Home >>Punjab

Nangal Flyover: ਨੰਗਲ ਫਲਾਈਓਵਰ ਪੂਰੀ ਤਰ੍ਹਾਂ ਹੋਇਆ ਸ਼ੁਰੂ, ਰਾਹਗੀਰਾਂ ਨੂੰ ਮਿਲੀ ਵੱਡੀ ਰਾਹਤ

Nangal Flyover: ਚੰਡੀਗੜ੍ਹ ਤੋਂ ਹਿਮਾਚਲ ਅਤੇ ਹਿਮਾਚਲ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਚਾਲਕਾਂ ਦੇ ਨਾਲ-ਨਾਲ ਨੰਗਲ ਵਾਸੀਆਂ ਲਈ ਰਾਹਤ ਦੀ ਖ਼ਬਰ ਹੈ।

Advertisement
Nangal Flyover: ਨੰਗਲ ਫਲਾਈਓਵਰ ਪੂਰੀ ਤਰ੍ਹਾਂ ਹੋਇਆ ਸ਼ੁਰੂ, ਰਾਹਗੀਰਾਂ ਨੂੰ ਮਿਲੀ ਵੱਡੀ ਰਾਹਤ
Stop
Manpreet Singh|Updated: Feb 24, 2024, 11:10 AM IST

Nangal Flyover(Bimal Sharma): ਚੰਡੀਗੜ੍ਹ-ਊਨਾ ਹਾਈਵੇ 'ਤੇ ਨੰਗਲ ਵਿੱਚ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਫਲਾਈਓਵਰ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਹੈ। ਜਿਸ ਦੇ ਚਲਦੇ ਚੰਡੀਗੜ੍ਹ ਤੋਂ ਹਿਮਾਚਲ ਅਤੇ ਹਿਮਾਚਲ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਚਾਲਕਾਂ ਦੇ ਨਾਲ-ਨਾਲ ਨੰਗਲ ਵਾਸੀਆਂ ਲਈ ਰਾਹਤ ਦੀ ਖ਼ਬਰ ਹੈ। ਨੰਗਲ ਫਲਾਈਓਵਰ ਦਾ ਦੂਜਾ ਪਾਸਾ ਵੀ ਆਵਾਜਾਈ ਲਈ ਪੂਰੀ ਤਰ੍ਹਾਂ ਖੋਲ ਦਿੱਤਾ ਗਿਆ ਹੈ। ਪਿਛਲੇ ਸਾਲ ਸਤੰਬਰ ਵਿੱਚ ਫਲਾਈ ਓਵਰ ਦਾ ਇੱਕ ਪਾਸਾ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਹੁਣ ਫਲਾਈ ਓਵਰ ਦਾ ਦੂਸਰਾ ਪਾਸਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਸਤੰਬਰ ਵਿੱਚ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਫਲਾਈਓਵਰ ਦੇ ਇੱਕ ਪਾਸੇ ਦਾ ਉਦਘਾਟਨ ਕੀਤਾ ਸੀ ਤਾਂ ਭਾਜਪਾ ਆਗੂ ਨੇ ਇਸ ਨੂੰ ਲੈ ਕੇ ਵੱਡਾ ਰੌਲਾ ਪਾਇਆ ਸੀ। ਹੁਣ ਫਲਾਈਓਵਰ ਬਣ ਕੇ ਪੂਰੀ ਤਿਆਰ ਹੈ, ਇਸ ਲਈ ਭਾਜਪਾ ਜਿਸ ਵੀ ਆਗੂ ਤੋਂ ਚਾਹੁਣ, ਜਲਦੀ ਹੀ ਇਸ ਦਾ ਉਦਘਾਟਨ ਕਰਵਾ ਸਕਦੀ ਹੈ, ਜੇਕਰ ਕੋਈ ਦੇਰੀ ਹੋਈ ਤਾਂ ਉਹ ਪਹਿਲਾਂ ਵਾਂਗ ਹੀ ਇਸ ਦਾ ਉਦਘਾਟਨ ਕਰਨ ਲਈ ਮਜਬੂਰ ਹੋਣਗੇ।

ਇਹ ਵੀ ਪੜ੍ਹੋ: Punjab Vyapar Milni Samaroh: ਅੱਜ ਤੋਂ ਸਰਕਾਰ-ਵਪਾਰੀ ਮਿਲਣੀ ਦੀ ਸ਼ੁਰੂਆਤ, CM ਮਾਨ ਵਪਾਰੀਆਂ ਨਾਲ ਕਰਨਗੇ ਮੁਲਾਕਾਤ

 

ਦੱਸ ਦਈਏ ਕਿ ਇਹ ਫਲਾਈ ਓਵਰ 2018 ਦੇ ਵਿੱਚ ਸ਼ੁਰੂ ਹੋਇਆ ਸੀ ਅਤੇ 2020 ਦੇ ਵਿੱਚ ਮੁਕੰਮਲ ਕੀਤਾ ਜਾਣਾ ਸੀ।  ਪਰ ਸਮੇਂ-ਸਮੇਂ 'ਤੇ ਵਿਭਾਗੀ ਮਨਜ਼ੂਰੀਆਂ ਨਾ ਮਿਲਣ ਦੇ ਕਾਰਨ ਅਤੇ ਫਲਾਈ ਓਵਰ ਦੇ ਡਿਜ਼ਾਇਨ ਵਿੱਚ ਤਬਦੀਲੀ ਦੇ ਕਾਰਨ ਇਹ ਫਲਾਈ ਓਵਰ ਤਹਿ ਸਮੇਂ ਵਿੱਚ ਮੁਕੰਮਲ ਨਹੀਂ ਹੋ ਪਾਇਆ ਸੀ । ਇਹ ਫਲਾਈ ਓਵਰ ਦਾ ਇੱਕ ਪਾਸਾ ਕੁਝ ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਨਾਲ ਜਨਤਾ ਨੂੰ ਬਹੁਤ ਵੱਡੀ ਰਾਹਤ ਮਿਲੀ ਸੀ ਕਿਉਂਕਿ ਫਲਾਈ ਓਵਰ ਬਣਨ ਦੇ ਚੱਲਦੇ ਰਸਤਿਆਂ ਨੂੰ ਡਾਵਰਟ ਕਰਨ ਦੇ ਕਾਰਨ ਕਈ ਕਈ ਕਿਲੋਮੀਟਰ ਲੰਬਾ ਜਾਮ ਲੱਗ ਜਾਂਦਾ ਸੀ। ਇੱਥੋਂ ਤੱਕ ਕੀ ਪੀਜੀਆਈ ਚੰਡੀਗੜ੍ਹ ਜਾਣ ਵਾਲੀਆਂ ਅੰਬੂਲੈਂਸ ਵੀ ਇਸ ਜਾਮ ਦੇ ਵਿੱਚ ਫਸੀਆਂ ਰਹਿੰਦੀਆਂ ਸਨ। ਜਿੱਥੇ ਇਸ ਜਾਮ ਦੇ ਕਾਰਨ ਚੰਡੀਗੜ੍ਹ ਉਨ੍ਹਾਂ ਫਲਾਈ ਓਵਰ 'ਤੇ ਲੰਘਣ ਵਾਲੇ ਵਾਹਨ ਚਾਲਕ ਪਰੇਸ਼ਾਨ ਹੁੰਦੇ ਸਨ। ਉੱਥੇ ਹੀ ਨੰਗਲ ਸ਼ਹਿਰ ਦੇ ਵਸਨੀਕ ਵੀ ਇਸ ਜਾਮ ਤੋਂ ਖਾਸੇ ਪਰੇਸ਼ਾਨ ਸਨ ।

ਇਹ ਵੀ ਪੜ੍ਹੋ: Chandigarh News: PU 'ਚ ਗਾਇਕ ਮਨਕੀਰਤ ਔਲਖ ਨੇ ਲਾਈਆਂ ਰੌਣਕਾਂ, ਝੂਮ ਉਠੇ ਵਿਦਿਆਰਥੀ

 

Read More
{}{}