Home >>Punjab

ਹੁਣ ਗਾਂ ਦੇ ਗੋਬਰ ਤੋਂ ਕਿਸਾਨਾਂ ਨੂੰ ਹੋਵੇਗੀ ਚੋਖੀ ਕਮਾਈ, ਆਮਦਨ ਹੋਵੇਗੀ ਦੁੱਗਣੀ ਚੌਗੁਣੀ!

ਨਵੀਂ ਕੰਪਨੀ NDDB Mrida ਬਾਇਓਗੈਸ, ਕੰਪੋਸਟ ਅਤੇ ਹੋਰ ਉਤਪਾਦ ਬਣਾਉਣ ਲਈ ਗੋਬਰ ਦੀ ਸਰਵੋਤਮ ਵਰਤੋਂ ਵਿੱਚ ਮਦਦ ਕਰੇਗੀ। ਇਸ ਮੌਕੇ 'ਤੇ NDDB ਦੇ ਸੁਧਨ ਟ੍ਰੇਡਮਾਰਕ ਦਾ ਵੀ ਉਦਘਾਟਨ ਕੀਤਾ ਗਿਆ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸੰਜੀਵ ਬਲਿਆਨ ਨੇ ਕਿਹਾ ਕਿ ਭਾਰਤ ਵਿੱਚ 30 ਕਰੋੜ ਪਸ਼ੂ ਹਨ। 

Advertisement
ਹੁਣ ਗਾਂ ਦੇ ਗੋਬਰ ਤੋਂ ਕਿਸਾਨਾਂ ਨੂੰ ਹੋਵੇਗੀ ਚੋਖੀ ਕਮਾਈ, ਆਮਦਨ ਹੋਵੇਗੀ ਦੁੱਗਣੀ ਚੌਗੁਣੀ!
Stop
Zee Media Bureau|Updated: Jul 26, 2022, 02:44 PM IST

ਚੰਡੀਗੜ: ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੇ ਨਵੀਂ ਸ਼ੁਰੂਆਤ ਕੀਤੀ ਹੈ। ਗਾਂ ਦੇ ਗੋਹੇ ਦੀ ਵਰਤੋਂ ਰਾਹੀਂ ਡੇਅਰੀ ਕਿਸਾਨਾਂ ਦੀ ਆਮਦਨ ਵਧਾਉਣ ਲਈ  ਕੇਂਦਰ ਸਰਕਾਰ ਨੇ ਨੈਸ਼ਨਲ ਡੇਅਰੀ ਵਿਕਾਸ ਬੋਰਡ (National Development Board) ਮ੍ਰਿਡਾ ਲਿਮਟਿਡ ਦੀ ਇਕ ਨਵੀਂ ਸਹਾਇਕ ਕੰਪਨੀ ਸ਼ੁਰੂ ਕੀਤੀ ਹੈ। ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (NDDB) ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਅਧੀਨ ਇਕ ਕਾਨੂੰਨੀ ਸੰਸਥਾ ਹੈ, ਜੋ ਦੁੱਧ, ਡੇਅਰੀ ਉਤਪਾਦਾਂ, ਖਾਣ ਵਾਲੇ ਤੇਲ ਅਤੇ ਫਲਾਂ ਅਤੇ ਸਬਜ਼ੀਆਂ ਦਾ ਨਿਰਮਾਣ, ਮੰਡੀਕਰਨ ਅਤੇ ਵਿਕਰੀ ਕਰਦੀ ਹੈ।

 

ਗਾਂ ਦਾ ਗੋਹਾ ਆਮਦਨ ਦਾ ਸਾਧਨ ਬਣੇਗਾ

ਨਵੀਂ ਕੰਪਨੀ NDDB Mrida ਬਾਇਓਗੈਸ, ਕੰਪੋਸਟ ਅਤੇ ਹੋਰ ਉਤਪਾਦ ਬਣਾਉਣ ਲਈ ਗੋਬਰ ਦੀ ਸਰਵੋਤਮ ਵਰਤੋਂ ਵਿੱਚ ਮਦਦ ਕਰੇਗੀ। ਇਸ ਮੌਕੇ 'ਤੇ NDDB ਦੇ ਸੁਧਨ ਟ੍ਰੇਡਮਾਰਕ ਦਾ ਵੀ ਉਦਘਾਟਨ ਕੀਤਾ ਗਿਆ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸੰਜੀਵ ਬਲਿਆਨ ਨੇ ਕਿਹਾ ਕਿ ਭਾਰਤ ਵਿੱਚ 30 ਕਰੋੜ ਪਸ਼ੂ ਹਨ। ਗਾਂ ਦੇ ਗੋਬਰ ਤੋਂ ਬਣੀ ਬਾਇਓਗੈਸ ਤੋਂ ਘਰੇਲੂ ਗੈਸ ਦੀ ਲਗਭਗ 50% ਜ਼ਰੂਰਤ ਪੂਰੀ ਕੀਤੀ ਜਾ ਸਕਦੀ ਹੈ ਅਤੇ ਕੁਝ ਹਿੱਸੇ ਨੂੰ NPK ਖਾਦ ਵਿਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੋਬਰ ਦੇ ਮੁਦਰੀਕਰਨ ਨਾਲ ਡੇਅਰੀ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਮਦਦ ਮਿਲੇਗੀ ਜੋ ਕਿ ਸਰਕਾਰ ਦੀ ਤਰਜੀਹ ਹੈ।

 

ਕਿਸਾਨਾਂ ਤੋਂ ਖਰੀਦਿਆ ਜਾ ਰਿਹਾ ਹੈ ਗੋਬਰ

ਉਨ੍ਹਾਂ ਦੱਸਿਆ ਕਿ ਬਾਇਓਗੈਸ ਪਲਾਂਟ ਤੋਂ ਤਿਆਰ ਘੋਲ ਨੂੰ NDDB ਵੱਲੋਂ 1-2 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਖਰੀਦ ਕੇ ਜੈਵਿਕ ਖਾਦ ਬਣਾਉਣ ਲਈ ਪ੍ਰੋਸੈਸ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਇੱਕ ਵੱਡਾ ਬਾਇਓਗੈਸ ਪਲਾਂਟ ਲਗਾਇਆ ਗਿਆ ਹੈ ਅਤੇ ਇਸ ਲਈ ਕਿਸਾਨਾਂ ਤੋਂ ਗੋਹੇ ਦੀ ਖਰੀਦ ਕੀਤੀ ਜਾਂਦੀ ਹੈ।

 

WATCH LIVE TV 

Read More
{}{}