Home >>Punjab

Nangal Dam News: ਨੰਗਲ ਡੈਮ ਪੁਲ ਤੋਂ ਜਾਣ ਵਾਲੇੇ ਹੋ ਜਾਓ ਸਾਵਧਾਨ! ਦੋ ਦਿਨ ਬੰਦ ਰਹੇਗਾ ਰੋਡ

Nangal Dam News: ਇਸ ਕਾਰਨ ਸੋਮਵਾਰ ਅਤੇ ਮੰਗਲਵਾਰ ਨੂੰ ਇਹ ਪੁਲ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗਾ  

Advertisement
Nangal Dam News: ਨੰਗਲ ਡੈਮ ਪੁਲ ਤੋਂ ਜਾਣ ਵਾਲੇੇ ਹੋ ਜਾਓ ਸਾਵਧਾਨ! ਦੋ ਦਿਨ ਬੰਦ ਰਹੇਗਾ ਰੋਡ
Stop
Bimal Kumar - Zee PHH|Updated: Dec 04, 2023, 09:29 AM IST

Nangal Dam News: ਨੰਗਲ ਡੈਮ ਪੁਲ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਇਹ ਪੁਲ ਸੋਮਵਾਰ ਅਤੇ ਮੰਗਲਵਾਰ ਨੂੰ ਆਮ ਲੋਕਾਂ ਲਈ ਬੰਦ ਰਹੇਗਾ। ਜੇਕਰ ਮੀਂਹ ਪੈਂਦਾ ਹੈ ਤਾਂ ਕਿਸੇ ਹੋਰ ਦਿਨ ਕੰਮ ਸ਼ੁਰੂ ਹੋ ਜਾਵੇਗਾ। ਨੰਗਲ ਡੈਮ ਸੜਕ ਦੀ ਬਹੁਤ ਮਾੜੀ ਹਾਲਤ ਕਾਰਨ ਇਸ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਕੀਤਾ ਜਾਣਾ ਹੈ।

ਇਸ ਕਾਰਨ ਸੋਮਵਾਰ ਅਤੇ ਮੰਗਲਵਾਰ ਨੂੰ ਇਹ ਪੁਲ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗਾ ਅਤੇ ਜੋ ਵੀ ਵਾਹਨ ਚਾਲਕ ਨੰਗਲ ਤੋਂ ਨਵਾਂ ਨੰਗਲ ਜਾਂ ਹਿਮਾਚਲ ਅਤੇ ਹਿਮਾਚਲ ਤੋਂ ਨੰਗਲ ਵੱਲ ਜਾਣਾ ਚਾਹੁੰਦਾ ਹੈ, ਉਹ ਫਲਾਈਓਵਰ ਦੀ ਵਰਤੋਂ ਕਰੇ।

ਇਹ ਵੀ ਪੜ੍ਹੋ: Bathinda News: ਲੁੱਟਾਂ ਖੋਹਾਂ ਕਰਨ ਵਾਲੇ ਨੌਜਵਾਨ ਦਾ ਪੁਲਿਸ ਵੱਲੋਂ ਐਨਕਾਊਂਟਰ, ਹਸਪਤਾਲ ਦਾਖਲ

ਦੱਸ ਦਈਏ ਕਿ ਕੁਝ ਦਿਨ ਪਹਿਲੇ ਹਿਮਾਚਲ ਤੋਂ ਨੰਗਲ ਤੇ ਨੰਗਲ ਤੋਂ ਹਿਮਾਚਲ ਜਾਣ ਵਾਲੇ ਦੋਪਹੀਆ ਵਾਹਨ ਚਾਲਕਾਂ ਲਈ ਖਾਸ ਕਰਕੇ ਨੰਗਲ ਵਾਸੀਆਂ ਨੂੰ ਰਾਹਤ ਦਿੱਤੀ ਸੀ। ਜ਼ੀ ਮੀਡੀਆ ਵੱਲੋਂ ਪ੍ਰਮੁੱਖਤਾ ਨਾਲ ਖਬਰ ਚਲਾਉਣ ਤੋਂ ਬਾਅਦ ਨੰਗਲ ਡੈਮ ਪੁਲ 'ਤੇ ਪਏ ਡੂੰਘੇ ਟੋਇਆਂ ਨੂੰ ਭਰਨ ਦਾ ਕੰਮ ਸ਼ੁਰੂ ਹੋ ਗਿਆ ਸੀ। ਇਸ ਸੜਕ ਉਪਰ ਪਏ ਖੱਡਿਆਂ ਕਾਰਨ ਹਰ ਰੋਜ਼ ਦੋ ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਸਨ। ਤੁਹਾਨੂੰ ਦੱਸ ਦਈਏ ਕਿ ਨੰਗਲ ਡੈਮ ਉਤੇ ਖਸਤਾ ਹਾਲ ਸੜਕ ਬਾਰੇ ਜ਼ੀ ਮੀਡੀਆ ਵੱਲੋਂ ਖਬਰ ਨਸ਼ਰ ਕੀਤੀ ਗਈ ਸੀ। 

ਇਸ ਤੋਂ ਪਹਿਲਾਂ ਵੀ ਨੰਗਲ ਡੈਮ ਦੇ ਪੁਲ ’ਤੇ ਪਏ ਪ੍ਰੀਮਿਕਸ ਨੂੰ ਹਟਾ ਕੇ ਨਵਾਂ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਦੋਂਕਿ ਬੀਬੀਐਮਬੀ ਦੇ ਸੁੰਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਵਿਭਾਗ ਦੇ ਅਧੀਨ ਆਉਂਦੀਆਂ ਸੜਕਾਂ ਦੀ ਹਾਲਤ ਸੁਧਾਰਨ ਦੇ ਨਾਲ-ਨਾਲ ਰੁੱਖ ਲਗਾਉਣ ਅਤੇ ਸਫ਼ਾਈ ਦਾ ਕੰਮ ਵੀ ਕੀਤਾ ਜਾ ਰਿਹਾ ਹੈ।

 

Read More
{}{}