ਵਾਸੀਆਂ ਖਾਸ ਕਰਕੇ ਚੰਡੀਗੜ੍ਹ ਤੋਂ ਹਿਮਾਚਲ ਤੇ ਹਿਮਾਚਲ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਚਾਲਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨੰਗਲ ਦੀ PNFC ਕਲੋਨੀ ਤੋਂ ਸ਼ਿਵਾਲਿਕ ਐਵੇਨਿਊ ਚੌਕ ਤੱਕ ਫਲਾਈਓਵਰ ਨੂੰ ਆਮ ਜਨਤਾ ਲਈ ਕਰੀਬ ਦੋ ਘੰਟੇ ਟੈਸਟਿੰਗ ਲਈ ਖੋਲ੍ਹਿਆ ਗਿਆ ਤੇ ਇਸ ਤੋਂ ਵੀ ਵੱਡੀ ਰਾਹਤ ਵਾਲੀ ਖ਼ਬਰ ਇਹ ਹੈ ਕਿ ਕੱਲ੍ਹ ਮਤਲਬ 21 ਸਤੰਬਰ

Advertisement
Nangal News: ਭਲਕੇ ਨੰਗਲ ਫਲਾਈਓਵਰ 'ਤੇ ਇੱਕ ਪਾਸੇ ਦੀ ਆਵਾਜਾਈ ਹੋਵੇਗੀ ਸ਼ੁਰੂ; ਕੈਬਨਿਟ ਮੰਤਰੀ ਹਰਜੋਤ ਬੈਂਸ ਵਿਸ਼ੇਸ਼ ਤੌਰ 'ਤੇ ਪੁੱਜਣਗੇ
Stop
Ravinder Singh|Updated: Sep 20, 2023, 02:37 PM IST

Nangal News:  ਨੰਗਲ ਵਾਸੀਆਂ ਖਾਸ ਕਰਕੇ ਚੰਡੀਗੜ੍ਹ ਤੋਂ ਹਿਮਾਚਲ ਤੇ ਹਿਮਾਚਲ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਚਾਲਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨੰਗਲ ਦੀ PNFC ਕਲੋਨੀ ਤੋਂ ਸ਼ਿਵਾਲਿਕ ਐਵੇਨਿਊ ਚੌਕ ਤੱਕ ਫਲਾਈਓਵਰ ਨੂੰ ਆਮ ਜਨਤਾ ਲਈ ਕਰੀਬ ਦੋ ਘੰਟੇ ਟੈਸਟਿੰਗ ਲਈ ਖੋਲ੍ਹਿਆ ਗਿਆ ਤੇ ਇਸ ਤੋਂ ਵੀ ਵੱਡੀ ਰਾਹਤ ਵਾਲੀ ਖ਼ਬਰ ਇਹ ਹੈ ਕਿ ਕੱਲ੍ਹ ਮਤਲਬ 21 ਸਤੰਬਰ ਨੂੰ ਫਲਾਈਓਵਰ ਦੇ ਇੱਕ ਪਾਸੇ ਤੋਂ ਆਵਾਜਾਈ ਸ਼ੁਰੂ ਕਾਰ ਦਿੱਤੀ ਜਾਵੇਗੀ।

ਇਸ ਲਈ ਵਿਸ਼ੇਸ਼ ਤੌਰ ਉਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਵੀ ਫਲਾਈਓਵਰ ਉਤੇ ਪਹੁੰਚਣਗੇ। ਕਾਬਿਲੇਗੌਰ ਹੈ ਕਿ ਨੰਗਲ ਵਿੱਚ ਦੋ ਫਲਾਈਓਵਰ ਹਨ ਇੱਕ ਨੰਗਲ ਬੱਸ ਸਟੈਂਡ ਕੋਲੋਂ ਹੋ ਕੇ ਗੁਜ਼ਰਦਾ ਹੈ ਤੇ ਦੂਸਰਾ ਪੀਐਨਐਫਸੀ ਚੌਕ ਤੋਂ ਅੱਜੋਲੀ ਮੌੜ ਤੋਂ ਲੰਘਦਾ ਹੋਇਆ ਸ਼ਿਵਾਲਿਕ ਐਵੇਨਿਊ ਕੋਲ ਉਤਰਦਾ ਹੈ ਤੇ ਕੱਲ੍ਹ ਇਨ੍ਹਾਂ ਦੋਨਾਂ ਫਲਾਈਓਵਰਾਂ ਦਾ ਇੱਕ ਪਾਸਾ ਸ਼ੁਰੂ ਹੋ ਜਾਵੇਗਾ।

ਇਸ ਫਲਾਈਓਵਰ ਦੇ ਚਾਲੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਸ ਫਲਾਈਓਵਰ ਦੇ ਨਿਰਮਾਣ ਕਾਰਨ ਹਿਮਾਚਲ ਵੱਲ ਜਾਣ ਵਾਲੀ ਤੇ ਹਿਮਾਚਲ ਤੋਂ ਨੰਗਲ ਆਉਣ ਵਾਲੀ ਹਰ ਤਰ੍ਹਾਂ ਦੀ ਟ੍ਰੈਫਿਕ ਨੂੰ ਨਯਾ ਨੰਗਲ ਵੱਲੋਂ ਕਾਫੀ ਘੁੰਮ ਕੇ ਜਾਣਾ ਪੈ ਰਿਹਾ ਸੀ ਜਿਸ ਕਾਰਨ ਬਾਹਰੋਂ ਆਉਣ ਵਾਲੀ ਟ੍ਰੈਫਿਕ ਨੂੰ ਕਾਫੀ ਖੱਜਲ-ਖੁਆਰ ਹੋਣਾ ਪੈਂਦਾ ਸੀ ਪਰ ਹੁਣ ਜਦੋਂ ਇਹ ਫਲਾਈਓਵਰ ਬਣ ਗਿਆ ਹੈ ਤੇ ਲੋਕ ਇਸ ਫਲਾਈਓਵਰ 'ਤੇ ਆਪਣੀਆਂ ਕਾਰਾਂ, ਸਕੂਟਰਾਂ ਅਤੇ ਮੋਟਰਸਾਈਕਲਾਂ ਨੂੰ ਚਲਾ ਕੇ ਦੇਖ ਰਹੇ ਹਨ। ਲੋਕਾਂ ਦੇ ਚਿਹਰਿਆਂ 'ਤੇ ਰੌਣਕ ਦਿਖਾਈ ਦਿੱਤੀ, ਜਦਕਿ ਲੋਕਾਂ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਨੰਗਲ ਡੈਮ 'ਤੇ ਟ੍ਰੈਫਿਕ ਜਾਮ ਲੱਗਣ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹੁਣ ਜਦੋਂ ਇਹ ਫਲਾਈਓਵਰ ਤਿਆਰ ਹੋਇਆ ਹੈ, ਇਸ ਨਾਲ ਕਾਫੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਜਿਸ ਦਿਨ ਇਹ ਦੋਵੇਂ ਫਲਾਈਓਵਰ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਣਗੇ, ਅਸੀਂ ਉਸ ਦਿਨ ਲੱਡੂ ਵੰਡ ਕੇ ਖੁਸ਼ੀ ਮਨਾਵਾਂਗੇ।

ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ

Read More
{}{}