Home >>Punjab

Odisha Explosion: ਕੇਂਦਰਪਾੜਾ 'ਚ ਵਿਸਰਜਨ ਜਲੂਸ ਦੌਰਾਨ ਹੋਇਆ ਵੱਡਾ ਧਮਾਕਾ, ਕਰੀਬ 30 ਲੋਕ ਹੋਏ ਜ਼ਖ਼ਮੀ

Odisha News: ਓਡੀਸ਼ਾ ਦੇ ਕੇਂਦਰਪਾੜਾ 'ਚ ਇਕ ਵਿਸਰਜਨ ਜਲੂਸ ਦੌਰਾਨ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਕਰੀਬ 30 ਲੋਕ ਜ਼ਖਮੀ ਹੋਏ ਹਨ। 

Advertisement
Odisha Explosion:  ਕੇਂਦਰਪਾੜਾ 'ਚ ਵਿਸਰਜਨ ਜਲੂਸ ਦੌਰਾਨ ਹੋਇਆ ਵੱਡਾ ਧਮਾਕਾ, ਕਰੀਬ 30 ਲੋਕ ਹੋਏ ਜ਼ਖ਼ਮੀ
Stop
Updated: Nov 24, 2022, 09:09 AM IST

Odisha Explosion news : ਓਡੀਸ਼ਾ ਦੇ ਕੇਂਦਰਪਾੜਾ 'ਚ ਇਕ ਵਿਸਰਜਨ ਜਲੂਸ ਦੌਰਾਨ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।  ਇਸ ਧਮਾਕੇ ਦੌਰਾਨ 30 ਲੋਕਾਂ ਦੇ ਜਖ਼ਮੀ  ਹੋਣ ਦੀ ਖ਼ਬਰ ਦੱਸੀ  ਜਾ ਰਹੀ ਹੈ। ਇਸ ਹਾਦਸੇ ਵਿਚ (Odisha Explosion)ਸਾਰੇ ਜ਼ਖਮੀਆਂ ਲੋਕਾਂ ਨੂੰ ਨੂੰ ਕੇਂਦਰਪਾੜਾ ਜ਼ਿਲਾ ਹੈੱਡਕੁਆਰਟਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਧਮਾਕੇ ਬਾਰੇ ਜਾਣਕਾਰੀ ਕੇਂਦਰਪਾੜਾ ਦੇ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤ ਰਿਤੂਰਾਜ ਨੇ ਸਾਂਝੀ ਕੀਤੀ ਹੈ। 

ਕੇਂਦਰਪਾੜਾ ਦੇ ਡੀਐਮ ਅੰਮ੍ਰਿਤ ਰਿਤੂਰਾਜ ਦੇ ਅਨੁਸਾਰ, ਕੇਂਦਰਪਾੜਾ ਦੇ ਸਦਰ ਥਾਣਾ ਖੇਤਰ ਦੇ ਅਧੀਨ ਆਉਂਦੇ ਬਲੀਆ ਬਾਜ਼ਾਰ ਵਿੱਚ ਇੱਕ ਵਿਸਰਜਨ ਜਲੂਸ ਕੱਢਿਆ ਜਾ ਰਿਹਾ ਸੀ। ਇਸ ਦੌਰਾਨ ਆਤਿਸ਼ਬਾਜ਼ੀ ਕਰਦੇ ਸਮੇਂ ਅਚਾਨਕ ਧਮਾਕਾ ਹੋਇਆ, ਜਿਸ 'ਚ ਕਰੀਬ 30 ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਕੇਂਦਰਪਾੜਾ ਦੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

ਇਹ ਵੀ ਪੜ੍ਹੋ: Vikram Gokhale death news: ਵਿਕਰਮ ਗੋਖਲੇ ਦੀ ਮੌਤ ਦੀ ਖ਼ਬਰ ਹੋ ਰਹੀ ਵਾਇਰਲ, ਕੀ ਹੈ ਇਸਦਾ ਅਸਲੀ ਸੱਚ?

ਮਿਲੀ ਜਾਣਕਾਰੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਵਿਸਰਜਨ ਜਲੂਸ ਦੌਰਾਨ ਆਤਿਸ਼ਬਾਜ਼ੀ 'ਚੋਂ ਨਿਕਲੀ ਚੰਗਿਆੜੀ ਪਟਾਕਿਆਂ 'ਤੇ ਡਿੱਗ ਗਈ, ਜਿਸ ਕਾਰਨ ਇਹ ਵੱਡਾ ਧਮਾਕਾ ਹੋ ਗਿਆ।  ਇਸ ਦੌਰਾਨ ਹਾਦਸੇ ਵਿਚ 30 ਲੋਕ ਜ਼ਖਮੀ ਹੋਏ ਹਨ। 

Read More
{}{}