Home >>Punjab

Weather update: ਪੰਜਾਬ ਸਣੇ ਉੱਤਰੀ ਭਾਰਤ 'ਚ ਛਾਈ ਸੰਘਣੀ ਧੁੰਦ, ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ

ਧੁੰਦ ਦੀ ਪਰਤ ਪੰਜਾਬ, ਉੱਤਰ-ਪੱਛਮੀ ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਫੈਲੀ ਹੋਈ ਦਿਖਾਈ ਦੇ ਰਹੀ ਹੈ। 

Advertisement
Weather update: ਪੰਜਾਬ ਸਣੇ ਉੱਤਰੀ ਭਾਰਤ 'ਚ ਛਾਈ ਸੰਘਣੀ ਧੁੰਦ, ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ
Stop
Zee Media Bureau|Updated: Jan 09, 2023, 12:46 PM IST

North India, Punjab weather update and forecast: ਪੰਜਾਬ ਸਣੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਕਰਕੇ ਸੰਘਣੀ ਧੁੰਦ ਛਾਈ ਹੋਈ ਹੈ ਅਤੇ ਇਸ ਕਰਕੇ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ (Flights and trains delayed due to fog)। ਦਿੱਲੀ-ਐਨਸੀਆਰ ਵਿੱਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਅਤੇ ਧੁੰਦ ਦੀ ਇੱਕ ਸੰਘਣੀ ਪਰਤ ਕਰਕੇ ਰਾਸ਼ਟਰੀ ਰਾਜਧਾਨੀ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਸੋਮਵਾਰ ਨੂੰ ਵਿਜ਼ੀਬਿਲਟੀ ਵੀ ਘੱਟ ਸੀ। 

ਸੋਮਵਾਰ, 9 ਜਨਵਰੀ, ਸਵੇਰੇ 6 ਵਜੇ ਦੇ ਆਸ-ਪਾਸ ਦੇ ਖ਼ੇਤਰ ਵਿੱਚ ਵਿਜ਼ੀਬਿਲਟੀ ਘਟ ਕੇ 25 ਮੀਟਰ ਤੋਂ ਵੀ ਘੱਟ ਸੀ ਅਤੇ ਸਵੇਰ ਦੇ ਸਮੇਂ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤ ਆ ਰਹੀ ਸੀ। ਇਸ ਦੌਰਾਨ ਲੋਕਾਂ ਵੱਲੋਂ ਗੈਸ ਸਟੇਸ਼ਨਾਂ ਦੇ ਨੇੜੇ ਅਤੇ ਗਲੀ ਦੇ ਕੋਨਿਆਂ 'ਚ ਠੰਡ ਨੂੰ ਹਰਾਉਣ ਲਈ ਅੱਗ ਬਾਲੀ ਹੋਈ ਸੀ। 
 
ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ 5:30 ਵਜੇ ਬਠਿੰਡਾ 'ਚ 0 ਮੀਟਰ, ਅੰਮ੍ਰਿਤਸਰ 'ਚ 25, ਅੰਬਾਲਾ 'ਚ 25, ਹਿਸਾਰ 'ਚ 50 ਮੀਟਰ, ਦਿੱਲੀ (ਸਫਦਰਜੰਗ) 'ਚ 25, ਅਤੇ ਦਿੱਲੀ (ਪਾਲਮ) 'ਚ 50 ਮੀਟਰ ਦੀ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। 

ਆਈਐਮਡੀ ਦੇ ਮੁਤਾਬਕ, ਧੁੰਦ ਦੀ ਪਰਤ ਪੰਜਾਬ, ਉੱਤਰ-ਪੱਛਮੀ ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਫੈਲੀ ਹੋਈ ਦਿਖਾਈ ਦੇ ਰਹੀ ਹੈ। ਸੰਘਣੀ ਧੁੰਦ ਨੇ ਦਿੱਲੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਕਰਕੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI Airport) 'ਤੇ ਕਈ ਉਡਾਣਾਂ ਵਿੱਚ ਦੇਰੀ ਹੋਈ।  

ਇਹ ਵੀ ਪੜ੍ਹੋ: ਜਲੰਧਰ 'ਚ ਪੁਲਿਸ ਅਤੇ ਲੁਟੇਰਿਆਂ ਵਿਚਕਾਰ ਗੋਲੀਬਾਰੀ 'ਚ ਪੁਲਿਸ ਮੁਲਾਜ਼ਮ ਦੀ ਮੌਤ

ਇਸ ਦੌਰਾਨ ਸੰਘਣੀ ਧੁੰਦ ਕਰਕੇ ਉੱਤਰੀ ਰੇਲਵੇ ਖੇਤਰ 'ਚ 29 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ ਧੁੰਦ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ "ਅਨਵਤ ਗਰੀਬ ਰਥ ਐਕਸਪ੍ਰੈੱਸ 7 ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ, ਸੀਲਦਾਹ ਰਾਜਧਾਨੀ ਐਕਸਪ੍ਰੈਸ 11:30 ਘੰਟੇ ਦੇਰੀ ਨਾਲ, ਹਾਵੜਾ ਰਾਜਧਾਨੀ ਐਕਸਪ੍ਰੈਸ 10:30 ਘੰਟੇ ਦੇਰੀ ਨਾਲ, ਜੈਨਗਰ ਗਰੀਬ ਰਥ ਐਕਸਪ੍ਰੈਸ 10:30 ਘੰਟੇ ਦੇਰੀ ਨਾਲ, ਨਵੀਂ ਦਿੱਲੀ ਭੁਨੇਸ਼ਵਰ ਰਾਜਧਾਨੀ ਐਕਸਪ੍ਰੈਸ 09 ਘੰਟੇ ਦੇਰੀ ਨਾਲ, ਅਤੇ ਦੁਰੰਤੋ ਐਕਸਪ੍ਰੈਸ 13:30 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ: ਜਨਮਦਿਨ ਵਾਲੇ ਦਿਨ ਹੀ ਰਣਜੀਤ ਬਾਵਾ ਦੇ PA ਦੀ ਹੋਈ ਮੌਤ, ਬਾਵਾ ਨੇ ਕਿਹਾ "ਅਸੀਂ ਬਹੁਤ ਅੱਗੇ ਜਾਣਾ ਸੀ"

(For more news apart from weather forecast update of North India and Punjab besides flights and trains being delayed due to fog, stay tuned to Zee PHH) 

Read More
{}{}