Home >>Punjab

Moga News: ਚਿੱਟੇ ਦੀ ਓਵਰਡੋਜ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਮਹਿਲਾ ਤਸਕਰ ਗ੍ਰਿਫ਼ਤਾਰ, 2 ਦੀ ਭਾਲ ਜਾਰੀ

Moga News: ਮ੍ਰਿਤਕ ਨੌਜਵਾਨ ਦਾ ਕਰੀਬ 2 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਕੁਝ ਮਹੀਨੇ ਪਹਿਲਾਂ ਤਲਾਕ ਹੋ ਗਿਆ ਸੀ, ਬਾਕੀ ਦੋ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਹਲਕਾ ਧਰਮਕੋਟ ਦੇ ਪਿੰਡ ਕੋਟ ਮੁਹੰਮਦ ਖਾਂ ਦੇ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ ਹੋਈ। 

Advertisement
Moga News: ਚਿੱਟੇ ਦੀ ਓਵਰਡੋਜ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਮਹਿਲਾ ਤਸਕਰ ਗ੍ਰਿਫ਼ਤਾਰ, 2 ਦੀ ਭਾਲ ਜਾਰੀ
Stop
Zee News Desk|Updated: Oct 13, 2023, 04:19 PM IST

Moga News: ਮੋਗਾ ਦੇ ਪਿੰਡ ਕੋਟ ਮੁਹੰਮਦ ਖਾਂ 'ਚ ਨਸ਼ੇ ਦੀ ਓਵਰਡੋਜ਼ ਕਾਰਨ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਨਗਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕੋਟ ਮੁਹੰਮਦ ਖਾਂ, ਮੋਗਾ ਵਜੋਂ ਹੋਈ ਹੈ। ਇਹ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀ। ਧਰਮਕੋਟ ਪੁਲਿਸ ਨੇ 2 ਔਰਤ ਸਮੇਤ ਤਿੰਨ ਲੋਕਾਂ ਉੱਤੇ ਮਾਮਲਾ ਦਰਜ ਕੀਤਾ ਹੈ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ।

ਮ੍ਰਿਤਕ ਨੌਜਵਾਨ ਦਾ ਕਰੀਬ 2 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਕੁਝ ਮਹੀਨੇ ਪਹਿਲਾਂ ਤਲਾਕ ਹੋ ਗਿਆ ਸੀ, ਬਾਕੀ ਦੋ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਹਲਕਾ ਧਰਮਕੋਟ ਦੇ ਪਿੰਡ ਕੋਟ ਮੁਹੰਮਦ ਖਾਂ ਦੇ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ ਹੋਈ। ਗੌਰਤਲਬ ਹੈ ਕਿ ਹਲਕੇ ਧਰਮਕੋਟ ਦੇ ਪਿੰਡ ਜਿੱਥੇ ਚਿੱਟੇ ਦੀ ਫੈਕਟਰੀ ਚੱਲ ਰਹੀਂ ਹੈ। ਦਰਅਸਲ ਪਿੰਡ ਨੂਰਪੁਰ ਹਕੀਮਾ ਵਿਖੇਂ ਚਿੱਟੇ ਦਾ ਟੀਕਾ ਲਾ ਕੇ ਭਰ ਜਵਾਨੀ ਵਿੱਚ ਦੁਨੀਆਂ ਨੂੰ ਨੌਜਵਾਨ ਛੱਡ ਗਿਆ।

ਇਹ ਵੀ ਪੜ੍ਹੋ: Jalandhar News: ਖ਼ਾਕੀ ਮੁੜ ਦਾਗ਼ਦਾਰ ! ਸ਼ਰਾਬੀ ਪੁਲਿਸ ਮੁਲਾਜ਼ਮ ਦਾ ਵੀਡੀਓ ਹੋ ਰਿਹਾ ਵਾਇਰਲ

ਮ੍ਰਿਤਕ ਨੌਜਵਾਨ ਮੋਗਾ ਜ਼ਿਲ੍ਹੇ ਦੇ ਕੋਟ ਮੁਹੰਮਦ ਖਾਨ ਦਾ ਰਹਿਣ ਵਾਲਾ ਸੀ ਅਤੇ ਬੀਤੇ ਕੱਲ੍ਹ ਉਹ ਨੂਰਪੁਰ ਹਕੀਮਾਂ ਵਿੱਚ ਚਿੱਟਾ ਲੈਣ ਲਈ ਆਇਆ ਸੀ ਜਦੋਂ ਉਸ ਨੇ ਚਿੱਟਾ ਲੈ ਕੇ ਓਵਰਡੋਜ ਦਾ ਟੀਕਾ ਲਗਾਇਆ ਤਾਂ ਦੇਰ ਸ਼ਾਮ ਉਸ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਇਸ ਦੀ ਸੂਚਨਾ ਥਾਣਾ ਧਰਮਕੋਟ ਨੂੰ ਦਿੱਤੀ ਜਿਨਾਂ ਮੌਕੇ ਉੱਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਇੱਕ ਮਹਿਲਾ ਸਮੇਤ ਤਿੰਨ ਲੋਕਾਂ ਉੱਤੇ ਮਾਮਲਾ ਦਰਜ ਕਰ ਲਿਆ ਜਦੋਂ ਕਿ ਇੱਕ ਮਹਿਲਾ ਦੀ ਗਿਰਫਤਾਰੀ ਹੋ ਚੁੱਕੀ ਹੈ।

ਇਸ ਮੌਕੇ ਉੱਤੇ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਨਸ਼ਾ ਤਸ਼ਕਰ ਹਲਕਾ ਧਰਮਕੋਟ ਵਿੱਚ ਨਸ਼ਾ ਵੇਚਦਾ ਹੈ ਤਾਂ ਉਹ ਨਸ਼ਾ ਵੇਚਣ ਵਾਲੇ ਅਤੇ ਨਸ਼ਾ ਵੇਚਣ ਵਾਲੇ ਦੀ ਸਪੋਰਟ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ: Punjab News: ਜੰਮੂ ਕਸ਼ਮੀਰ 'ਚੋਂ ਸ਼ਹੀਦ ਹੋਏ ਅਗਨੀਵੀਰ ਅੰਮ੍ਰਿਤਪਾਲ ਸਿੰਘ ਦਾ ਪਿੰਡ 'ਚੋਂ ਹੋਇਆ ਅੰਤਿਮ ਸੰਸਕਾਰ

(ਨਵਦੀਪ ਸਿੰਘ ਦੀ ਰਿਪੋਰਟ)

 

Read More
{}{}