Home >>Punjab

Nangal News: ਨੰਗਲ ਦੇ ਨਾਲ ਲੱਗਦੇ ਪਿੰਡ 'ਚ ਇੱਕ ਜੰਗਲੀ ਬਿੱਲੇ ਨੇ ਸਟੀਲ ਦੀ ਗੜਵੀ 'ਚ ਫਸਾਈ ਗਰਦਨ

Nangal News: ਨੰਗਲ ਦੇ ਨਾਲ ਲੱਗਦੇ ਪਿੰਡ ਤਲਵਾੜੇ ਦੇ ਵਿੱਚ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕਰਮਚਾਰੀ ਅਤੇ ਬੀਬੀਐਮਬੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਪਸੀਨੇ ਛੁੱਟ ਗਏ ਜਦੋਂ ਇੱਕ ਜੰਗਲੀ ਬਿੱਲਾ ਜਿਸ ਨੇ ਆਪਣੀ ਗਰਦਨ ਸਟੀਲ ਦੀ ਗੜਵੀ ਦੇ ਵਿੱਚ ਫਸਾ ਲਈ ਸੀ ਤੇ ਉਹ ਇਧਰ ਉਧਰ ਘੁੰਮ ਰਿਹਾ ਸੀ।   

Advertisement
Nangal News: ਨੰਗਲ ਦੇ ਨਾਲ ਲੱਗਦੇ ਪਿੰਡ 'ਚ ਇੱਕ ਜੰਗਲੀ ਬਿੱਲੇ ਨੇ ਸਟੀਲ ਦੀ ਗੜਵੀ 'ਚ ਫਸਾਈ ਗਰਦਨ
Stop
Riya Bawa|Updated: Aug 18, 2024, 07:02 AM IST

Nangal News/ ਬਿਮਲ ਸ਼ਰਮਾ: ਨੰਗਲ ਦੇ ਨਾਲ ਲੱਗਦੇ ਪਿੰਡ ਤਲਵਾੜੇ ਦੇ ਵਿੱਚ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕਰਮਚਾਰੀ ਅਤੇ ਬੀਬੀਐਮਬੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਪਸੀਨੇ ਛੁੱਟ ਗਏ ਜਦੋਂ ਇੱਕ ਜੰਗਲੀ ਬਿੱਲਾ ਜਿਸ ਨੇ ਆਪਣੀ ਗਰਦਨ ਸਟੀਲ ਦੀ ਗੜਵੀ ਦੇ ਵਿੱਚ ਫਸਾ ਲਈ ਸੀ ਤੇ ਉਹ ਇਧਰ ਉਧਰ ਘੁੰਮ ਰਿਹਾ ਸੀ। ਕਾਫੀ ਮੁਸ਼ੱਕਤ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕਰਮਚਾਰੀ ਤੇ ਬੀਬੀਐਮਬੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਸ ਨੂੰ ਪਕੜ ਕੇ ਇਸ ਦੇ ਗਰਦਨ ਵਿੱਚ ਫਸੀ ਹੋਈ ਸਟੀਲ ਦੀ ਗੜਵੀ ਨੂੰ ਬਾਹਰ ਕੱਢਿਆ ਤੇ ਫਿਰ ਇਸ ਨੂੰ ਜੰਗਲ ਦੇ ਵਿੱਚ ਹੀ ਛੱਡ ਦਿੱਤਾ।

ਨੰਗਲ ਦੇ ਪਿੰਡ ਤਲਵਾੜਾ ਦੇ ਇੱਕ ਪਰਿਵਾਰ ਨੇ ਦੇਖਿਆ ਕਿ ਇੱਕ ਜੰਗਲੀ ਬਿੱਲਾ ਜਿਸ ਨੇ ਆਪਣੀ ਗਰਦਨ ਸਟੀਲ ਦੀ ਗੜਵੀ ਦੇ ਵਿੱਚ ਫਸਾਈ ਹੋਈ ਹੈ ਤੇ ਉਹ ਇਧਰ ਉਧਰ ਘੁੰਮ ਰਿਹਾ ਹੈ ਤੇ ਪੰਛੀ ਤੇ ਕੁੱਤੇ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਉਸਦੀ ਪਰੇਸ਼ਾਨੀ ਨੂੰ ਦੇਖਦਿਆਂ ਹੋਇਆ ਪਰਿਵਾਰ ਦੇ ਮੈਂਬਰਾਂ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਅਤੇ ਬੀਬੀਐਮਬੀ ਦੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

 

ਇਸ ਦੌਰਾਨ ਮੌਕੇ ਉੱਤੇ ਪਹੁੰਚੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕਰਮਚਾਰੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਸ ਜੰਗਲੀ ਬਿੱਲੇ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਇਹ ਬਿੱਲਾ ਝਾੜੀਆਂ ਦੇ ਵਿੱਚ ਲੁਕਿਆ ਹੋਇਆ ਸੀ ਤੇ ਜਿਉਂ ਹੀ ਕਰਮਚਾਰੀਆਂ ਦੇ ਵੱਲੋਂ ਇਸ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਬਿੱਲਾ ਫਿਰ ਉਹਨਾਂ ਦੇ ਹੱਥੋਂ ਛੁੱਟ ਕੇ ਝਾੜੀਆਂ ਵਿੱਚ ਵੜ ਗਿਆ।

ਝਾੜੀਆਂ ਵਿੱਚੋਂ ਫਿਰ ਦੁਬਾਰਾ ਇਸਨੂੰ ਪਕੜਨ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਜੰਗਲੀ ਬਿੱਲਾ ਫਿਰ ਉਹਨਾਂ ਦੇ ਹੱਥੋਂ ਛੁੱਟ ਗਿਆ ਤੇ ਇੱਕ ਪੁਲੀ ਦੇ ਹੇਠਾਂ ਜਾ ਵੜਿਆ। ਇਸ ਪੁਲੀ ਦੇ ਇੱਕ ਪਾਸੇ ਤੋਂ ਡੰਡੇ ਨਾਲ ਇਸ ਜੰਗਲੀ ਬਿੱਲੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਜੰਗਲੀ ਬਿੱਲਾ ਕਦੀ ਇਧਰਲੇ ਕਿਨਾਰੇ ਤੇ ਆ ਜਾਂਦਾ ਤੇ ਕਦੀ ਦੂਸਰੇ ਕਿਨਾਰੇ ਤੇ ਆ ਜਾਂਦਾ , ਜਿਸ ਕਰਕੇ ਕਰਮਚਾਰੀਆਂ ਨੂੰ ਕਾਫੀ ਦਿੱਕਤਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਸਵੇਰ ਤੋਂ ਹੀ ਇਸ ਜੰਗਲੀ ਬਿੱਲੇ ਨੇ ਕਰਮਚਾਰੀਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ ਤੇ ਤਕਰੀਬਨ 8, 9 ਘੰਟਿਆਂ ਦੀ ਮਿਹਨਤ ਕਰਨ ਤੋਂ ਬਾਅਦ ਆਖਰਕਾਰ ਇਹ ਬਿੱਲਾ ਉਸ ਪੂਲੀ ਤੋਂ ਬਾਹਰ ਨਿਕਲ ਆਇਆ ਤੇ ਕਰਮਚਾਰੀਆਂ ਨੇ ਇਸ ਨੂੰ ਪਕੜ ਕੇ ਇਸ ਦੇ ਗਰਦਨ ਵਿੱਚ ਫਸੀ ਹੋਈ ਸਟੀਲ ਦੀ ਗੜਵੀ ਨੂੰ ਬਾਹਰ ਕੱਢਿਆ ਤੇ ਫਿਰ ਇਸ ਨੂੰ ਜੰਗਲ ਦੇ ਵਿੱਚ ਹੀ ਛੱਡ ਦਿੱਤਾ। 

Read More
{}{}