Home >>Punjab

Nawanshahr News: ਚੋਰਾਂ ਨੂੰ ਫੜ 'ਚ ਨਾਕਾਮ ਰਹੀ ਪੁਲਿਸ, ਲੋਕਾਂ ਨੇ ਕੀਤਾ ਥਾਣੇ ਦਾ ਘਿਰਾਓ

Nawanshahr News: ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਚਾਰ ਦਿਨ ਦੇ ਅੰਦਰ-ਅੰਦਰ ਬਾਕੀ ਬਚੇ ਤਿੰਨ ਮੁਲਜ਼ਮਾਂ ਨੂੰ ਕਾਬੂ ਨਹੀਂ ਕੀਤਾ ਗਿਆ ਤਾਂ ਫਿਰ ਜਿਲਾ ਪੁਲਿਸ ਮੁਖੀ ਦੇ ਦਫਤਰ ਦਾ ਟਰਾਲੀਆਂ ਲਜਾ ਕੇ ਘਿਰਾਓ ਤੇ ਚੱਕਾ ਜਾਮ ਕੀਤਾ ਜਾਵੇਗਾ।

Advertisement
Nawanshahr News: ਚੋਰਾਂ ਨੂੰ ਫੜ 'ਚ ਨਾਕਾਮ ਰਹੀ ਪੁਲਿਸ, ਲੋਕਾਂ ਨੇ ਕੀਤਾ ਥਾਣੇ ਦਾ ਘਿਰਾਓ
Stop
Manpreet Singh|Updated: Jul 26, 2024, 08:44 PM IST

Nawanshahr News(NARINDER RATTU): ਅੱਜ ਥਾਣਾ ਮਾਹਿਲਪੁਰ ਦੇ ਅੱਗੇ ਲਾਰਿਆਂ ਤੋਂ ਅੱਕੇ ਪਿੰਡ ਵਾਸੀਆਂ ਨੇ ਥਾਣੇ ਦਾ ਘਿਰਾਓ ਕਰਕੇ ਕਰੀਬ ਦੋ ਘੰਟੇ ਹੁਸ਼ਿਆਰਪੁਰ-ਚੰਡੀਗੜ੍ਹ ਸੜਕ ਉੱਤੇ ਚੱਕਾ ਜਾਮ ਪੁਲਿਸ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਦੋ ਘੰਟੇ ਦੇ ਕਰੀਬ ਮਾਹਿਲਪੁਰ ਪੁਲਿਸ ਵੱਲੋਂ ਧਰਨਾਕਾਰੀਆਂ ਦੀ ਮਿੰਨਤਾ ਤਰਲੇ ਕਰਕੇ ਵੀ ਜਾਮ ਨਾ ਖੁੱਲ੍ਹਾ ਸਕੀ ਅਤੇ ਮਾਹੌਲ ਗਰਮਾਉਣ ਉੱਤੇ ਡੀਐਸਪੀ ਪਰਮਿੰਦਰ ਸਿੰਘ ਨੇ ਪਹੁੰਚ ਕੇ ਧਰਨਾਕਾਰੀਆਂ ਨੂੰ ਸ਼ਾਤ ਕਰਕੇ ਚਾਰ ਦਿਨਾਂ ਅੰਦਰ ਬਾਕੀ ਬਚੇ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਵਾਅਦਾ ਕਰਕੇ ਜਾਮ ਖੁੱਲ੍ਹਵਾਇਆ।

ਜਾਣਕਾਰੀ ਦਿੰਦਿਆਂ ਪੀੜਤ ਸੁਖਵਿੰਦਰ ਸਿੰਘ ਵਾਸੀ ਰੀਹਲਾ ਨੇ ਦੱਸਿਆ ਕਿ 8 ਤੇ 9 ਜੁਲਾਈ ਦੀ ਦਰਮਿਆਨੀ ਰਾਤ ਨੂੰ ਉਹ ਰੋਟੀ ਖ਼ਾ ਕੇ ਸੌਂ ਗਿਆ ਤੇ ਸਵੇਰੇ ਜਦੋਂ ਪੰਜ ਵਜੇ ਉਠਿਆ ਤੇ ਖੇਤਾ ਨੂੰ ਪਾਣੀ ਲਗਾਉਣ ਲਈ ਚੱਲਾ ਤਾਂ ਦੇਖਿਆ ਕਿ ਅਣਪਛਾਤੇ ਚੋਰਾਂ ਨੇ ਉਸ ਦੇ ਘਰ ਦੀ ਪਿਛਲੀ ਗਰਿਲ ਪੁੱਟ ਕੇ ਅੰਦਰੋਂ ਨਕਦੀ, ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਸੀ। ਉਨ੍ਹਾ ਦੱਸਿਆ ਕਿ ਉਨ੍ਹਾ ਦਾ ਕਰੀਬ 15 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਚੌਂਕੀ ਕੋਟ ਫਤੂਹੀ ਦੇ ਅੱਗੇ ਵੀ ਇਸ ਸਬੰਧੀ ਧਾਰਨਾ ਲਗਾਇਆ ਸੀ ਤੇ ਥਾਣਾ ਮਾਹਿਲਪੁਰ ਦੇ ਮੁਖੀ ਰਮਨ ਕੁਮਾਰ ਵਲੋਂ ਮੁਲਜ਼ਮਾਂ ਨੂੰ ਕਾਬੂ ਦਾ ਵਾਅਦਾ ਕੀਤਾ ਗਿਆ ਸੀ ਪਰ ਥਾਣਾ ਮੁਖੀ ਵਲੋਂ ਕੀਤਾ ਵਾਅਦੇ ਦੀ ਫੂਕ ਨਿਕਲ ਗਈ ਤੇ ਚੋਰੀ ਹੋਈ ਨੂੰ ਕਰੀਬ ਦੱਸ ਦਿਨ ਹੋ ਗਏ ਹਨ ਪਰ ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਬਾਕੀ ਬਚੇ ਮੁਲਜ਼ਮਾਂ ਨੂੰ ਕਾਬੂ ਨਹੀਂ ਕੀਤਾ। ਜਿਸ ਤੋਂ ਦੁਖੀ ਹੋ ਕੇ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਇਕੱਤਰ ਹੋ ਕੇ ਮਹਿਲਪੁਰ ਥਾਣੇ ਅੱਗੇ ਧਰਨਾ ਦੇਣਾ ਪਿਆ।

 ਇਸ ਮੌਕੇ ਥਾਣਾ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਬਾਕੀ ਬਚੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ। ਜਿਹੜੇ ਮੁਲਜ਼ਮਾਂ ਨੂੰ ਛੱਡਣ ਦੀ ਗੱਲ ਕਰਦੇ ਹੈ ਉਹ ਬਿਲਕੁਲ ਗ਼ਲਤ ਹੈ।

Read More
{}{}