Home >>Punjab

Muktsar Sahib: ਬਰਨਾਲਾ ਘਟਨਾ ਦੇ ਵਿਰੋਧ 'ਚ ਇਮੀਗ੍ਰੇਸ਼ਨ ਸੈਂਟਰ ਕੀਤੇ ਬੰਦ, ਕਿਸਾਨਾਂ ਖਿਲਾਫ ਕੱਢਿਆ ਰੋਸ ਮਾਰਚ

Muktsar Sahib: ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਾਗਿੱਲ ਗਰੁੱਪ)) ਵੱਲੋਂ ਇਮੀਗ੍ਰੇਸ਼ਨ ਕਾਰੋਬਾਰੀ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨ ਯੂਨੀਅਨ ਇਮੀਗ੍ਰੇਸ਼ਨ ਕਾਰੋਬਾਰੀ 'ਤੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਦੇ ਦੋਸ਼ ਲਗਾ ਰਹੀ ਹੈ।

Advertisement
Muktsar Sahib: ਬਰਨਾਲਾ ਘਟਨਾ ਦੇ ਵਿਰੋਧ 'ਚ ਇਮੀਗ੍ਰੇਸ਼ਨ ਸੈਂਟਰ ਕੀਤੇ ਬੰਦ, ਕਿਸਾਨਾਂ ਖਿਲਾਫ ਕੱਢਿਆ ਰੋਸ ਮਾਰਚ
Stop
Manpreet Singh|Updated: May 16, 2024, 01:50 PM IST

 

Muktsar Sahib: ਸ਼੍ਰੀ ਮੁਕਤਸਰ ਸਾਹਿਬ ਵਿਖੇ ਅੱਜ ਬਰਨਾਲਾ ਘਟਨਾ ਦੇ ਵਿਰੋਧ 'ਚ ਅੱਜ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਬੰਦ ਰਹੇ। ਇਸ ਮੌਕੇ ਸੈਂਟਰ ਸੰਚਾਲਕਾਂ ਅਤੇ ਸਟਾਫ ਵੱਲੋਂ ਰੋਸ ਮਾਰਚ ਕੀਤਾ ਗਿਆ। ਬੀਤੇ ਦਿਨੀ ਬਰਨਾਲਾ ਵਿਖੇ ਇਕ ਇਮੀਗ੍ਰੇਸ਼ਨ ਸੈਂਟਰ ਮਾਲਕ ਵਿਰੁੱਧ ਦਿੱਤੇ ਜਾ ਰਹੇ ਧਰਨੇ ਦੌਰਾਨ ਕਿਸਾਨ ਜਥੇਬੰਦੀਆਂ ਅਤੇ ਵਰਕਰਾਂ ਦੀ ਹੋਈ ਝੜਪ ਦੇ ਵਿਰੋਧ 'ਚ ਅੱਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਈਲੈਟਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਦੇ ਸੱਦੇ 'ਤੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਬੰਦ ਰਹੇ।ਇਸ ਦੌਰਾਨ ਮਲੋਟ ਰੋਡ ਤੋਂ ਬਠਿੰਡਾ ਰੋਡ ਤੱਕ ਪੈਦਲ ਰੋਸ ਮਾਰਚ ਕੀਤਾ ਗਿਆ।

ਇਸ ਦੌਰਾਨ ਗੱਲਬਾਤ ਕਰਦਿਆ ਸੈਂਟਰ ਸੰਚਾਲਕਾਂ ਨੇ ਕਿਹਾ ਕਿ ਪੰਜਾਬ 'ਚ ਇਹ ਧਰਨਾ ਕਲਚਰ ਚੱਲ ਰਿਹਾ ਜੇਕਰ ਕਿਸੇ ਦਾ ਕਸੂਰ ਲੱਗਦਾ ਤਾਂ ਉਸ ਤੇ ਕਾਨੂੰਨ ਅਨੁਸਾਰ ਕਾਰਵਾਈ ਕਰਵਾਈ ਜਾਵੇ। ਇਸ ਤਰ੍ਹਾਂ ਕਾਰੋਬਾਰ ਅੱਗੇ ਧਰਨੇ ਲਾ ਕੇ ਬੈਠਣਾ ਗਲਤ ਹੈ। ਇਸ ਮੌਕੇ ਰੋਸ ਮਾਰਚ ਦੌਰਾਨ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਕਿਹਾ ਕਿ ਇਮੀਗ੍ਰੇਸ਼ਨ ਨਾਲ ਜੁੜੇ ਸਮੁੱਚੇ ਅਦਾਰੇ ਇੱਕਜੁਟ ਹਨ ਅਤੇ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਸਮੁੱਚੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਬੰਦ ਰਹੇ।

ਬਰਨਾਲਾ 'ਚ ਕਿਸਾਨਾਂ ਅਤੇ ਵਪਾਰੀਆਂ 'ਚ ਹੋਈ ਝੜਪ ਕਾਰਨ ਸ਼ਹਿਰ 'ਚ ਕਾਫੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ, ਜਿਸ ਦੇ ਚੱਲਦਿਆਂ ਬਰਨਾਲਾ ਦੇ ਵਪਾਰੀਆਂ ਦੇ ਵਿਰੋਧ 'ਚ ਪੂਰੇ ਸ਼ਹਿਰ 'ਚ ਸੈਂਕੜੇ ਵਪਾਰੀਆਂ ਨੇ ਬਰਨਾਲਾ ਬੰਦ ਕਰਕੇ ਸੜਕਾਂ 'ਤੇ ਉਤਰ ਆਏ। ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਪਾਰੀਆਂ 'ਤੇ ਲਾਠੀਚਾਰਜ ਕਰਨ ਵਾਲੇ ਕਿਸਾਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਸ਼ਰੇਆਮ ਗੁੰਡਾਗਰਦੀ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਬਰਨਾਲਾ ਦੇ ਵਪਾਰੀਆਂ ਵੱਲੋਂ ਬੀਤੇ ਦਿਨ ਬਰਨਾਲਾ ਸ਼ਹਿਰ ਨੂੰ ਮੁਕੰਮਲ ਤੌਰ ਉਤੇ ਬੰਦ ਰੱਖਿਆ ਗਿਆ ਤੇ ਵਪਾਰੀਆਂ ਵੱਲੋਂ ਬਰਨਾਲਾ ਦੇ ਕੰਕਰੀਟ ਕਾਲਜ ਰੋਡ ਉਤੇ ਜੌੜਾ ਪੈਟਰੋਲ ਪੰਪ ਨੇੜੇ ਸੜਕ ਨੂੰ ਪੂਰਨ ਤੌਰ ਉਤੇ ਜਾਮ ਕਰਕੇ ਧਰਨਾ ਜਾਰੀ ਰੱਖਿਆ ਗਿਆ ਤੇ ਇਹ ਰੋਸ ਪ੍ਰਦਰਸ਼ਨ ਵੀ ਸੀ।

Read More
{}{}