Home >>Punjab

NIA Action: ਐਨਆਈਏ ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ ਸਹਿਯੋਗੀ ਦੇ ਫਲੈਟ ਕੀਤੇ ਜ਼ਬਤ

NIA Action:  NIA ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੀਆਂ ਚਾਰ ਜਾਇਦਾਦਾਂ ਜ਼ਬਤ ਕੀਤੀਆਂ ਹਨ। ਜਾਂਚ ਏਜੰਸੀ ਮੁਤਾਬਕ ਇਨ੍ਹਾਂ ਜਾਇਦਾਦਾਂ ਦੀ ਵਰਤੋਂ ਅੱਤਵਾਦੀ ਸਾਜ਼ਿਸ਼ਾਂ ਰਚਣ ਅਤੇ ਗੰਭੀਰ ਅਪਰਾਧਾਂ ਲਈ ਕੀਤੀ ਜਾਂਦੀ ਸੀ।  

Advertisement
NIA Action: ਐਨਆਈਏ ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ ਸਹਿਯੋਗੀ ਦੇ ਫਲੈਟ ਕੀਤੇ ਜ਼ਬਤ
Stop
Zee News Desk|Updated: Jan 07, 2024, 10:13 AM IST

NIA Action:  ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਸਹਿਯੋਗੀ ਵਿਕਾਸ ਸਿੰਘ ਦੇ ਲਖਨਊ ਸਥਿਤ ਇੱਕ ਫਲੈਟ ਨੂੰ ਜ਼ਬਤ ਕਰ ਲਿਆ ਹੈ। ਇਹ ਫਲੈਟ (ਨੰਬਰ 77/4) ਸੈਕਟਰ 1, ਗੋਮਤੀ ਨਗਰ ਐਕਸਟੈਂਸ਼ਨ ਵਿੱਚ ਸਥਿਤ ਪਾਰਕ ਵਿਊ ਅਪਾਰਟਮੈਂਟ ਵਿੱਚ ਹੈ। NIA ਨੇ ਹਰਿਆਣਾ, ਪੰਜਾਬ ਅਤੇ ਯੂਪੀ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਕਰਕੇ ਇਸ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਜ਼ਬਤ ਕੀਤੀਆਂ ਹਨ।

ਵਿਕਾਸ ਸਿੰਘ ਨੇ ਇਹ ਫਲੈਟ ਸਾਲ 2017 'ਚ ਖਰੀਦਿਆ ਸੀ, ਜੋ ਫਿਲਹਾਲ ਕਿਸੇ ਹੋਰ ਦੇ ਨਾਂ 'ਤੇ ਹੈ। ਐਨਆਈਏ ਨੇ ਜਨਵਰੀ 2023 ਵਿੱਚ ਵਿਕਾਸ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਉਹ ਲਖਨਊ ਅਤੇ ਅਯੁੱਧਿਆ 'ਚ ਵਿਕਾਸ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਚੁੱਕੇ ਹਨ। ਅਯੁੱਧਿਆ ਜ਼ਿਲ੍ਹੇ ਦੇ ਮਹਾਰਾਜਗੰਜ ਥਾਣਾ ਖੇਤਰ 'ਚ ਸਥਿਤ ਦੇਵਗੜ੍ਹ ਪਿੰਡ ਦੇ ਵਿਕਾਸ ਸਿੰਘ ਦੇ ਘਰ 'ਤੇ ਛਾਪੇਮਾਰੀ ਦੌਰਾਨ NIA ਨੇ ਲੰਬੀ ਪੁੱਛਗਿੱਛ ਵੀ ਕੀਤੀ ਸੀ। ਬਾਅਦ ਵਿਚ ਉਸ ਨੂੰ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਨੂੰ ਸੁਰੱਖਿਆ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਉਦੋਂ ਤੋਂ ਉਹ ਜੇਲ੍ਹ ਵਿਚ ਹੈ। ਐਨਆਈਏ ਨੇ ਦਿੱਲੀ ਦੀ ਅਦਾਲਤ ਵਿੱਚ ਉਸ ਖ਼ਿਲਾਫ਼ ਚਾਰਜਸ਼ੀਟ ਵੀ ਦਾਖ਼ਲ ਕੀਤੀ ਹੈ।

ਇਹ ਵੀ ਪੜ੍ਹੋ:  Success Story: ਕਿਰਾਇਆ ਨਾ ਹੋਣ ਕਰਕੇ ਕੜਾਕੇ ਦੀ ਠੰਡ 'ਚ 65 ਕਿ.ਮੀ. ਸਾਇਕਲ ਚਲਾ ਪੇਪਰ ਦੇਣ ਪਹੁੰਚਿਆ ਨੌਜਵਾਨ

NIA ਨੂੰ ਪੰਜਾਬ ਦੇ ਗੈਂਗਸਟਰਾਂ ਅਤੇ ਖਾਲਿਸਤਾਨੀ ਅੱਤਵਾਦੀਆਂ ਨਾਲ ਸਬੰਧਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਵਿਕਾਸ ਦੀ ਵਰਤੋਂ ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲਾ ਕਰਨ ਵਾਲਿਆਂ ਨੂੰ ਪਨਾਹ ਦੇਣ ਲਈ ਕੀਤੀ ਸੀ। ਜਾਂਚ 'ਚ ਸਾਹਮਣੇ ਆਇਆ ਕਿ ਗਰੋਹ ਦੇ ਸ਼ੂਟਰ ਵਿਕਾਸ ਦੇ ਟਿਕਾਣਿਆਂ 'ਤੇ ਪਨਾਹ ਲੈ ਰਹੇ ਸਨ।

ਸਾਲ 1995 'ਚ ਸਾਕੇਤ ਕਾਲਜ ਸਟੂਡੈਂਟਸ ਯੂਨੀਅਨ ਦੇ ਤਤਕਾਲੀ ਜਨਰਲ ਸਕੱਤਰ ਰਾਮ ਗੋਪਾਲ ਮਿਸ਼ਰਾ ਦੀ ਹੱਤਿਆ ਤੋਂ ਬਾਅਦ ਸੁਰਖੀਆਂ 'ਚ ਆਏ ਵਿਕਾਸ 'ਤੇ ਇਸ ਤੋਂ ਪਹਿਲਾਂ ਮਹਾਰਾਜਗੰਜ ਥਾਣੇ 'ਚ ਕਈ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ:  Vitamin d food: ਜੇਕਰ ਸਰਦੀਆਂ 'ਚ ਨਹੀਂ ਮਿਲ ਰਹੀ ਧੁੱਪ, ਤਾਂ ਰੋਜ਼ਾਨਾ ਖਾਓ ਇਹ ਸੁਪਰਫੂਡ, ਮਿਲੇਗਾ ਵਿਟਾਮਿਨ ਡੀ 
 

Read More
{}{}