Home >>Punjab

NEET UG 2023: ਪ੍ਰੀਖਿਆ ਦਾ ਕੇਂਦਰ ਕਿਸ ਸ਼ਹਿਰ ਵਿੱਚ ਹੈ ਸਥਿਤ ? ਇੰਝ ਡਾਊਨਲੋਡ ਕਰ ਚੈੱਕ ਕਰੋ ਜਾਣਕਾਰੀ

NEET UG 2023: NTA ਨੇ NEET UG ਪ੍ਰੀਖਿਆ ਸੰਬੰਧੀ ਨੋਟਿਸ ਜਾਰੀ ਕੀਤਾ ਹੈ। NTA ਨੇ NEET UG 2023 ਲਈ ਪ੍ਰੀਖਿਆ ਸਿਟੀ ਸੂਚਨਾ ਸਲਿੱਪ ਜਾਰੀ ਕੀਤੀ ਹੈ। ਜਿਹੜੇ ਵਿਦਿਆਰਥੀ NEET UG ਪ੍ਰੀਖਿਆ ਦੇਣ ਜਾ ਰਹੇ ਹਨ, ਉਹ NTA ਦੀ ਵੈੱਬਸਾਈਟ 'ਤੇ ਜਾ ਕੇ ਸਿਟੀ ਇੰਟੀਮੇਸ਼ਨ ਸਲਿੱਪ ਨੂੰ ਡਾਊਨਲੋਡ ਕਰ ਸਕਦੇ ਹਨ।

Advertisement
NEET UG 2023: ਪ੍ਰੀਖਿਆ ਦਾ ਕੇਂਦਰ ਕਿਸ ਸ਼ਹਿਰ ਵਿੱਚ ਹੈ ਸਥਿਤ ? ਇੰਝ ਡਾਊਨਲੋਡ ਕਰ ਚੈੱਕ ਕਰੋ ਜਾਣਕਾਰੀ
Stop
Riya Bawa|Updated: May 01, 2023, 11:56 AM IST

NEET UG Exam City Slip Out: ਨੈਸ਼ਨਲ ਟੈਸਟਿੰਗ ਏਜੰਸੀ ਭਾਵ NTA ਨੇ 7 ਮਈ ਨੂੰ ਹੋਣ ਵਾਲੀ NEET UG 2023 ਪ੍ਰੀਖਿਆ ਲਈ ਸਿਟੀ ਸੂਚਨਾ ਸਲਿੱਪ ਜਾਰੀ ਕੀਤੀ ਹੈ। ਜਿਹੜੇ ਵਿਦਿਆਰਥੀ NEET UG ਪ੍ਰੀਖਿਆ ਦੇਣ ਜਾ ਰਹੇ ਹਨ, ਉਹ NTA ਦੀ ਵੈੱਬਸਾਈਟ 'ਤੇ ਜਾ ਕੇ ਸਿਟੀ ਇੰਟੀਮੇਸ਼ਨ ਸਲਿੱਪ ਨੂੰ ਡਾਊਨਲੋਡ ਕਰ ਸਕਦੇ ਹਨ। ਇਸ ਵਿੱਚ ਉਹ ਪ੍ਰੀਖਿਆ ਦੇ ਸ਼ਹਿਰ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ। ਸਿਟੀ ਇਨਟੀਮੇਸ਼ਨ ਸਲਿੱਪ ਨੂੰ ਡਾਊਨਲੋਡ ਕਰਨ ਲਈ, ਉਨ੍ਹਾਂ ਨੂੰ ਅਰਜ਼ੀ ਨੰਬਰ ਅਤੇ ਜਨਮ ਮਿਤੀ ਦੀ ਵਰਤੋਂ ਕਰਕੇ ਲੌਗਇਨ ਕਰਨਾ ਹੋਵੇਗਾ।

NEET UG 2023 ਦੀ ਪ੍ਰੀਖਿਆ 7 ਮਈ ਨੂੰ ਦੇਸ਼ ਦੇ 499 ਸ਼ਹਿਰਾਂ ਅਤੇ ਦੇਸ਼ ਤੋਂ ਬਾਹਰ ਦੇ 14 ਸ਼ਹਿਰਾਂ ਵਿੱਚ ਕਰਵਾਈ ਜਾਵੇਗੀ। ਪ੍ਰੀਖਿਆ ਦੁਪਹਿਰ 2:00 ਵਜੇ ਤੋਂ ਸ਼ਾਮ 5:20 ਵਜੇ ਤੱਕ ਹੋਵੇਗੀ। NEET UG ਪ੍ਰੀਖਿਆ ਦੇਣ ਜਾ ਰਹੇ ਉਮੀਦਵਾਰਾਂ ਲਈ ਇਹ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਸੂਚਨਾ ਸਲਿੱਪ ਦਾਖਲਾ ਕਾਰਡ ਨਹੀਂ ਹੈ। NEET UG ਐਡਮਿਟ ਕਾਰਡ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋLudhiana Gas Leak Tragedy News: ਲੁਧਿਆਣਾ ਗੈਸ ਮਾਮਲੇ 'ਚ ਆਇਆ ਨਵਾਂ ਮੋੜ; ਮੈਜਿਸਟ੍ਰੇਟ ਜਾਂਚ ਦੇ ਹੁਕਮ ਜਾਰੀ

ਜਾਰੀ ਕੀਤਾ ਹੈਲਪਲਾਈਨ ਨੰਬਰ
ਜੇਕਰ NEET UG ਇਮਤਿਹਾਨ ਸਿਟੀ ਇਨਟੀਮੇਸ਼ਨ ਸਲਿੱਪ ਡਾਊਨਲੋਡ ਕਰਨ ਜਾਂ ਇਮਤਿਹਾਨ ਸ਼ਹਿਰ ਦੀ ਜਾਂਚ ਕਰਨ ਵਿੱਚ ਕੋਈ ਸਮੱਸਿਆ ਹੈ, ਤਾਂ ਉਮੀਦਵਾਰ ਫ਼ੋਨ ਨੰਬਰ 011-40759000 ਜਾਂ ਈਮੇਲ ਆਈਡੀ neet@nta.ac.in ਰਾਹੀਂ ਸੰਪਰਕ ਕਰ ਸਕਦੇ ਹਨ।

ਇੰਝ ਕਰੋ ਡਾਊਨਲੋਡ NEET UG 2023  
ਸਭ ਤੋਂ ਪਹਿਲਾਂ NTA ਦੀ ਅਧਿਕਾਰਤ ਵੈੱਬਸਾਈਟ neet.nta.nic.in 'ਤੇ ਲੌਗਇਨ ਕਰੋ।
ਹੋਮਪੇਜ 'ਤੇ "NEET (UG) 2023 ਸਿਟੀ ਡਿਸਪਲੇ" 'ਤੇ ਕਲਿੱਕ ਕਰੋ।
ਆਪਣਾ ਰਜਿਸਟ੍ਰੇਸ਼ਨ ਨੰਬਰ, ਜਨਮ ਮਿਤੀ ਅਤੇ ਸੁਰੱਖਿਆ ਕੋਡ ਦਰਜ ਕਰੋ ਅਤੇ ਜਮ੍ਹਾਂ ਕਰੋ।
NEET UG 2023 ਪ੍ਰੀਖਿਆ ਸਿਟੀ ਇਨਫਰਮੇਸ਼ਨ ਸਲਿੱਪ ਦਿਖਾਈ ਜਾਵੇਗੀ।
ਵੇਰਵਿਆਂ ਦੀ ਜਾਂਚ ਕਰੋ ਅਤੇ ਇਸਨੂੰ ਡਾਊਨਲੋਡ ਕਰੋ।

Read More
{}{}