Home >>Punjab

ਵਿਧਾਇਕ ਦੀ ਪਤਨੀ ਦਾ ਫੇਸਬੁੱਕ ਪੇਜ਼ ਹੋਇਆ ਹੈਕ, ਅਸ਼ਲੀਲ ਫੋਟੋਆਂ ਕੀਤੀ ਪੋਸਟ

Punjab News: ਫੇਸਬੁੱਕ ਪੇਜ਼ 'ਤੇ ਹੈਕਰਾਂ ਨੇ ਅਸ਼ਲੀਲ ਫੋਟੋਆਂ ਅਤੇ ਵੀਡੀਓ ਅਪਲੋਡ ਕਰ ਦਿੱਤੀਆਂ ਹਨ। ਜਿਸ ਤੇ ਪੁਲਿਸ ਨੇ ਹਲਕਾ ਵਿਧਾਇਕ ਦੇ ਪੀ.ਏ. ਰਾਕੇਸ ਗੁਪਤਾ ਦੇ ਬਿਆਨਾਂ ਦੇ ਆਧਾਰ 'ਤੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Advertisement
ਵਿਧਾਇਕ ਦੀ ਪਤਨੀ ਦਾ ਫੇਸਬੁੱਕ ਪੇਜ਼ ਹੋਇਆ ਹੈਕ, ਅਸ਼ਲੀਲ ਫੋਟੋਆਂ ਕੀਤੀ ਪੋਸਟ
Stop
Manpreet Singh|Updated: Jan 25, 2024, 03:58 PM IST

Punjab News: ਹਲਕਾ ਲਹਿਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਗੋਇਲ ਦੀ ਪਤਨੀ ਸ਼੍ਰੀਮਤੀ ਸੀਮਾ ਗੋਇਲ, ਭਰਜਾਈ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਕਾਨਤਾ ਗੋਇਲ ਅਤੇ ਪੀ ਏ ਰਾਕੇਸ਼ ਕੁਮਾਰ ਗੁਪਤਾ ਦੀ ਫੇਸਬੁਕ ਆਈ.ਡੀ ਹੈਕ ਕਰ ਲਏ ਗਏ ਹਨ। ਇੱਥੇ ਹੀ ਬਸ ਨਹੀਂ ਫੇਸਬੁੱਕ ਪੇਜ਼ 'ਤੇ ਹੈਕਰਾਂ ਨੇ ਅਸ਼ਲੀਲ ਫੋਟੋਆਂ ਅਤੇ ਵੀਡੀਓ ਅਪਲੋਡ ਕਰ ਦਿੱਤੀਆਂ ਹਨ। ਜਿਸ ਤੇ ਪੁਲਿਸ ਨੇ ਹਲਕਾ ਵਿਧਾਇਕ ਦੇ ਪੀ.ਏ. ਰਾਕੇਸ ਗੁਪਤਾ ਦੇ ਬਿਆਨਾਂ ਦੇ ਆਧਾਰ 'ਤੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪਹਿਲਾ ਮੈਨੂੰ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ, ਹੁਣ ਸਾਡੇ ਫੇਸਬੁੱਕ ਪੇਜ਼ ਨੂੰ ਹੈਕ ਕੀਤਾ ਗਿਆ। ਇਸ ਸਮਾਜ ਵਿਰੋਧੀ ਅੰਨਸਰਾਂ ਵੱਲੋਂ ਲੋਕਾਂ ਵਿੱਚ ਮੇਰੀ ਛਵੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਰਾਕੇਸ ਗੁਪਤਾ ਵਾਸੀ ਲਹਿਰਾ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਹ ਬਰਿੰਦਰ ਗੋਇਲ ਵਿਧਾਇਕ ਹਲਕਾ ਲਹਿਰਾਗਾ ਨਾਲ ਬਤੌਰ ਪੀ.ਏ. ਡਿਊਟੀ ਕਰਦਾ ਹੈ ਅਤੇ ਵਿਧਾਇਕ ਦੇ ਫੇਸਬੁੱਕ ਪੇਜਾਂ ਨੂੰ ਵੀ ਅਪਡੇਟ ਕਰਦਾ ਹੈ। ਉਨ੍ਹਾਂ ਦੱਸਿਆ ਕਿ 20 ਜਨਵਰੀ 2024 ਨੂੰ ਆਈ.ਡੀਜ਼ ਵਿਚੋਂ ਸੀਮਾ ਗੋਇਲ, ਕਾਂਤਾ ਗੋਇਲ ਅਤੇ ਰਾਕੇਸ ਗੁਪਤਾ ਦੀ ਆਈ.ਡੀਜ਼ ਨੂੰ ਕਿਸੇ ਹਾਰਦਿਕ ਕਲਵਾ, ਸੰਤੋਸ਼ ਕੁਮਾਰੀ, ਮੋਰਿਸ਼ਨ ਪਤਰੀਕਿਆ, ਸੋਨੂੰ ਮੋਹਨ, ਜੇਸੁਸ ਅਰਿਆਸ ਆਦਿ ਨਾਮ ਦੇ ਪੇਜ ਚਲਾਉਣ ਵਾਲੇ ਵਿਅਕਤੀਆਂ ਵੱਲੋਂ ਹੈਕ ਕਰ ਲਿਆ ਗਿਆ ਅਤੇ ਪੇਜ਼ ਉਪਰ ਅਸ਼ਲੀਲ ਵੀਡੀਓ/ਫੋਟੋਆਂ ਅਪਲੋਡ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ: Punjab News: CM ਨੇ ਖੰਨਾ 'ਚ ਸ਼ਹੀਦ ਅਜੈ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਅਗਨੀਵੀਰ ਭਰਤੀ 'ਤੇ ਚੁੱਕੇ ਸਵਾਲ

ਪੁਲਿਸ ਥਾਣਾ ਲਹਿਰਾ ਦੇ ਮੁਖੀ ਇੰਸਪੈਕਟਰ ਰਣਬੀਰ ਸਿੰਘ ਅਨੁਸਾਰ ਰਾਕੇਸ ਕੁਮਾਰ ਗੁਪਤਾ ਦੇ ਬਿਆਨਾਂ ’ਤੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਕਤ ਲੋਕਾਂ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਵਿਧਾਇਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਸਕੇ। 

ਇਹ ਵੀ ਪੜ੍ਹੋ: Aman Arora News: ਸੰਗਰੂਰ ਦੀ ਜ਼ਿਲ੍ਹਾ ਅਦਾਲਤ ਨੇ ਅਮਨ ਅਰੋੜਾ ਦੀ ਸਜ਼ਾ ’ਤੇ ਲਗਾਈ ਰੋਕ

Read More
{}{}